ਨਵੀਂ ਦਿੱਲੀ— ਭਾਰਤੀ ਟੀਮ ਇਸ ਸਮੇਂ ਨਿਊਜ਼ੀਲੈਂਡ ਦੌਰੇ 'ਤੇ ਹੈ, ਦੋਵਾਂ ਟੀਮਾਂ ਵਿਚਾਲੇ ਪੰਜ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਖੇਡੀ ਜਾ ਰਹੀ ਹੈ। ਜਿਸ 'ਚ ਭਾਰਤੀ ਟੀਮ ਪਹਿਲੇ ਤਿੰਨ ਮੈਚ ਜਿੱਤ ਕੇ 3-0 ਦੀ ਅਜੇਤੂ ਬੜ੍ਹਤ ਦੇ ਨਾਲ ਸੀਰੀਜ਼ 'ਤੇ ਕਬਜ਼ਾ ਕਰ ਲਿਆ ਹੈ। ਇਸ ਦੌਰਾਨ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਇਕ ਤਸਵੀਰ ਦੱਖਣੀ ਅਫਰੀਕੀ ਮਹਿਲਾ ਕ੍ਰਿਕਟਰ ਲਾਰਾ ਦੇ ਨਾਲ ਬਹੁਤ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਲਾਰਾ ਵਾਲਵਾਰਟ ਨੇ ਖੁਦ ਸ਼ੇਅਰ ਕੀਤੀ ਤੇ ਇਸ 'ਤੇ ਕਈ ਮਜ਼ੇਦਾਰ ਕੁਮੈਂਟਸ ਆ ਰਹੇ ਹਨ।
ਦਰਅਸਲ ਭਾਰਤ ਤੇ ਨਿਊਜ਼ੀਲੈਂਡ ਦੇ ਵਿਚ ਤੀਜੇ ਟੀ-20 ਮੈਚ ਦੌਰਾਨ ਹੈਮਿਲਟਨ 'ਚ ਲਾਰਾ ਤੇ ਵਿਰਾਟ ਦੀ ਮੁਲਾਕਾਤ ਹੋਈ, ਇਸ ਦੌਰਾਨ ਵਿਰਾਟ ਨੇ ਲਾਰਾ ਨੂੰ ਇਹ ਵੀ ਕਿਹਾ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਇਸ ਮਹਿਲਾ ਕ੍ਰਿਕਟਰ ਦੀ ਬੱਲੇਬਾਜ਼ੀ ਦੇਖੀ ਸੀ। ਜ਼ਿਕਰਯੋਗ ਹੈ ਕਿ ਲਾਰਾ ਨੇ ਦੱਖਣੀ ਅਫਰੀਕੀ ਮਹਿਲਾ ਕ੍ਰਿਕਟ ਟੀਮ ਵਲੋਂ 50 ਵਨ ਡੇ ਤੇ 17 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਦੱਖਣੀ ਅਫਰੀਕੀ ਮਹਿਲਾ ਕ੍ਰਿਕਟ ਟੀਮ ਇਸ ਸਮੇਂ ਨਿਊਜ਼ੀਲੈਂਡ 'ਚ ਹੀ ਹੈ।
30 ਜਨਵਰੀ ਨੂੰ ਹੈਮਿਲਟਨ 'ਚ ਨਿਊਜ਼ੀਲੈਂਡ ਮਹਿਲਾ ਕ੍ਰਿਕਟ ਟੀਮ ਤੇ ਦੱਖਣੀ ਅਫਰੀਕੀ ਮਹਿਲਾ ਕ੍ਰਿਕਟ ਟੀਮ ਦੇ ਵਿਚ ਵਨ ਡੇ ਮੈਚ ਖੇਡਿਆ ਗਿਆ, ਜਿਸ ਨੂੰ ਦੱਖਣੀ ਅਫਰੀਕੀ ਮਹਿਲਾ ਟੀਮ ਨੇ 6 ਵਿਕਟਾਂ ਨਾਲ ਜਿੱਤ ਲਿਆ। ਲਾਰਾ ਨੇ ਇਸ ਮੈਚ 'ਚ 26 ਦੌੜਾਂ ਦੀ ਪਾਰੀ ਖੇਡੀ। ਲਾਰਾ ਨੇ ਵਨ ਡੇ 'ਚ 63.92 ਦੇ ਸਟਰਾਈਕ ਰੇਟ ਤੇ 45.63 ਦੀ ਔਸਤ ਨਾਲ 1871 ਦੌੜਾਂ ਜਦਕਿ ਟੀ-20 ਅੰਤਰਰਾਸ਼ਟਰੀ 'ਚ 95.05 ਦੇ ਸਟਰਾਈਕ ਰੇਟ ਤੇ 17.93 ਦੀ ਔਸਤ ਨਾਲ 269 ਦੌੜਾਂ ਬਣਾਈਆਂ ਹਨ। ਵਨ ਡੇ 'ਚ ਉਸ ਨੇ 2 ਸੈਂਕੜੇ ਤੇ 16 ਅਰਧ ਸੈਂਕੜੇ ਲਗਾਏ ਹਨ।
ਪੰਜਾਬ ਐਂਡ ਸਿੰਧ ਬੈਂਕ ਸੀਨੀਅਰ ਰਾਸ਼ਟਰੀ ਹਾਕੀ ਦੇ ਸੈਮੀਫਾਈਨਲ 'ਚ
NEXT STORY