ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਹਾਲ ਹੀ 'ਚ ਆਪਣੇ ਜਨਮਦਿਨ ਦੇ ਮੌਕੇ 5 ਨਵੰਬਰ ਨੂੰ ਆਪਣਾ ਇਕ ਐਪ ਲਾਂਚ ਕੀਤਾ ਹੈ। ਇਸ 'ਚ ਇਕ ਵੀਡੀਓ ਦੇ ਜਰੀਏ ਕੋਹਲੀ ਟ੍ਰੋਲਸ ਨੂੰ ਜਵਾਬ ਦੇ ਰਹੇ ਹਨ।
ਇਕ ਯੂਜ਼ਰ ਨੇ ਇੰਸਟਾਗ੍ਰਾਮ 'ਤੇ ਕੋਹਲੀ ਬਾਰੇ ਲਿਖਿਆ,' ਓਵਰ ਰੇਟੇਡ ਬੈਟਸਮੈਨ ਹੈ, ਮੈਨੂੰ ਉਨ੍ਹਾਂ ਦੀ ਬੱਲੇਬਾਜ਼ੀ 'ਚ ਕੁਝ ਖਾਸ ਨਜ਼ਰ ਨਹੀਂ ਆਉਂਦਾ। ਮੈਂ ਭਾਰਤੀਆਂ ਤੋਂ ਜ਼ਿਆਦਾ ਆਸਟ੍ਰੇਲੀਆ ਅਤੇ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਦੇਖਣਾ ਪਸੰਦ ਕਰਦਾ ਹਾਂ।'
ਕੋਹਲੀ ਨੇ ਇਸ ਕਾਮੈਂਟ ਦੇ ਜਵਾਬ 'ਚ ਕਿਹਾ,' ਚੰਗਾ ਅਜਿਹੇ 'ਚ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਭਾਰਤ 'ਚ ਰਹਿਣਾ ਚਾਹੀਦਾ ਹੈ, ਤੁਹਾਨੂੰ ਜਾ ਕੇ ਕਿਤੇ ਹੋਰ ਰਹਿਣਾ ਚਾਹੀਦਾ ਹੈ। ਤੁਸੀਂ ਸਾਡੇ ਦੇਸ਼ 'ਚ ਰਹਿ ਕੇ ਦੂਜੇ ਦੇਸ਼ਾਂ ਨੂੰ ਪਿਆਰ ਕਰ ਰਹੇ ਹੋ? ਮੈਨੂੰ ਇਸ ਨਾਲ ਪਰੇਸ਼ਾਨੀ ਨਹੀਂ ਹੈ ਕਿ ਤੁਸੀਂ ਮੈਨੂੰ ਨਾਪਾਸੰਦ ਕਰਦੇ ਹੋ ਪਰ ਮੈਨੂੰ ਨਹੀਂ ਲੱਗਦਾ ਹੈ ਕਿ ਤੁਹਾਨੂੰ ਸਾਡੇ ਦੇਸ਼ 'ਚ ਰਹਿੰਦੇ ਹੋਏ ਦੂਜੀਆਂ ਚੀਜ਼ਾਂ ਪਸੰਦ ਕਰਨੀਆਂ ਚਾਹੀਦੀਆਂ ਹਨ। ਆਪਣੀ ਪ੍ਰਾਥਮਿਕਤਾ ਤੈਅ ਕਰੋਂ।' ਵਿਰਾਟ ਦੀ ਇਸ ਟਿੱਪਣੀ ਦਾ ਕਿਸੇ ਕ੍ਰਿਕਟ ਪ੍ਰੇਮੀ ਨੇ ਸਮਰਥਨ ਨਹੀਂ ਕੀਤਾ
ਯੂ.ਪੀ. ਯੋਧਾ ਅਤੇ ਤੇਲੁਗੂ ਟਾਈਟਨਸ ਨੇ ਖੇਡਿਆ ਟਾਈ
NEXT STORY