ਕੋਲਕਾਤਾ— ਭਾਵੇਂ ਹੀ ਚੈਂਪੀਅਨ ਬੱਲੇਬਾਜ਼ ਵਿਰਾਟ ਕੋਹਲੀ ਦੇ ਜਨਮਦਿਨ 'ਤੇ ਐਤਵਾਰ ਨੂੰ ਇੱਥੇ ਈਡਨ ਗਾਰਡਨ 'ਚ ਭਾਰਤ ਅਤੇ ਦੱਖਣੀ ਅਫਰੀਕਾ (IND vs SA) ਵਿਚਾਲੇ ਹੋਣ ਵਾਲੇ ਮੈਚ ਨੂੰ ਖਾਸ ਬਣਾਇਆ ਗਿਆ ਹੈ ਪਰ ਭਾਰਤ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਕਿਹਾ ਕਿ ਕੋਹਲੀ ਦਾ ਧਿਆਨ ਸਿਰਫ ਟੂਰਨਾਮੈਂਟ ਜਿੱਤਣ 'ਤੇ ਹੈ।
ਇਸ ਹਾਈਪ ਬਾਰੇ ਪੁੱਛੇ ਜਾਣ 'ਤੇ ਦ੍ਰਾਵਿੜ ਨੇ ਕਿਹਾ ਕਿ ਵਿਰਾਟ ਰਿਲੈਕਸਡ ਹੈ। ਉਸ ਦਾ ਪ੍ਰਦਰਸ਼ਨ ਦਿਖਾਉਂਦਾ ਹੈ। ਉਹ ਸਾਡੇ ਲਈ ਬਹੁਤ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ। ਚੰਗੀ ਬੱਲੇਬਾਜ਼ੀ ਕਰ ਰਿਹਾ ਹੈ। ਮੈਨੂੰ ਨਹੀਂ ਲੱਗਦਾ ਕਿ ਉਹ ਕੁਝ ਵੱਖਰਾ ਜਾਂ ਨਵਾਂ ਕਰ ਰਿਹਾ ਹੈ। ਹੁਣ ਤੱਕ 7 ਮੈਚਾਂ 'ਚ 442 ਦੌੜਾਂ ਬਣਾਉਣ ਵਾਲੇ ਕੋਹਲੀ ਦਾ ਐਤਵਾਰ ਨੂੰ 35ਵਾਂ ਜਨਮਦਿਨ ਹੈ ਅਤੇ ਈਡਨ ਗਾਰਡਨ 'ਚ ਕਰੀਬ 65 ਹਜ਼ਾਰ ਦਰਸ਼ਕ ਮੈਚ ਦੌਰਾਨ 'ਕੋਹਲੀ ਕੋਹਲੀ' ਦੇ ਸ਼ੋਰ ਨਾਲ ਅਸਮਾਨ ਗੂੰਜਾਉਣ ਦੀ ਤਿਆਰੀ ਕਰ ਰਹੇ ਹਨ।
ਇਹ ਵੀ ਪੜ੍ਹੋ : CWC 23 : ਪਾਕਿ ਨੇ ਨਿਊਜ਼ੀਲੈਂਡ ਨੂੰ 21 ਦੌੜਾਂ ਨਾਲ ਹਰਾਇਆ, ਸੈਮੀਫਾਈਨਲ ਦੀ ਰੇਸ ਹੋਈ ਰੌਚਕ
ਕੋਲਕਾਤਾ ਦੇ ਕ੍ਰਿਕਟ ਪ੍ਰਸ਼ੰਸਕਾਂ ਦੇ ਬੁੱਲਾਂ 'ਤੇ ਸਿਰਫ ਕੋਹਲੀ ਦਾ ਨਾਂ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਮੈਚ 'ਚ ਉਹ ਵਨਡੇ ਕ੍ਰਿਕਟ 'ਚ ਸਚਿਨ ਤੇਂਦੁਲਕਰ ਦੇ 49 ਸੈਂਕੜਿਆਂ ਦੇ ਰਿਕਾਰਡ ਦੀ ਬਰਾਬਰੀ ਕਰ ਲਵੇਗਾ। ਦ੍ਰਾਵਿੜ ਨੇ ਕਿਹਾ ਕਿ ਉਹ ਹਮੇਸ਼ਾ ਮਿਹਨਤੀ ਅਤੇ ਪੇਸ਼ੇਵਰ ਰਹੇ ਹਨ। ਉਹ 49ਵੇਂ ਜਾਂ 50ਵੇਂ ਸੈਂਕੜੇ ਜਾਂ ਜਨਮ ਦਿਨ ਬਾਰੇ ਨਹੀਂ ਸੋਚ ਰਿਹਾ। ਉਸ ਦਾ ਧਿਆਨ ਟੂਰਨਾਮੈਂਟ ਜਿੱਤਣ ਅਤੇ ਲਗਾਤਾਰ ਚੰਗਾ ਖੇਡਣ 'ਤੇ ਹੈ।
2011 'ਚ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਰਹੇ ਕੋਹਲੀ ਨੇ ਟਰਾਫੀ ਜਿੱਤਣ ਤੋਂ ਬਾਅਦ ਸਚਿਨ ਤੇਂਦੁਲਕਰ ਨੂੰ ਮੋਢਿਆਂ 'ਤੇ ਚੁੱਕ ਕੇ ਮੈਦਾਨ ਦਾ ਚੱਕਰ ਲਗਾਉਂਦੇ ਹੋਏ ਕਿਹਾ ਸੀ ਕਿ ਉਸ ਨੇ ਇੰਨੇ ਸਾਲਾਂ ਤੱਕ ਦੇਸ਼ ਦੀਆਂ ਉਮੀਦਾਂ ਦਾ ਬੋਝ ਝੱਲਿਆ ਹੈ ਅਤੇ ਹੁਣ ਉਹਨਾਂ ਨੂੰ ਚੁੱਕਣ ਦੀ ਸਾਡੀ ਵਾਰੀ ਸੀ। 12 ਸਾਲ ਬਾਅਦ ਕੋਹਲੀ ਖੁਦ ਅੱਜ ਉਸੇ ਮੁਕਾਮ 'ਤੇ ਹਨ ਅਤੇ ਉਨ੍ਹਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਇਸ ਵਿਸ਼ਵ ਕੱਪ ਨੂੰ ਖਾਸ ਬਣਾ ਦਿੱਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
CWC 23 : ਪਾਕਿ ਨੇ ਨਿਊਜ਼ੀਲੈਂਡ ਨੂੰ 21 ਦੌੜਾਂ ਨਾਲ ਹਰਾਇਆ, ਸੈਮੀਫਾਈਨਲ ਦੀ ਰੇਸ ਹੋਈ ਰੌਚਕ
NEXT STORY