ਸਪੋਰਟਸ ਡੈਸਕ— ਭਾਰਤੀ ਕਪਤਾਨ ਵਿਰਾਟ ਕੋਹਲੀ ਲਈ ਸਾਲ 2019 ਜ਼ਬਰਦਸਤ ਰਿਹਾ। ਵਿਰਾਟ ਨੇ ਵੈਸਟਇੰਡੀਜ਼ ਖਿਲਾਫ ਸਾਲ ਦੇ ਆਖ਼ਰੀ ਵਨ-ਡੇ 'ਚ 85 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਸਾਲ 2019 ਦਾ ਸ਼ਾਨਦਾਰ ਅੰਤ ਕੀਤਾ। 85 ਦੌੜਾਂ ਦੇ ਨਾਲ ਹੀ ਵਿਰਾਟ ਨੇ ਕੌਮਾਂਤਰੀ ਕ੍ਰਿਕਟ 'ਚ ਸਭ ਤੋਂ ਜ਼ਿਆਦਾ 2455 ਦੌੜਾਂ ਬਣਾਈਆਂ ਹਨ। ਇਸ ਮਾਮਲੇ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ 'ਹਿੱਟਮੈਨ' ਰੋਹਿਤ ਨੂੰ ਪਿੱਛੇ ਛੱਡ ਦਿੱਤਾ। ਰੋਹਿਤ ਸ਼ਰਮਾ ਦੇ ਨਾਂ ਕੌਮਾਂਤਰੀ ਕ੍ਰਿਕਟ 'ਚ 2442 ਦੌੜਾਂ ਦਰਜ ਹਨ। ਤੀਜੇ ਨੰਬਰ 'ਤੇ ਪਾਕਿਸਤਾਨ ਦੇ ਸਟਾਰ ਬੱਲੇਬਾਜ਼ ਬਾਬਰ ਆਜ਼ਮ (2080 ਦੌੜਾਂ) ਹਨ।

ਦੂਜੇ ਪਾਸੇ ਜੇਕਰ 2019 'ਚ ਸਭ ਤੋਂ ਜ਼ਿਆਦਾ ਵਨ-ਡੇ ਕੌਮਾਂਤਰੀ ਕ੍ਰਿਕਟ ਦੌੜਾਂ ਦੀ ਗੱਲ ਕਰੀਏ ਤਾਂ ਇਸ ਮਾਮਲੇ 'ਚ ਵੀ ਭਾਰਤੀ ਕਪਤਾਨ ਵਿਰਾਟ ਕੋਹਲੀ ਦੂਜੇ ਨੰਬਰ 'ਤੇ ਹਨ। ਵਿਰਾਟ ਨੇ 5 ਸੈਂਕੜੇ ਅਤੇ 7 ਅਰਧ ਸੈਂਕੜਿਆਂ ਦੀ ਮਦਦ ਨਾਲ ਇਸ ਸਾਲ ਵਨ-ਡੇ ਕ੍ਰਿਕਟ ਦੀਆਂ 26 ਪਾਰੀਆਂ 'ਚ 1377 ਦੌੜਾਂ ਬਣਾਈਆਂ ਹਨ। ਇਸ ਮਾਮਲੇ 'ਚ ਪਹਿਲਾਂ ਹਿੱਟਮੈਨ ਰੋਹਿਤ ਸ਼ਰਮਾ ਪਹਿਲੇ ਸਥਾਨ 'ਤੇ ਹਨ। ਰੋਹਿਤ ਨੇ ਇਸ ਸਾਲ ਵਨ-ਡੇ ਕੌਮਾਂਤਰੀ ਕ੍ਰਿਕਟ ਦੇ 28 ਮੈਚਾਂ 'ਚ 1490 ਦੌੜਾਂ ਬਣਾਈਆਂ ਹਨ। ਇਸ ਦੌਰਾਨ ਰੋਹਿਤ ਨੇ 7 ਸੈਂਕੜੇ ਅਤੇ 6 ਅਰਧ ਸੈਂਕੜੇ ਜੜੇ ਹਨ।
ਸੀਰੀਜ਼ ਜਿੱਤਣ ਤੋਂ ਬਾਅਦ ਬੋਲੇ ਜਡੇਜਾ, ਦੁਨੀਆ ਨੂੰ ਨਹੀਂ ਖੁਦ ਨੂੰ ਕਰਨਾ ਸੀ ਸਾਬਤ
NEXT STORY