ਨਵੀਂ ਦਿੱਲੀ— ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਅਤੇ ਯੁਵਾ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਸੋਸ਼ਲ ਮੀਡੀਆ 'ਤੇ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ। ਦੋਵੇਂ ਹੀ ਇਕ ਵਿਗਿਆਪਨ 'ਚ ਨਜ਼ਰ ਆ ਰਹੇ ਹਨ, ਜਿਸ ਨੂੰ ਲੈ ਕੇ ਦੋਹਾਂ ਦਾ ਖੂਬ ਮਜ਼ਾਕ ਬਣ ਰਿਹਾ ਹੈ। ਇਸ ਵਿਗਿਆਪਨ 'ਚ ਦੋਵੇਂ ਕ੍ਰਿਕਟਰ ਤੁਹਾਨੂੰ ਰੈਪ ਕਰਦੇ ਨਜ਼ਰ ਆਉਣਗੇ ਪਰ ਜਿਸ ਗੱਲ ਨੂੰ ਲੈ ਕੇ ਉਨ੍ਹਾਂ ਦਾ ਮਜ਼ਾਕ ਬਣ ਰਿਹਾ ਹੈ ਉਹ ਹੈ ਪਿੰਪਲ।
ਵਿਰਾਟ ਕੋਹਲੀ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਸੀ, 'Watch me and @RishabPant777 team up to take care of the one problem that keeps coming back. PIMPLES. (ਇਕ ਅਜਿਹੀ ਮੁਸੀਬਤ ਦਾ ਸਾਹਮਣਾ ਕਰਦੇ ਹੋਏ ਮੈਨੂੰ ਅਤੇ ਰਿਸ਼ਭ ਪੰਤ ਨੂੰ ਦੇਖੋ, ਜੋ ਵਾਰ-ਵਾਰ ਆਉਂਦੀ ਹੈ, ਪਿੰਪਲਸ)'
ਇਸ ਪੋਸਟ 'ਤੇ ਲੋਕਾਂ ਨੇ ਵਿਰਾਟ ਅਤੇ ਰਿਸ਼ਭ ਨੂੰ ਜੰਮ ਕੇ ਟ੍ਰੋਲ ਕੀਤਾ ਹੈ। ਕਿਸੇ ਨੇ ਲਿਖਿਆ ਹੈ ਕਿ ਦੋਹਾਂ ਨੇ ਬੇਕਾਰ ਵਿਗਿਆਪਨ ਸਾਈਨ ਕਿਵੇਂ ਕੀਤਾ, ਤਾਂ ਕਿਸੇ ਨੇ ਕਿਹਾ ਕਿ ਦੋਹਾਂ ਨੂੰ ਅਜਿਹਾ ਵਿਗਿਆਪਨ ਨਹੀਂ ਕਰਨਾ ਚਾਹੀਦਾ ਸੀ। ਟੀਮ ਇੰਡੀਆ ਵਿਸ਼ਵ ਕੱਪ ਲਈ ਅਗਲੇ ਹਫਤੇ ਇੰਗਲੈਂਡ ਰਵਾਨਾ ਹੋਵੇਗੀ। ਵਿਰਾਟ ਕੋਹਲੀ ਟੀਮ ਦੇ ਕਪਤਾਨ ਹਨ, ਜਦਕਿ ਰਿਸ਼ਭ ਪੰਤ 15 ਮੈਂਬਰੀ ਟੀਮ ਦਾ ਹਿੱਸਾ ਨਹੀਂ ਹਨ।
ਕੁਝ ਇਸ ਤਰ੍ਹਾਂ ਉਡ ਰਿਹਾ ਹੈ ਵਿਰਾਟ ਅਤੇ ਰਿਸ਼ਭ ਦਾ ਮਜ਼ਾਕ-
Hahah how do these guys sign up to do shit like this is beyond me 😂
— Rohit Suresh (@rohitkadaksures) May 16, 2019
ਦੀਕਸ਼ਾ ਡਾਗਰ ਦੀ ਸਪੇਨ 'ਚ ਖਰਾਬ ਸ਼ੁਰੂਆਤ
NEXT STORY