ਨਵੀਂ ਦਿੱਲੀ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਬਚਾਅ ਕਰਦੇ ਹੋਏ ਕਿਹਾ ਕਿ ਭਾਰਤੀ ਕ੍ਰਿਕਟ ਲਈ ਉਨ੍ਹਾਂ ਤੋਂ ਜ਼ਿਆਦਾ ਸਮਰਪਿਤ ਕੋਈ ਹੋਰ ਨਹੀਂ ਹੈ ਅਤੇ ਪੰਜਵੇਂ ਨੰਬਰ 'ਤੇ ਬੱਲੇਬਾਜ਼ੀ ਉਨ੍ਹਾਂ ਨੂੰ ਰਾਸ ਆ ਰਹੀ ਹੈ। ਸਿਡਨੀ 'ਚ ਪਹਿਲੇ ਵਨ ਡੇ 'ਚ ਹੌਲੀ ਬੱਲੇਬਾਜ਼ੀ ਲਈ ਆਲੋਚਨਾ ਝੱਲ ਰਹੇ ਧੋਨੀ ਨੇ ਐਡੀਲੇਡ ਅਤੇ ਮੈਲਬੋਰਨ 'ਚ ਟੀਮ ਨੂੰ ਜਿੱਤ ਦਿਵਾਈ। ਆਸਟਰੇਲੀਆ 'ਚ ਮਿਲੀ ਇਤਿਹਾਸਕ ਜਿੱਤ 'ਚ ਧੋਨੀ ਦੇ ਯੋਗਦਾਨ ਦਾ ਜ਼ਿਕਰ ਕਰਦੇ ਹੋਏ ਕੋਹਲੀ ਨੇ ਕਿਹਾ ਕਿ ਸਾਬਕਾ ਕਪਤਾਨ ਨੂੰ ਕੁਝ ਰਾਹਤ ਦਿੱਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਕਿਹਾ, ''ਇਕ ਟੀਮ ਦੇ ਤੌਰ 'ਤੇ ਅਸੀਂ ਧੋਨੀ ਲਈ ਬਹੁਤ ਖੁਸ਼ ਹਾਂ। ਉਨ੍ਹਾਂ ਨੇ ਦੌੜਾਂ ਬਣਾਈਆਂ ਜੋ ਲੈਅ ਅਤੇ ਆਤਮਵਿਸ਼ਵਾਸ ਫਿਰ ਹਾਸਲ ਕਰਨ ਲਈ ਜ਼ਰੂਰੀ ਹੈ। ਖਾਸ ਕਰਕੇ ਜਦੋਂ ਤੁਸੀਂ ਬਹੁਤ ਜ਼ਿਆਦਾ ਕੌਮਾਂਤਰੀ ਕ੍ਰਿਕਟ ਨਹੀਂ ਖੇਡ ਰਹੇ ਹੋਵੋ। ਮੈਚ ਦੇ ਬਾਅਦ ਪ੍ਰੈੱਸ ਕਾਨਫਰੰਸ 'ਚ ਕੋਹਲੀ ਨੇ ਕਿਹਾ, ''ਬਾਹਰ ਬਹੁਤ ਕੁਝ ਹੁੰਦਾ ਹੈ। ਲੋਕੀ ਬਹੁਤ ਕੁਝ ਕਹਿੰਦੇ ਹਨ ਪਰ ਸਾਨੂੰ ਪਤਾ ਹੈ ਕਿ ਭਾਰਤੀ ਕ੍ਰਿਕਟ ਦੇ ਪ੍ਰਤੀ ਧੋਨੀ ਤੋਂ ਜ਼ਿਆਦਾ ਸਮਰਪਿਤ ਕੋਈ ਨਹੀਂ ਹੈ। ਲੋਕਾਂ ਨੂੰ ਉਨ੍ਹਾਂ ਨੂੰ ਕੁਝ ਰਾਹਤ ਦੇਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਨੇ ਭਾਰਤੀ ਕ੍ਰਿਕਟ ਨੁੰ ਬਹੁਤ ਕੁਝ ਦਿੱਤਾ ਹੈ।''
ਆਸਟਰੇਲੀਅਨ ਓਪਨ ਦਾ ਮੈਚ ਦੇਖਣ ਗਈ ਅਨੁਸ਼ਕਾ ਨੇ ਦਿੱਤਾ ਵਿਰਾਟ ਨੂੰ ਨਵਾਂ 'ਨਾਂ'
NEXT STORY