ਨਵੀਂ ਦਿੱਲੀ— ਵੈਸਟਇੰਡੀਜ਼ ਟੀਮ ਰਾਜਕੋਟ ਟੈਸਟ ਦੇ ਤੀਜੇ ਦਿਨ ਭਾਰਤ ਦੇ ਪਹਿਲੀ ਪਾਰੀ 'ਚ 649/9 ਦੇ ਜਵਾਬ 'ਚ 181 ਦੌੜਾਂ 'ਤੇ ਆਲਆਊਟ ਹੋ ਗਈ ਅਤੇ ਇਸ ਤਰ੍ਹਾਂ ਉਹ ਫਾਲੋਆਨ ਬਚਾਉਣ 'ਚ ਕਾਮਯਾਬ ਨਹੀਂ ਰਹੇ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਦੇਰ ਨਾ ਕਰਦੇ ਹੋਏ ਫਾਲੋਆਨ ਖੇਡਣ ਲਈ ਵੈਸਟਇੰਡੀਜ਼ ਟੀਮ ਨੂੰ ਬੁਲਾ ਲਿਆ। ਆਪਣੇ ਕਰੀਅਰ 'ਚ ਬਤੌਰ ਕਪਤਾਨ 41ਵਾਂ ਮੈਚ ਖੇਡ ਰਹੇ ਕੋਹਲੀ ਨੇ ਕਿਸੇ ਟੀਮ ਨੂੰ ਪੰਜਵੀਂ ਵਾਰ ਫਾਲੋਆਨ ਖੇਡਣ ਲਈ ਬੁਲਇਆ ਹੈ। ਇਸ ਤਰ੍ਹਾਂ ਤੋਂ ਉਨ੍ਹਾਂ ਨੇ ਫਾਲੋਆਨ ਖਿਡਾਉਣ ਦੇ ਮਾਮਲੇ 'ਚ ਗਾਂਗੁਲੀ, ਧੋਨੀ, ਗਾਵਸਕਰ ਅਤੇ ਰਾਹੁਲ ਦ੍ਰਾਵਿੜ ਵਰਗੇ ਕਪਤਾਨਾਂ ਨੂੰ ਪਿੱਛੇ ਛੱਡ ਦਿੱਤਾ ਹੈ। ਧੋਨੀ, ਗਾਂਗੁਲੀ ਨੇ ਜਿੱਥੇ ਆਪਣੇ ਕਾਰਜਕਾਲ 'ਚ 4-4 ਵਾਰ ਉਥੇ ਹੀ ਗਾਵਸਕਰ, ਦ੍ਰਵਿੜ ਨੇ ਆਪਣੇ ਕਾਰਜਕਾਲ 'ਚ 3-3 ਵਾਰ ਵਿਪੱਖੀ ਟੀਮਾਂ ਨੂੰ ਫਾਲੋਆਨ ਖੇਡਣ ਲਈ ਬੁਲਾਇਆ ਹੈ।
ਇਸ ਮਾਮਲੇ 'ਚ ਭਾਰਤੀ ਕਪਤਾਨਾਂ ਵਿਚਕਾਰ ਕੋਹਲੀ ਤੋਂ ਅੱਗੇ ਸਿਰਫ ਮੁਹੰਮਦ ਅਜਹਰੂਦੀਨ ਹੈ। ਜਿਨ੍ਹਾਂ ਨੇ ਸੱਤ ਵਾਰ ਵਿਪੱਖੀ ਟੀਮਾਂ ਨੂੰ ਫਾਲੋਆਨ ਲਈ ਬੁਲਾਇਆ ਸੀ। ਵੈਸਟਇੰਡੀਜ਼ ਭਾਰਤ ਤੋਂ ਅਜੇ ਵੀ 468 ਦੌੜਾਂ ਪਿੱਛੇ ਹੈ। ਵੈਸਟਇੰਡੀਜ਼ ਲਈ ਰੋਸਟਨ ਚੇਜ਼ (53) ਸਰਵਉੱਚ ਸਕੋਰਰ ਰਹੇ। ਉਨ੍ਹਾਂ ਨੇ ਆਪਣੀ ਪਾਰੀ 'ਚ 79 ਵਿਕਟਾਂ ਗੁਆ ਕੇ ਅੱਠ ਚੌਕੇ ਲਗਾਏ ਉਨ੍ਹਾਂ ਦੇ ਇਲਾਵਾ ਕੀਮੋ ਪਾਲ ਨੇ 49 ਗੇਂਦਾਂ 'ਤੇ ਸੱਤ ਚੌਕੇ ਅਤੇ ਦੋ ਛੱਕਿਆਂ ਦੀ ਮਦਦ ਨਾਲ 47 ਦੌੜਾਂ ਦੀ ਪਾਰੀ ਖੇਡੀ। ਭਾਰਤ ਲਈ ਰਵੀਚੰਦਰ ਅਸ਼ਵਿਨ ਨੇ ਚਾਰ ਵਿਕਟਾਂ ਆਪਣੇ ਨਾਂ ਕੀਤੀਆਂ। ਮੁਹੰਮਦ ਸ਼ਮੀ ਨੂੰ ਦੋ ਸਫਲਤਾਵਾਂ ਮਿਲੀਆਂ। ਉਮੇਸ਼ ਯਾਦਵ, ਰਵਿੰਦਰ ਜਡੇਜਾ ਕੁਲਦੀਪ ਯਾਦਵ ਨੂੰ ਇਕ ਇਕ ਵਿਕਟ ਮਿਲਿਆ। ਭਾਰਤ ਲਈ ਪਹਿਲੀ ਪਾਰੀ 'ਚ ਕਪਤਾਨ ਵਿਰਾਟ ਕੋਹਲੀ ਨੇ 139, ਪ੍ਰਿਥਵੀ ਸ਼ਾਅ ਨੇ 134, ਜਡੇਜਾ ਨੇ ਅਜੇਤੂ 100, ਚੇਤੇਸ਼ਵਰ ਪੁਜਾਰਾ ਨੇ 86 ਦੌੜਾਂ ਦੀਆਂ ਪਾਰੀਆਂ ਖੇਡੀਆਂ ਸਨ।
ਭੂਮਿਜ ਦੇ ਗੋਲ ਨੇ ਟਾਲੀ ਮੁੰਬਈ ਦੀ ਦੂਜੀ ਹਾਰ
NEXT STORY