ਨਵੀਂ ਦਿੱਲੀ— ਇੰਗਲੈਂਡ ਖਿਲਾਫ ਟੀ-20 ਸੀਰੀਜ਼ 'ਚ ਜਿੱਤ ਦਰਜ਼ ਕਰਕੇ ਟੀਮ ਇੰਡੀਆ ਨੇ ਇਤਿਹਾਸ ਰਚ ਦਿੱਤਾ। ਬ੍ਰਿਸਟਲ 'ਚ ਐਤਵਾਰ ਨੂੰ ਖੇਡੇ ਗਏ ਆਖਰੀ ਟੀ-20 ਮੈਚ 'ਚ ਭਾਰਤ ਨੇ 7 ਵਿਕਟਾਂ ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਦੇ ਨਾਲ ਹੀ ਵਿਰਾਟ ਕੋਹਲੀ ਇੰਗਲੈਂਡ 'ਚ ਟੀ-20 ਸੀਰੀਜ਼ ਜਿੱਤਣ ਵਾਲੇ ਪਹਿਲੇ ਭਾਰਤੀ ਕਪਤਾਨ ਬਣ ਗਏ। ਆਪਣੀ ਇਸ ਉਪਲਬਧੀ ਦੇ ਬਾਅਦ ਉਤਸ਼ਾਹਿਤ ਵਿਰਾਟ ਨੇ ਟ੍ਰਾਫੀ ਦੇ ਨਾਲ ਟੀਮ ਦੀ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ।
ਇਸ ਫੋਟੋ 'ਚ ਵਿਰਾਟ ਸੈਂਟਰ 'ਚ ਟਰਾਫੀ ਫੜੇ ਦੀਪਕ ਚਾਹਰ ਦੇ ਨਾਲ ਨਜ਼ਰ ਆ ਰਹੇ ਹਨ। ਸਾਰੇ ਖਿਡਾਰੀਆਂ ਦੀ ਪਛਾਣ ਇਕਦਮ ਆਸਾਨ ਹੈ। ਸਿਰਫ ਐੱਮ.ਐੱਸ.ਧੋਨੀ ਨੂੰ ਛੱਡ ਕੇ। ਦਰਅਸਲ ਧੋਨੀ ਹਮੇਸ਼ਾ ਦੀ ਤਰ੍ਹਾਂ ਸਭ ਤੋਂ ਪਿੱਛੇ ਜਾ ਕੇ ਖੜ੍ਹੇ ਹਨ ਅਤੇ ਸ਼ਿਖਰ ਧਵਨ ਅਤੇ ਦੀਪਕ ਚਾਹਰ ਦੇ ਪਿੱਛੇ ਉਨ੍ਹਾਂ ਦਾ ਚਿਹਰਾ ਦਿਖਾਈ ਨਹੀਂ ਦਿੱਤਾ। ਦੱਸ ਦਈਏ ਕਿ ਧੋਨੀ ਜਦੋਂ ਤੱਕ ਕਪਤਾਨ ਰਹੇ, ਹਮੇਸ਼ਾ ਟਰਾਫੀ ਯੁਵਾ ਖਿਡਾਰੀਆਂ ਨੂੰ ਫੜਾ ਕੇ ਫੋਟੋ ਸੈਸ਼ਨ ਦੇ ਦੌਰਾਨ ਕਿਨਾਰੇ ਹੋ ਜਾਇਆ ਕਰਦੇ ਸਨ। ਪਰ ਹੁਣ ਜਦੋਂ ਉਹ ਕਪਤਾਨ ਨਹੀਂ ਹਨ ਫਿਰ ਵੀ ਉਨ੍ਹਾਂ ਨੇ ਆਪਣੀ ਇਹ ਆਦਤ ਨਹੀਂ ਬਦਲੀ ਹੈ।।
ਭਾਰਤ ਦੇ ਟੀ-20 ਸੀਰੀਜ਼ ਜਿੱਤਿਆ ਦੀ ਖੁਸ਼ੀ 'ਚ ਧੋਨੀ ਦੇ ਬੇਟੀ ਜੀਵਾ ਨੇ ਕੀਤਾ ਡਾਂਸ
NEXT STORY