ਦੁਬਈ- ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਦੱਖਣੀ ਅਫਰੀਕਾ ਖ਼ਿਲਾਫ਼ ਹਾਲ ਹੀ 'ਚ ਖ਼ਤਮ ਹੋਈ ਸੀਰੀਜ਼ 'ਚ ਚੰਗੇ ਪ੍ਰਦਰਸ਼ਨ ਦੇ ਨਾਲ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪਰਿਸ਼ਦ) ਵਨ-ਡੇ ਬੱਲੇਬਾਜ਼ੀ ਦੀ ਰੈਂਕਿੰਗ 'ਚ ਦੂਜਾ ਸਥਾਨ ਬਰਕਰਾਰ ਰੱਖਿਆ ਹੈ। ਦੱਖਣੀ ਅਫਰੀਕਾ ਦੇ ਖ਼ਿਲਾਫ਼ ਸੀਰੀਜ਼ ਦੇ ਬਾਅਦ ਟੈਸਟ ਦੀ ਕਪਤਾਨੀ ਛੱਡਣ ਵਾਲੇ ਕੋਹਲੀ ਨੇ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ 'ਚ 116 ਦੌੜਾਂ ਬਣਾਈਆਂ। ਭਾਰਤੀ ਵਨ-ਡੇ ਟੀਮ ਦੀ ਕਪਤਾਨੀ ਸੰਭਾਲਣ ਜਾ ਰਹੇ ਰੋਹਿਤ ਸ਼ਰਮਾ ਸੱਟ ਦਾ ਸ਼ਿਕਾਰ ਹੋਣ ਕਾਰਨ ਦੱਖਣੀ ਅਫਰੀਕਾ ਦੇ ਖ਼ਿਲਾਫ਼ ਨਹੀਂ ਖੇਡੇ ਪਰ ਉਨ੍ਹਾਂ ਨੇ ਤੀਜਾ ਸਥਾਨ ਕਾਇਮ ਰੱਖਿਆ ਹੈ।
ਇਹ ਵੀ ਪੜ੍ਹੋ : ਕੋਹਲੀ ਕੋਲ ਇਹ ਸਾਬਤ ਕਰਨ ਦਾ ਮੌਕਾ ਕਿ ਉਹ ਦੁਨੀਆ ਦੇ ਸਰਵਸ੍ਰੇਸ਼ਠ ਬੱਲੇਬਾਜ਼ ਕਿਉਂ ਹਨ : ਸ਼ੇਨ ਵਾਰਨ
ਕੋਹਲੀ ਦੇ 836 ਰੇਟਿੰਗ ਅੰਕ ਹਨ ਜਦਕਿ ਰੋਹਿਤ ਦੇ 801 ਰੇਟਿੰਗ ਅੰਕ ਹਨ। ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ 873 ਰੇਟਿੰਗ ਅੰਕ ਦੇ ਨਾਲ ਚੋਟੀ 'ਤੇ ਹਨ ਦੱਖਣੀ ਅਫਰੀਕਾ ਦੇ ਰਾਸੀ ਵਾਨ ਡੇਰ ਡੁਸੇਨ ਚੋਟੀ ਦੇ 10 'ਚ ਪਹੁੰਚ ਕੇ 10ਵੇਂ ਸਥਾਨ 'ਤੇ ਹਨ। ਕਵਿੰਟਨ ਡਿਕਾਕ ਚਾਰ ਪਾਇਦਾਨ ਚੜ੍ਹ ਕੇ ਪੰਜਵੇਂ ਸਥਾਨ 'ਤੇ ਹਨ ਡਿ ਕਾਕ ਨੇ ਸੀਰੀਜ਼ 'ਚ ਸਭ ਤੋਂ ਜ਼ਿਆਦਾ 229 ਤੇ ਡੁਸੇਨ ਨੇ 218 ਦੌੜਾਂ ਬਣਾਆਂ। ਦੱਖਣੀ ਅਫਰੀਕਾ ਦੇ ਟੇਮਬਾ ਬਾਵੁਮਾ 21 ਪਾਇਦਾਨ ਚੜ੍ਹ ਕੇ 59ਵੇਂ ਸਥਾਨ 'ਤੇ ਹਨ। ਉਨ੍ਹਾਂ ਨੇ ਤਿੰਨ ਮੈਚਾਂ 'ਚ 153 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ : ਯੁਵਰਾਜ ਸਿੰਘ ਨੂੰ ਪਿਤਾ ਬਣਨ 'ਤੇ ਹਰਭਜਨ ਨੇ ਵੱਖਰੇ ਅੰਦਾਜ਼ 'ਚ ਦਿੱਤੀਆਂ ਮੁਬਾਰਕਾਂ
ਗੇਂਦਬਾਜ਼ੀ 'ਚ ਲੁੰਗੀ ਐਨਗਿਡੀ ਚਾਰ ਪਾਇਦਾਨ ਚੜ੍ਹ ਕੇ 20ਵੇਂ ਸਥਾਨ 'ਤੇ ਪਹੁੰਚ ਗਏ। ਭਾਰਤ ਦੇ ਭੁਵਨੇਸ਼ਵਰ ਕੁਮਾਰ ਚਾਰ ਪਾਇਦਾਨ ਡਿੱਗ ਕੇ 22ਵੇਂ ਸਥਾਨ 'ਤੇ ਹਨ। ਕੇਸ਼ਵ ਮਹਾਰਾਜ 18 ਪਾਇਦਾਨ ਦੀ ਛਾਲ ਨਾਲ 33ਵੇਂ ਸਥਾਨ 'ਤੇ ਹਨ। ਨਿਊਜ਼ੀਲੈਂਡ ਦੇ ਟ੍ਰੈਂਟ ਬੋਲਟ ਪਹਿਲੇ ਤੇ ਆਸਟਰੇਲੀਆ ਦੇ ਜੋਸ਼ ਹੇਜ਼ਲਵੁੱਡ ਦੂਜੇ ਸਥਾਨ 'ਤੇ ਹਨ। ਹਰਫਨਮੌਲਾ ਦੀ ਰੈਂਕਿੰਗ 'ਚ ਦੱਖਣੀ ਅਫਰੀਕਾ ਦੇ ਐਂਡਿਲੇ ਫੇਹਲੁਕਵਾਓ ਤਿੰਨ ਪਾਇਦਾਨ ਚੜ੍ਹ ਕੇ 15ਵੇਂ ਸਥਾਨ 'ਤੇ ਪਹੁੰਚ ਗਏ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਆਸਟਰੇਲੀਅਨ ਓਪਨ : ਸਿਤਸਿਪਾਸ ਨੇ ਸੈਮੀਫਾਈਨਲ 'ਚ ਬਣਾਈ ਜਗ੍ਹਾ
NEXT STORY