ਨਵੀਂ ਦਿੱਲੀ— ਇਕ ਪਾਸੇ ਜਿੱਥੇ ਪਰਥ ਦੇ ਨਵੇਂ ਮੈਦਾਨ 'ਤੇ ਕਿਊਰੇਟਰ ਨੇ ਉਛਾਲ ਅਤੇ ਤੇਜ਼ ਪਿਚ ਬਣਾ ਕੇ ਟੀਮ ਇੰਡੀਆ ਨੂੰ ਚਿੱਤ ਕਰਨ ਦਾ ਪਲਾਨ ਬਣਾਇਆ ਹੈ, ਉਥੇ ਦੂਜੇ ਪਾਸੇ ਵਿਰਾਟ ਕੋਹਲੀ ਇਸ ਪਿੱਚ ਤੋਂ ਬਹੁਤ ਖੁਸ਼ ਹਨ, ਵਿਰਾਟ ਕੋਹਲੀ ਨੇ ਪਿੱਚ ਦੇਖਣ ਤੋਂ ਬਾਅਦ ਉਮੀਦ ਜਤਾਈ ਹੈ ਕਿ ਪਿੱਚ ਦੀ ਘਾਹ ਨੂੰ ਹਟਾਇਆ ਨਹੀਂ ਜਾਵੇਗਾ ਅਤੇ ਇਹ ਟੀਮ ਦੇ ਤੇਜ਼ ਗੇਂਦਬਾਜ਼ਾਂ ਲਈ ਮਦਦਗਾਰ ਸਾਬਿਤ ਹੋਵੇਗੀ। ਵਿਰਾਟ ਕੋਹਲੀ ਨੇ ਕਿਹਾ,' ਅਸੀਂ ਪਿੱਚ ਦੇਖੀ ਅਤੇ ਉਸ 'ਚ ਕਾਫੀ ਘਾਹ ਹੈ ਇਸ ਪਿੱਚ 'ਤੇ ਐਡੀਲੇਡ ਓਵਲ ਮੈਦਾਨ ਤੋਂ ਜ਼ਿਆਦਾ ਘਾਹ ਹੈ ਅਤੇ ਮੈਂ ਇਸ ਨਾਲ ਖੁਸ਼ ਹਾਂ। ਇਹ ਪਿੱਚ ਗੇਂਦਬਾਜ਼ਾਂ ਲਈ ਜ਼ਿਆਦਾ ਮਦਦਗਾਰ ਸਾਬਿਤ ਹੋਵੇਗੀ ਅਤੇ ਅਜਿਹੇ 'ਚ ਅਸੀਂ ਸਕਾਰਾਤਮਕ ਮਾਨਸਿਕਤਾ ਨਾਲ ਦੂਜੇ ਟੈਸਟ ਮੈਚ ਲਈ ਮੈਦਾਨ 'ਤੇ ਉਤਰਾਂਗੇ।' ਕਪਤਾਨ ਕੋਹਲੀ ਦਾ ਇਹ ਵੀ ਮੰਨਣਾ ਹੈ ਕਿ ਵੱਡੀ ਸਕੋਰ ਖੜਾ ਕਰਨ ਦਾ ਕੋਈ ਲਾਭ ਨਹੀਂ ਹੈ ਜੇਕਰ ਟੀਮ ਦੇ ਗੇਂਦਬਾਜ਼ ਆਪਣੀ ਭੂਮਿਕਾ ਨੂੰ ਸਹੀ ਤਰੀਕੇ ਨਾਲ ਨਹੀਂ ਨਿਭਾ ਸਕਦੇ ਹਨ। ਇਸ 'ਚ ਗੇਂਦਬਾਜ਼ਾਂ ਲਈ ਦੋਵੇਂ ਪਾਰੀਆਂ 'ਚ 20 ਦੀਆਂ 20 ਵਿਕਟਾਂ ਲੈਣਾ ਜ਼ਰੂਰੀ ਹੈ।
ਉਨ੍ਹਾਂ ਕਿਹਾ,' ਕਿਸੇ ਵੀ ਟੈਸਟ ਮੈਚ 'ਚ ਤੁਸੀਂ ਉਦੋਂ ਜਿੱਤ ਦੇ ਦਾਅਵੇਦਾਰੀ ਨੂੰ ਪੇਸ਼ ਕਰ ਸਕਦੇ ਹਾਂ, ਜਦੋਂ ਤੁਸੀਂ 20 ਵਿਕਟਾਂ ਹਾਸਲ ਕਰ ਲਓ। ਤੁਸੀਂ ਚਾਹੇ 500 ਜਾਂ 600 ਦੌੜਾਂ ਬਣਾਓ। ਉਸਦਾ ਕੋਈ ਫਾਇਦਾ ਨਹੀਂ ਹੈ ਜੇਕਰ ਗੇਂਦਬਾਜ਼ ਚੰਗਾ ਪ੍ਰਦਰਸ਼ਨ ਨਹੀਂ ਕਰ ਪਾ ਰਹੇ, ਪਰ ਗੇਂਦਬਾਜ਼ 20 ਵਿਕਟਾਂ ਲੈਣ ਦੇ ਸਮਰੱਥ ਹਨ, ਤਾਂ 300 ਦੌੜਾਂ ਦਾ ਸਕੋਰ ਵੀ ਕਾਫੀ ਹੁੰਦਾ ਹੈ। ਮੈਂ ਖੁਸ਼ ਹਾਂ ਕਿ ਸਾਡੇ ਕੋਲ ਅਜਿਹੇ ਚੰਗੇ ਗੇਂਦਬਾਜ਼ ਹਨ, ਜਿਨ੍ਹਾਂ 'ਚ 20 ਵਿਕਟਾਂ ਲੈਣ ਦਾ ਜਾਨੂੰਨ ਹੈ।'
-ਤੇਜ਼ ਪਿੱਚ 'ਤੇ ਖਰਾਬ ਅੰਕੜੇ
ਵੈਸੇ ਤੇਜ਼ ਪਿੱਚ 'ਤੇ ਟੀਮ ਇੰਡੀਆ ਦੇ ਟਾਪ 6 ਬੱਲੇਬਾਜ਼ਾਂ ਦੇ ਅੰਕੜੇ ਬਹੁਤ ਖਰਾਬ ਹਨ। ਜੇਕਰ ਗੇਂਦ 0.75 ਡਿਗਰੀ ਤੋਂ ਜ਼ਿਆਦਾ ਸੀਮ ਹੁੰਦੀ ਹੈ ਤਾਂ ਭਾਰਤੀ ਬੱਲੇਬਾਜ਼ਾਂ ਦਾ ਔਸਤ ਆਸਟ੍ਰੇਲੀਆਈ ਬੱਲੇਬਾਜ਼ਾਂ ਦੇ ਮੁਕਾਬਲੇ ਕਾਫੀ ਢਿੱਗ ਜਾਂਦਾ ਹੈ। ਸੀਮ ਹੁੰਦੀਆਂ ਗੇਂਦਾਂ ਖਿਲਾਫ ਭਾਰਤ ਦੇ ਟਾਪ 6 ਬੱਲੇਬਾਜ਼ਾਂ ਦਾ ਔਸਤ ਸਿਰਫ 17.04 ਹੈ ਜਦਕਿ ਆਸਟ੍ਰੇਲੀਆ ਦਾ ਇਹ ਅੰਕੜਾ 21.05 ਹੈ। ਭਾਰਤ ਵੱਲੋਂ ਸੀਮ ਹੁੰਦੀਆਂ ਵਿਕਟਾਂ 'ਤੇ ਸਭ ਤੋਂ ਚੰਗੀ ਬੱਲੇਬਾਜ਼ੀ ਵਿਰਾਟ ਕੋਹਲੀ ਕਰਦੇ ਹਨ।
-ਭਾਰਤੀ ਗੇਂਦਬਾਜ਼ਾਂ ਨੂੰ ਮਦਦ ਮਿਲੇਗੀ।
ਹਾਲਾਂਕਿ ਪਰਥ 'ਚ ਤੇਜ਼ ਪਿੱਚ ਬਣਾਉਣ ਦਾ ਦਾਅ ਆਸਟ੍ਰੇਲੀਆ 'ਤੇ ਵੀ ਭਾਰੀ ਪੈ ਸਕਦਾ ਹੈ। ਦਰਅਸਲ ਇਸ ਦੌਰੇ 'ਤੇ ਟੀਮ ਇੰਡੀਆ ਦੀ ਅਸਲੀ ਤਾਕਤ ਗੇਂਦਬਾਜ਼ੀ ਹੈ। ਐਡੀਲੇਡ 'ਚ ਭਾਰਤੀ ਗੇਂਦਬਾਜ਼ਾਂ ਦੇ ਜ਼ਬਰਦਸਤ ਪ੍ਰਦਰਸ਼ਨ ਦੇ ਦਮ 'ਤੇ ਹੀ ਟੀਮ ਇੰਡੀਆ ਨੂੰ ਇਤਿਹਾਸਕ ਜਿੱਤ ਮਿਲੀ। ਪਹਿਲੇ ਟੈਸਟ ਮੈਚ 'ਚ ਬੁਮਰਾਹ, ਸ਼ਮੀ ਅਤੇ ਇਸ਼ਾਂਤ ਸ਼ਰਮਾ ਨੇ ਆਸਟ੍ਰੇਲੀਆਈ ਗੇਂਦਬਾਜ਼ਾਂ ਦੇ ਮੁਕਾਬਲੇ ਕਾਫੀ ਬਿਹਤਰ ਲਾਈਨ ਲੈਂਥ ਨਾਲ ਗੇਂਦਬਾਜ਼ੀ ਕੀਤੀ।
ਵੱਡੀਆਂ ਹਸਤੀਆਂ ਦੇ ਵਿਆਹ : ਇਸ ਧਾਕੜ ਰੈਸਲਰ ਨੇ ਵੀ ਲਏ ਫੇਰੇ
NEXT STORY