ਬਰਮਿੰਘਮ- ਬੰਗਲਾਦੇਸ਼ ਵਿਰੁੱਧ ਆਈ. ਸੀ. ਸੀ. ਵਿਸ਼ਵ ਕੱਪ ਮੁਕਾਬਲਾ ਜਿੱਤਣ ਤੋਂ ਬਾਅਦ 'ਚਾਹਲ ਟੀ. ਵੀ.' ਉੱਤੇ ਯੁਜਵੇਂਦਰ ਚਾਹਲ ਤੇ ਲੋਕੇਸ਼ ਵਿਚਾਲੇ ਚੱਲ ਰਹੀ ਇੰਟਰਵਿਊ ਦੌਰਾਨ ਭਾਰਤੀ ਕਪਤਾਨ ਵਿਰਾਟ ਕੋਹਲੀ ਵੀ ਸ਼ਾਮਲ ਹੋ ਗਿਆ ਤੇ ਟੀਮ ਦੇ ਖਿਡਾਰੀਆਂ ਨਾਲ ਮਸਤੀ ਕਰਦਾ ਨਜ਼ਰ ਆਇਆ। ਬੀ. ਸੀ. ਸੀ. ਆਈ. ਨੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ਵਿਚ ਚਾਹਲ ਵਿਰਾਟ ਲਈ ਕਹਿ ਰਿਹਾ ਹੈ, ''ਵਿਰਾਟ ਪੂਰੀ ਕੋਸ਼ਿਸ਼ ਕਰ ਰਿਹਾ ਹੈ ਚਾਹਲ ਟੀ. ਵੀ. 'ਚ ਦਾਖਲ ਹੋਣ ਦੀ।'' ਇਸ ਦੇ ਜਵਾਬ ਵਿਚ ਵਿਰਾਟ ਨੇ ਕਿਹਾ, ''ਮੈਂ ਆਉਣਾ ਨਹੀਂ ਹੈ, ਮੈਨੂੰ ਰਾਹੁਲ ਨੇ ਬੁਲਾਇਆ ਸੀ।'' ਇਸ ਤੋਂ ਬਾਅਦ ਚਾਹਲ ਨੇ ਕਿਹਾ, ''ਇਹ ਸਕੀਮ ਹੈ ਚਾਹਲ ਟੀ. ਵੀ. 'ਤੇ ਆਉਣ ਦੀ। ਕਿਹੋ ਜਿਹੀ ਤੜਪ ਹੁੰਦੀ ਹੈ, ਲੋਕਾਂ ਨੂੰ ਚਾਹਲ ਟੀ. ਵੀ. 'ਤੇ ਆਉਣ ਦੀ।''
ਜ਼ਿਕਰਯੋਗ ਹੈ ਕਿ ਅਕਸਰ ਮੈਚ ਤੋਂ ਬਾਅਦ ਭਾਰਤੀ ਸਪਿਨ ਗੇਂਦਬਾਜ਼ ਚਾਹਲ ਕਿਸੇ ਇਕ ਭਾਰਤੀ ਖਿਡਾਰੀ ਦੀ 'ਚਾਹਲ ਟੀ. ਵੀ.' ਉੱਤੇ ਇੰਟਰਵਿਊ ਲੈਂਦਾ ਹੈ ਤੇ ਮਸਤੀ ਕਰਦਾ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ ਮੰਗਲਵਾਰ ਨੂੰ ਵਿਸ਼ਵ ਕੱਪ ਮੁਕਾਬਲੇ ਵਿਚ ਬੰਗਲਾਦੇਸ਼ ਨੂੰ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ ਸੀ।
ਪਿਤਾ ਤੋਂ ਇਕ ਕਦਮ ਬਿਹਤਰ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ ਟਾਮ ਲਾਥਮ
NEXT STORY