ਨਵੀਂ ਦਿੱਲੀ— ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਅੱਜ ਵਿਆਹ ਦੀ ਪਹਿਲੀ ਵਰ੍ਹੇਗੰਢ ਹੈ। ਹਰ ਆਮ ਜੋੜੇ ਦੀ ਤਰ੍ਹਾਂ ਇਨ੍ਹਾਂ ਦੋਹਾਂ ਲਈ ਵੀ ਇਹ ਦਿਨ ਬਹੁਤ ਖਾਸ ਹੈ ਅਤੇ ਇਸ ਖਾਸ ਮੌਕੇ 'ਤੇ ਅਨੁਸ਼ਕਾ ਨੇ ਅਜਿਹਾ ਵੀਡੀਓ ਸ਼ੇਅਰ ਕੀਤਾ ਹੈ ਜਿਸ ਨੂੰ ਵੇਖ ਤੁਹਾਨੂੰ ਇਨ੍ਹਾਂ ਦੋਹਾਂ ਨਾਲ ਪਿਆਰ ਹੋ ਜਾਵੇਗਾ। ਦਰਅਸਲ ਅਨੁਸ਼ਕਾ ਨੇ ਆਪਣੇ ਵਿਆਹ ਦਾ ਇਕ ਛੋਟਾ ਜਿਹਾ ਕਲਿਪ ਸ਼ੇਅਰ ਕੀਤਾ ਹੈ। ਇਸ ਕਲਿਪ 'ਚ ਦੋਹਾਂ ਦੇ ਵਿਆਹ ਦੇ ਕੁਝ ਪਲ ਦੇਖਣ ਨੂੰ ਮਿਲਣਗੇ। ਪਰ ਇਸ ਵੀਡੀਓ 'ਚ ਜੋ ਸਭ ਤੋਂ ਪਿਆਰੀ ਚੀਜ਼ ਹੈ ਉਹ ਵਿਰਾਟ ਦੀ ਅਨੁਸ਼ਕਾ ਲਈ ਪਿਆਰੀ ਲਾਈਨਾਂ ਹਨ। ਵੀਡੀਓ 'ਚ ਇਕ ਸੀਨ ਹੈ ਜਿੱਥੇ ਵਿਰਾਟ, ਅਨੁਸ਼ਕਾ ਲਈ ਕਹਿੰਦੇ ਹਨ, ਮੇਰੀ ਵਾਈਫ... ਕੀ ਮੈਂ ਇਸ ਨੂੰ ਦੁਬਾਰਾ ਬੋਲ ਸਕਦਾ ਹਾਂ...ਮੇਰੀ ਵਾਈਫ। ਅਜਿਹਾ ਲਗ ਰਿਹਾ ਹੈ ਕਿ ਉਹ ਸਵੇਰੇ ਤਕ ਬੱਚਾ ਸੀ ਅਤੇ ਫਿਰ ਹੁਣ ਉਹ ਅਚਾਨਕ ਵੱਡਾ ਹੋ ਗਿਆ ਹੈ। ਟੀਮ ਇੰਡੀਆ ਦਾ ਆਸਟਰੇਲੀਆ ਦੌਰਾ ਹੋਣ ਨਾਲ ਵਿਰਾਟ ਕੋਹਲੀ ਉੱਥੇ ਪਹਿਲਾਂ ਹੀ ਮੌਜੂਦ ਸਨ ਅਤੇ ਅਨੁਸ਼ਕਾ ਵੀ ਉੱਥੇ ਪਹੁੰਚ ਗਈ ਹੈ। ਐਡੀਲੇਡ ਟੈਸਟ ਦੇ ਦੌਰਾਨ ਅਨੁਸ਼ਕਾ ਵੀ ਸਟੇਡੀਅਮ 'ਚ ਮੌਜੂਦ ਸੀ।
ਖ਼ਾਸ ਹੈ ਵਰ੍ਹੇਗੰਢ ਦਾ ਤੋਹਫਾ
ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇ ਦੋਵੇਂ ਕੀ ਸਪੈਸ਼ਲ ਕਰਨਗੇ ਇਹ ਤਾਂ ਨਹੀਂ ਪਤਾ, ਪਰ ਵਰ੍ਹੇੇਗੰਢ ਤੋਂ ਪਹਿਲਾਂ ਵਿਰਾਟ ਨੇ ਜੋ ਤੋਹਫਾ ਦਿੱਤਾ ਹੈ ਉਹ ਬਹੁਤ ਹੀ ਖਾਸ ਹੈ। ਦਰਅਸਲ ਵਿਆਹ ਦੀ ਵਰ੍ਹੇਗੰਢ ਤੋਂ ਇਕ ਦਿਨ ਪਹਿਲਾਂ ਹੀ ਐਡੀਲੇਡ 'ਚ ਭਾਰਤ ਨੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਅਨੁਸ਼ਕਾ ਵੀ ਇਸ ਜਿੱਤ ਨਾਲ ਖੁਸ਼ ਹੋਵੇਗੀ ਅਤੇ ਇਸ ਨੂੰ ਵਰ੍ਹੇਗੰਢ 'ਤੇ ਵਿਰਾਟ ਦਾ ਤੋਹਫਾ ਕਿਹਾ ਸਕਦੇ ਹਾਂ।
ਟੀਮ ਇੰਡੀਆ ਹੋ ਸਕਦੀ ਹੈ ਪਾਰਟੀ 'ਚ ਸ਼ਾਮਲ
ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇ ਵਿਰਾਟ ਅਤੇ ਅਨੁਸ਼ਕਾ ਆਸਟਰੇਲੀਆ 'ਚ ਕੁਆਲਿਟੀ ਟਾਈਮ ਤਾਂ ਗੁਜ਼ਾਰ ਹੀ ਰਹੇ ਹਨ, ਪਰ ਸ਼ਾਇਦ ਦੋਵੇਂ ਟੀਮ ਇੰਡੀਆ ਨੂੰ ਪਾਰਟੀ 'ਚ ਇਨਵਾਈਟ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਵਿਆਹ ਦੀ ਵਰ੍ਹੇਗੰਢ ਦੇ ਬਾਅਦ ਅਨੁਸ਼ਕਾ ਭਾਰਤ ਵਾਪਸ ਪਰਤ ਆਵੇਗੀ ਅਤੇ ਆਪਣੀ ਰਿਲੀਜ਼ ਹੋਣ ਵਾਲੀ ਫਿਲਮ 'ਜ਼ੀਰੋ' ਦੇ ਪ੍ਰਮੋਸ਼ਨ 'ਚ ਲਗ ਜਾਵੇਗੀ।
ਆਸਟ੍ਰੇਲੀਆ ਨੂੰ ਢੇਰ ਕਰਨ ਲਈ ਕੈਪਟਨ ਕੋਹਲੀ ਨੇ ਟੀਮ ਨੂੰ ਦੱਸੇ ਨਵੇਂ ਗੁਰ
NEXT STORY