ਨਵੀਂ ਦਿੱਲੀ— ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਆਸਟ੍ਰੇਲੀਆ ਦੌਰੇ 'ਤੇ ਜਿੱਤ ਦੀ ਰਣਨੀਤੀ ਬਣਾ ਰਹੇ ਹਨ, ਪਰ ਇਸ ਤੋਂ ਪਹਿਲਾਂ ਉਨ੍ਹਾਂ ਦੇ ਆਪਣੇ ਵਿਆਹ ਦੀ ਵਰ੍ਹੇਗੰਢ ਦੀ ਵੀ ਪੂਰੀ ਤਿਆਰੀ ਕਰ ਲਈ ਹੈ। 11 ਦਸੰਬਰ ਨੂੰ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਵਿਆਹ ਦੀ ਵਰ੍ਹੇਗੰਢ ਹੈ, ਜਿਸਨੂੰ ਇਹ ਜੋੜਾ ਬੜੀ ਧੂਮਧਾਮ ਨਾਲ ਮਨਾਉਣ ਵਾਲਾ ਹੈ। ਸੂਤਰਾਂ ਮੁਤਾਬਕ ਅਨੁਸ਼ਕਾ ਅਤੇ ਵਿਰਾਟ ਨੇ ਇਸਦੀ ਪੂਰੀ ਤਿਆਰੀ ਕਰ ਲਈ ਹੈ ਇਸ ਖਾਸ ਦਿਨ ਨੂੰ ਸੈਲੀਬ੍ਰੇਟ ਕਰਨ ਲਈ ਦੋਵਾਂ ਨੇ ਖਾਸ ਪਲਾਨ ਬਣਾਇਆ ਹੈ।
ਵਿਰਾਟ 6 ਦਸੰਬਰ ਨੂੰ ਆਸਟ੍ਰੇਲੀਆ ਖਿਲਾਫ ਪਹਿਲਾ ਟੈਸਟ ਮੈਚ ਖੇਡਣਗੇ ਜੋ ਕਿ 10 ਦਸੰਬਰ ਤੱਲ ਚੱਲੇਗਾ। ਉਥੇ ਹੀ ਅਭਿਨੇਤਰੀ ਅਨੁਸ਼ਕਾ ਵੀ ਆਪਣੀ ਵਾਲੀ ਫਿਲਮ ਜ਼ੀਰੋ ਦੇ ਪ੍ਰਮੋਸ਼ਨ 'ਚ ਵਿਅਸਥ ਹੈ। ਖਬਰਾਂ ਮੁਤਾਬਕ ਅਨੁਸ਼ਕਾ ਪ੍ਰਮੋਸ਼ਨ ਤੋਂ ਬ੍ਰੇਕ ਲੈ ਕੇ ਆਸਟ੍ਰੇਲੀਆ ਜਾਵੇਗੀ ਅਤੇ 11 ਦਸੰਬਰ ਨੂੰ ਇਹ ਦੋਵੇਂ ਵਰ੍ਹੇਗੰਢ ਸੈਲੀਬ੍ਰੇਟ ਕਰਨਗੇ।
ਤੁਹਾਨੂੰ ਦੱਸ ਦਈਏ ਕਿ ਦੋਵਾਂ ਨੇ ਪਿਛਲੇ ਸਾਲ 11 ਦਸੰਬਰ ਨੂੰ ਇਟਲੀ 'ਚ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਵਿਰਾਟ-ਅਨੁਸ਼ਕਾ ਜੁਲਾਈ 'ਚ ਵੀ ਰੋਮਾਂਟਿਕ ਟੂਰ ਲਈ ਇੰਗਲੈਂਡ ਗਏ ਸਨ। ਜਿਸ ਸਮੇਂ ਟੀਮ ਇੰਡੀਆ ਇੰਗਲੈਂਡ ਟੂਰ 'ਤੇ ਸੀ ਦੋਵਾਂ ਨੂੰ ਲੰਡਨ 'ਚ ਇਕੱਠੇ ਦੇਖਿਆ ਗਿਆ ਸੀ। ਵੈਸੇ ਇੰਗਲੈਂਡ 'ਚ ਤਾਂ ਟੀਮ ਇੰਡੀਆ ਨੂੰ ਹਾਰ ਝੱਲਣੀ ਪਈ ਸੀ ਪਰ ਇਸ ਵਾਰ ਵਿਰਾਟ ਕੋਹਲੀ ਵਰ੍ਹੇਗੰਢ ਤੋਂ ਪਹਿਲਾਂ ਆਸਟ੍ਰੇਲੀਆ ਨੂੰ ਹਰਾ ਕੇ ਆਪਣੀ ਪਤਨੀ ਨੂੰ ਜਿੱਤ ਦਾ ਤੋਹਫਾ ਦੇਣ ਚਾਹੁੰਣਗੇ।
ਅੱਡੀ ਦੀ ਸੱਟ ਤੋਂ ਉਬਰਨ ਦੇ ਬਾਅਦ ਟਰੇਨਿੰਗ ਸ਼ੁਰੂ ਕਰਨਗੇ ਰਾਫੇਲ ਨਡਾਲ
NEXT STORY