ਸਪੋਰਟਸ ਡੈਸਕ- ਭਾਰਤ ਤੇ ਆਸਟ੍ਰੇਲੀਆ ਵਿਚਾਲੇ 5 ਮੈਚਾਂ ਦੀ ਬਾਰਡਰ ਗਾਵਸਕਰ ਟੈਸਟ ਸੀਰੀਜ਼ ਦੇ ਤੀਜੇ ਮੈਚ ਦੇ ਪਹਿਲੇ ਦਿਨ ਦੀ ਖੇਡ ਬ੍ਰਿਸਬੇਨ 'ਚ ਖੇਡੀ ਗਈ। ਇਸ ਮੈਚ 'ਚ ਟੀਮ ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਜਿਵੇਂ ਹੀ ਭਾਰਤੀ ਟੀਮ ਮੈਦਾਨ 'ਤੇ ਉਤਰੀ ਉਦੋਂ ਹੀ ਵਿਰਾਟ ਕੋਹਲੀ ਨੇ ਆਪਣਾ ਇਕ ਅਨੋਖਾ ਸੈਂਕੜਾ ਪੂਰਾ ਕੀਤਾ। ਵਿਰਾਟ ਕੋਹਲੀ ਦਾ ਆਸਟ੍ਰੇਲੀਆ ਖਿਲਾਫ ਇਹ 100ਵਾਂ ਮੈਚ ਹੈ ਤੇ ਉਹ ਅਜਿਹਾ ਕਰਨ ਵਾਲੇ ਦੁਨੀਆ ਦੇ ਦੂਜੇ ਇਕਮਾਤਰ ਖਿਡਾਰੀ ਹਨ। ਜੀ ਹਾਂ, ਆਸਟ੍ਰੇਲੀਆ ਖਿਲਾਫ ਸਭ ਤੋਂ ਜ਼ਿਆਦਾ 110 ਮੈਚ ਖੇਡਣ ਦਾ ਰਿਕਾਰਡ ਸਚਿਨ ਤੇਂਦੁਲਕਰ ਦੇ ਨਾਂ ਹੈ। ਹੁਣ ਵਿਰਾਟ ਕੋਹਲੀ ਨੇ ਉਨ੍ਹਾਂ ਦੀ ਇਸ ਖਾਸ ਲਿਸਟ 'ਚ ਆਪਣੀ ਜਗ੍ਹਾ ਬਣਾ ਲਈ ਹੈ।
ਇਹ ਵੀ ਪੜ੍ਹੋ : ਕਿਸਾਨਾਂ ਦੇ ਸਮਰਥਨ 'ਚ ਨਿੱਤਰੇ ਪਹਿਲਵਾਨ ਬਜਰੰਗ ਪੂਨੀਆ, ਕਿਹਾ- ਦੇਸ਼...
ਗੱਲ ਵਿਸ਼ਵ ਕ੍ਰਿਕਟ 'ਚ ਇਕ ਟੀਮ ਦੇ ਖਿਲਾਫ ਸਭ ਤੋਂ ਜ਼ਿਆਦਾ ਮੈਚ ਖੇਡਣ ਵਾਲੇ ਖਿਡਾਰੀਆਂ ਦੀ ਗੱਲ ਕਰੀਏ ਤਾਂ ਸਚਿਨ ਤੇਂਦੁਲਕਰ ਇਸ ਲਿਸਟ 'ਚ ਸਿਖਰ 'ਤੇ ਹਨ। ਜਦਕਿ ਇਸ ਲਿਸਟ 'ਚ ਸ਼੍ਰੀਲੰਕਾ ਦੇ ਦੋ ਲੀਜੈਂਡ ਸਨਥ ਜੈਸੂਰੀਆ ਤੇ ਮਹੇਲਾ ਜੈਵਰਧਨੇ ਦਾ ਨਾਂ ਵੀ ਆਉਂਦਾ ਹੈ। ਵਿਰਾਟ ਕੋਹਲੀ ਨੇ ਭਾਰਤੀ ਦਿੱਗਜ ਦੇ ਨਾਲ ਆਪਣੀ ਜਗ੍ਹਾ ਬਣਾਈ ਹੈ
ਇਹ ਵੀ ਪੜ੍ਹੋ : ਕੋਹਲੀ-ਧੋਨੀ ਨਹੀਂ ਸਗੋਂ ਇਹ ਭਾਰਤੀ ਹੈ ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟਰ, ਨਹੀਂ ਖੇਡਿਆ ਇਕ ਵੀ IPL ਮੈਚ
ਇਕ ਟੀਮ ਦੇ ਖਿਲਾਫ ਸਭ ਤੋਂ ਜ਼ਿਆਦਾ ਮੈਚ ਖੇਡਣ ਵਾਲੇ ਖਿਡਾਰੀ
110 - ਸਚਿਨ ਤੇਂਦੁਲਕਰ ਬਨਾਮ ਆਸਟ੍ਰੇਲੀਆ
110 ਮਹੇਲਾ ਜੈਵਰਧਨੇ ਬਨਾਮ ਭਾਰਤ
109 ਸਚਿਨ ਤੇਂਦੁਲਕਰ ਬਨਾਮ ਸ਼੍ਰੀਲੰਕਾ
105 ਸਨਥ ਜੈਸੂਰੀਆ ਬਨਾਮ ਪਾਕਿਸਤਾਨ
103 ਸਨਥ ਜੈਸੂਰੀਆ ਬਨਾਮ ਭਾਰਤ
103 ਮਹੇਲਾ ਜੈਵਰਧਨੇ ਬਨਾਮ ਪਾਕਿਸਤਾਨ
100 ਵਿਰਾਟ ਬਨਾਮ ਆਸਟ੍ਰੇਲੀਆ
ਇਹ ਵੀ ਪੜ੍ਹੋ : 'INDIA ਜਿੱਤੀ ਤਾਂ ਲਾਹ ਦੇਵਾਂਗੀ ਕੱਪੜੇ', ਮਸ਼ਹੂਰ ਭਾਰਤੀ ਮਾਡਲ ਨੇ ਆਪ ਦੱਸੀ ਅਸਲੀਅਤ
ਜ਼ਿਕਰਯੋਗ ਹੈ ਕਿ ਤੀਜੇ ਟੈਸਟ ਮੈਚ ਦੇ ਪਹਿਲੇ ਦਿਨ ਦੀ ਖੇਡ 'ਚ ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਮੀਂਹ ਨਾਲ ਪ੍ਰਭਾਵਿਤ ਮੈਚ 'ਚ ਅੱਜ ਦਿਨ ਦੀ ਖੇਡ ਖਤਮ ਹੋਣ ਸਮੇਂ ਤਕ ਆਸਟ੍ਰੇਲੀਆ ਨੇ 13.2 ਓਵਰਾਂ 28 ਦੌੜਾਂ ਬਣਾ ਲਈਆਂ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤ੍ਰਿਸਾ-ਗਾਇਤਰੀ ਵਿਸ਼ਵ ਟੂਰ ਫਾਈਨਲਜ਼ ’ਚੋਂ ਬਾਹਰ
NEXT STORY