ਸਪੋਰਟਸ ਡੈਸਕ— ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਆਪਣੀ ਬੱਲੇਬਾਜ਼ੀ ਅਤੇ ਹਮਲਾਵਰ ਰਵੱਈਏ ਕਾਰਨ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਮੈਦਾਨ 'ਤੇ ਉਨ੍ਹਾਂ ਦੇ ਇਸ ਅਗ੍ਰੈਸਿਵ ਨੇਚਰ ਨੂੰ ਲੈ ਕੇ ਕਾਫੀ ਗੱਲਾਂ ਹੁੰਦੀਆਂ ਹਨ। ਕਈ ਲੋਕ ਇਸ ਨੂੰ ਖੇਡ ਦੇ ਪ੍ਰਤੀ ਉਨ੍ਹਾਂ ਦੇ ਜਨੂੰਨ ਦੇ ਰੂਪ 'ਚ ਲੈਂਦੇ ਹਨ ਅਤੇ ਕੁਝ ਇਸ ਨੂੰ ਖੇਡ ਭਾਵਨਾ ਦੇ ਖਿਲਾਫ ਮੰਨਦੇ ਹਨ। ਕੋਹਲੀ ਦਾ ਪ੍ਰਦਰਸ਼ਨ ਅਤੇ ਟੀਮ ਦੀ ਸਫਲਤਾ ਦੋਵੇਂ ਹੀ ਵਿਰਾਟ ਦੀ ਕਪਤਾਨੀ 'ਚ ਨਿਖਰੇ ਹਨ। ਹਾਲਾਂਕਿ ਲਗਦਾ ਹੈ ਕਿ ਕਪਤਾਨ ਕੋਹਲੀ ਹੁਣ ਖੁਦ ਨੂੰ ਇਸ ਰਵੱਈਏ ਤੋਂ ਮੁਕਤ ਕਰਨਾ ਚਾਹੁੰਦੇ ਹਨ। ਅਜਿਹਾ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਵੈਸਟਇੰਡੀਜ਼ ਖਿਲਾਫ ਖੇਡੇ ਜਾ ਰਹੇ ਮੈਚ ਦੇ ਦੌਰਾਨ ਉਹ ਅਜਿਹੀ ਹੀ ਇਕ ਕਿਤਾਬ ਪੜ੍ਹਦੇ ਨਜ਼ਰ ਆਏ।
ਵੈਸਟਇੰਡੀਜ਼ ਦੇ ਖਿਲਾਫ ਖੇਡੀ ਜਾ ਰਹੀ ਦੋ ਮੈਚਾਂ ਦੀ ਟੈਸਟ ਸੀਰੀਜ਼ ਦੇ ਦੂਜੇ ਦਿਨ ਵਿਰਾਟ ਕੋਹਲੀ ਡ੍ਰੈਸਿੰਗ ਰੂਮ 'ਚ Steven Sylvester ਦੀ ਕਿਤਾਬ Detox Your Ego ਪੜ੍ਹਦੇ ਨਜ਼ਰ ਆਏ। ਜਿਵੇਂ ਹੀ ਕੋਹਲੀ ਅਜਿਹਾ ਕਰਦੇ ਦਿਸੇ ਸੋਸ਼ਲ ਮੀਡੀਆ 'ਤੇ ਪ੍ਰਤੀਕਰਮਾਂ ਦਾ ਮੰਨੋ ਹੜ੍ਹ ਆ ਗਿਆ। ਕਈ ਲੋਕ ਲਿਖ ਰਹੇ ਹਨ ਕਿ ਇਕ ਬਹੁਤ ਜ਼ਰੂਰੀ ਇਨਸਾਨ ਲਈ ਬਹੁਤ ਜ਼ਰੂਰੀ ਕਿਤਾਬ। ਜਦਕਿ, ਇਕ ਯੂਜ਼ਰ ਨੇ ਲਿਖਿਆ ਹੈ ਕਿ ਮੈਂ ਇਹ ਸੋਚ ਰਿਹਾ ਹਾਂ ਕਿ ਆਖਰ ਵਿਰਾਟ ਕੋਹਲੀ ਨੂੰ ਇਹ ਕਿਤਾਬ ਸਜੈਸਟ ਕਿਸਨੇ ਕੀਤੀ ਹੈ।
ਪਹਿਲੇ ਦੌਰ 'ਚ ਮੇਦਵੇਦੇਵ ਨੂੰ ਹਰਾ ਕੇ ਉਲਟਫੇਰ ਕਰਨ ਦੀ ਕੋਸ਼ਿਸ਼ ਕਰਣਗੇ ਪ੍ਰਜਨੇਸ਼
NEXT STORY