ਵਿਸ਼ਾਖਾਪਟਨਮ— ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਦੱਖਣੀ ਅਫਰੀਕਾ ਵਿਰੁੱਧ ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ ਟੈਸਟ ਮੈਚ ਤੋਂ ਪਹਿਲਾਂ ਆਪਣੇ ਇਕ ਵੱਡੇ ਫੈਨ ਨਾਲ ਮੁਲਾਕਾਤ ਕੀਤੀ। ਵਿਰਾਟ ਕੋਹਲੀ ਦੇ ਇਸ ਫੈਨ ਨੇ ਆਪਣੇ ਸਰੀਰ 'ਤੇ ਉਸਦੇ ਨਾਲ ਜੁੜੇ ਹੋਏ 10 ਤੋਂ ਜ਼ਿਆਦਾ ਟੈਟੂ ਬਣਾ ਰੱਖੇ ਹਨ। ਇਸ ਫੈਨ ਦਾ ਨਾਂ ਪਿੰਟੂਰਾਜ ਬੇਹੇਰਾ ਹੈ। ਇਸ ਫੈਨ ਨੇ ਆਪਣੇ ਸਰੀਰ 'ਤੇ ਵਿਰਾਟ ਦੀ ਤਸਵੀਰ, ਉਸਦੇ ਰਿਕਾਰਡਸ, ਕੋਚ ਰਾਜਕੁਮਾਰ ਸ਼ਰਮਾਂ ਦੀ ਤਸਵੀਰ ਤੇ ਸਚਿਨ ਤੇਂਦੁਲਕਰ ਦੀ ਤਸਵੀਰ ਟੈਟੂ ਬਣਾ ਰੱਖੀ ਹੈ।
ਵਿਰਾਟ ਨੇ ਫੈਨ ਨਾਲ ਮੁਲਾਕਾਤ ਕੀਤੀ ਤੇ ਉਸ ਨੂੰ ਆਪਣੇ ਗਲੇ ਵੀ ਲਗਾਇਆ। ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਸ਼ੇਅਰ ਹੋ ਰਹੀਆਂ ਹਨ। ਇਸ ਫੈਨ ਨੇ ਆਪਣੇ ਪਿੱਠ 'ਤੇ ਵਿਰਾਟ ਦਾ ਜਰਸੀ ਨੰਬਰ 18 ਵੀ ਟੈਟੂ ਬਣਾ ਰੱਖੀ ਹੈ। ਵਿਰਾਟ ਦੇ ਅਰਜੁਨ ਐਵਾਰਡ, 2008 ਅੰਡਰ-19 ਵਿਸ਼ਵ ਕੱਪ ਜਿੱਤਣਾ ਪਿੰਟੂਰਾਜ ਨੇ ਆਪਣੇ ਸਰੀਰ 'ਤੇ ਟੈਟੂ ਬਣਾ ਰੱਖੇ ਹਨ। ਵਿਰਾਟ ਕੋਹਲੀ ਨਾਲ ਮਿਲਣਾ ਪਿੰਟੂਰਾਜ ਦਾ ਸੁਪਨਾ ਸੀ ਤੇ ਉਹ ਹੁਣ ਪੂਰਾ ਹੋ ਗਿਆ ਹੈ।
ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ 2 ਅਕਤੂਬਰ ਤੋਂ ਵਿਸ਼ਾਖਾਪਟਨਮ 'ਚ ਖੇਡਿਆ ਜਾਵੇਗਾ। ਪਿੰਟੂਰਾਜ ਨੇ ਆਪਣੇ ਇੰਸਟਾਗ੍ਰਾਮ 'ਤੇ ਵਿਰਾਟ ਦੇ ਨਾਲ ਤਸਵੀਰਾਂ ਦੀ ਸਟੋਰੀ 'ਚ ਸ਼ੇਅਰ ਕੀਤਾ ਹੈ।
ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ—
ਭਾਰਤ ਨੇ ਸਾਡੇ ਖਿਡਾਰੀਆਂ 'ਤੇ ਪਾਕਿ ਦੌਰਾ ਨਾ ਕਰਨ ਦਾ ਦਬਾਅ ਨਹੀਂ ਬਣਾਇਆ : ਸ਼੍ਰੀਲੰਕਾਈ ਖੇਡ ਮੰਤਰੀ
NEXT STORY