ਨਵੀਂ ਦਿੱਲੀ— ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਅਤੇ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਦੇ ਲਵ ਅਫੇਅਰਸ ਦੀਆਂ ਖ਼ਬਰਾਂ ਅਕਸਰ ਹੀ ਸੁਰਖ਼ੀਆਂ 'ਚ ਰਹਿੰਦੀਆਂ ਹਨ ਅਤੇ ਦੋਵਾਂ ਨੂੰ ਕਈ ਵਾਰ ਇੱਕਠੇ ਘੁੰਮਦੇ ਦੇਖਿਆ ਗਿਆ ਹੈ।
ਖ਼ਬਰਾਂ ਮੁਤਾਬਕ ਅਨੁਸ਼ਕਾ ਸ਼ਰਮਾ ਇਕ ਇੰਟਰਨੈਸ਼ਨਲ ਫੋਟੋਸ਼ੂਟ ਦੇ ਲਈ ਕੁਝ ਸਮੇ ਪਹਿਲਾਂ ਹੀ ਅਮਰੀਕਾ ਗਈ ਹੈ। ਇਸ ਤੋਂ ਬਾਅਦ ਜਦ ਸੋਮਵਾਰ ਨੂੰ ਗਾਂਗੁਲੀ ਨੇ ਵਿਰਾਟ ਦੇ ਅਮਰੀਕਾ 'ਚ ਹੋਣ ਦੀ ਗੱਲ ਕਹੀ ਤਾਂ ਅਜਿਹੀ ਸੰਭਾਵਨਾਵਾਂ ਪ੍ਰਗਟਾਈਆਂ ਜਾ ਰਹੀਆਂ ਸਨ ਕਿ ਦੋਵੇਂ ਇਕੱਠੇ ਕੁਆਲਿਟੀ ਟਾਈਮ ਬਿਤਾ ਰਹੇ ਹਨ। ਦਰਅਸਲ, ਸੋਮਵਾਰ ਨੂੰ ਸੀ.ਏ.ਸੀ. ਮੈਂਬਰ ਅਤੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਕਿਹਾ ਸੀ ਕਿ ਵਿਰਾਟ ਕੋਹਲੀ ਦੇ ਅਮਰੀਕਾ ਤੋਂ ਪਰਤਨ ਦੇ ਬਾਅਦ ਕੋਚ 'ਤੇ ਉਨ੍ਹਾਂ ਦੀ ਰਾਏ ਲਈ ਜਾਵੇਗੀ। ਇਸ ਤੋਂ ਬਾਅਦ ਤੋਂ ਹੀ ਮੀਡੀਆ 'ਚ ਇਸ ਗੱਲ ਦੀ ਚਰਚਾ ਹੈ ਕਿ ਆਖਰ ਸ਼੍ਰੀਲੰਕਾ ਦੌਰੇ ਤੋਂ ਠੀਕ ਪਹਿਲੇ ਕੋਹਲੀ ਅਮਰੀਕਾ 'ਚ ਕੀ ਕਰ ਰਹੇ ਹਨ?

ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਕਪਤਾਨ ਆਪਣੀ ਗਰਲਫ੍ਰੈਂਡ ਅਨੁਸ਼ਕਾ ਸ਼ਰਮਾ ਨੂੰ ਮਿਲਣ ਦੇ ਲਈ ਅਮਰੀਕਾ ਗਏ ਹਨ, ਪਰ ਖੁਦ ਕੋਹਲੀ ਜਾਂ ਅਨੁਸ਼ਕਾ ਵੱਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਦੋਵੇਂ ਇਕ-ਦੂਜੇ ਨਾਲ ਸਮਾਂ ਬਿਤਾਉਣ ਦੇ ਲਈ ਲੰਬੀ ਦੂਰੀਆਂ ਤੈਅ ਕਰ ਚੁੱਕੇ ਹਨ।
ਇਹ ਦਿੱਗਜ ਹੋ ਸਕਦੈ ਭਾਰਤੀ ਟੀਮ ਦਾ ਅਗਲਾ ਨਵਾ ਕੋਚ
NEXT STORY