ਸਪੋਰਟਸ ਡੈਸਕ : ਸਾਡੇ ਦੇਸ਼ ਵਿਚ ਕ੍ਰਿਕਟ ਧਰਮ ਅਤੇ ਕ੍ਰਿਕਟਰ ਭਗਵਾਨ ਦੀ ਤਰ੍ਹਾਂ ਪੂਜੇ ਜਾਂਦੇ ਹਨ। ਸਿਰਫ ਪੂਜਣਾ ਹੀ ਨਹੀਂ ਸਗੋਂ ਪੈਸਿਆਂ ਦੇ ਮਾਮਲੇ ਵਿਚ ਵੀ ਉਹ ਰੱਜ ਕੇ ਕਮਾਈ ਕਰਦੇ ਹਨ। ਭਾਰਤੀ ਖਿਡਾਰੀਆਂ ਦੇ ਸਾਲਾਨਾ ਕਰਾਰ ਕਰੋੜਾਂ ਦੇ ਹਨ ਜਦਕਿ ਹਰ ਮੈਚ ਫੀਸ, ਐਡ ਤੋਂ ਹੀ ਉਨ੍ਹਾਂ ਦੀ ਕਰੋੜਾਂ ਦੀ ਕਮਾਈ ਹੁੰਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਪਾਕਿਸਤਾਨੀ ਕ੍ਰਿਕਟ ਬੋਰਡ ਦੇ ਕਰਾਰ ਦੇ ਤਹਿਤ ਆਉਣ ਵਾਲੇ ਸਾਰੇ ਖਿਡਾਰੀਆਂ ਦੀ ਸੈਲਰੀ ਇੱਕਲੇ ਕੋਹਲੀ ਦੀ ਸੈਲਰੀ ਤੋਂ ਵੀ ਘੱਟ ਹੈ।
ਕਿੰਨੀ ਹੈ ਪਾਕਿ ਖਿਡਾਰੀਆਂ ਦੀ ਸੈਲਰੀ
ਹਰ ਖਿਡਾਰੀਆਂ ਨੂੰ ਸੈਲਰੀ ਉਸ ਦੇਸ਼ ਦਾ ਕ੍ਰਿਕਟ ਬੋਰਡ ਦਿੰਦਾ ਹੈ। ਭਾਰਤੀ ਟੀਮ ਦੀ ਸੈਲਰੀ ਬੀ. ਸੀ. ਸੀ. ਆਈ. ਤੋਂ ਜਦਕਿ ਪਾਕਿ ਖਿਡਾਰੀਆਂ ਦੀ ਸੈਲਰੀ ਪਾਕਿਸਤਾਨ ਕ੍ਰਿਕਟ ਬੋਰਡ ਦਿੰਦਾ ਹੈ। ਸੈਲਰੀ ਲਈ ਖਿਡਾਰੀਆਂ ਨੂੰ ਸੀਨੀਅਰ ਅਤੇ ਜੂਨੀਅਰ ਗ੍ਰੇਡ ਵਿਚ ਵੰਡਿਆ ਜਾਂਦਾ ਹੈ। ਗ੍ਰੇਡ ਦੇ ਹਿਸਾਬ ਨਾਲ ਹੀ ਖਿਡਾਰੀਆਂ ਨੂੰ ਸੈਲਰੀ ਮਿਲਦੀ ਹੈ। ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਏ ਗ੍ਰੇਡ ਵਿਚ ਆਉਂਦੇ ਹਨ। ਉਸਦੀ ਸਾਲਾਨਾ ਸੈਲਰੀ 7 ਕਰੋੜ ਤੋਂ ਵੱਧ ਹੈ।
ਉੱਥੇ ਹੀ ਪਾਕਿਸਤਾਨ ਵਿਚ ਏ. ਬੀ. ਸੀ. ਡੀ. ਈ. ਗ੍ਰੇਡ ਹਨ ਅਤੇ ਇਨ੍ਹਾਂ ਗ੍ਰੇਡ ਦੇ ਸਾਰੇ ਖਿਡਾਰੀਆਂ ਦੀ ਕੁਲ ਸਾਲਾਨਾ ਸੈਲਰੀ ਭਾਰਤੀ ਰੁਪਏ ਵਿਚ ਸਿਰਫ 7 ਕਰੋੜ 53 ਲੱਖ ਹੈ। ਪਾਕਿ ਵਿਚ ਏ. ਗ੍ਰੇਡ ਦੇ 6 ਖਿਡਾਰੀਆਂ ਨੂੰ ਸਾਲਾਨਾ 48 ਲੱਖ ਸੈਲਰੀ ਦੇ ਰੂਪ 'ਚ ਮਿਲਦੇ ਹਨ। ਮਤਲਬ ਇਸ ਗ੍ਰੇਡ ਦੇ ਖਿਡਾਰੀਆਂ ਦੀ ਸੈਲਰੀ ਹੋਈ ਕਰੀਬ 2.88 ਕਰੋੜ ਰੁਪਏ। ਪਾਕਿਸਤਾਨ ਦੇ ਬੀ ਗ੍ਰੇਡ ਖਿਡਾਰੀਆਂ ਨੂੰ 30 ਲੱਖ ਸੈਲਰੀ ਮਿਲਦੀ ਹੈ। ਇਸਦਾ ਮਤਲਬ ਇਸ ਗ੍ਰੇਡ ਦੀ ਸੈਲਰੀ ਹੋਈ ਕਰੀਬ 1.80 ਕਰੋੜ। ਪਾਕਿਸਤਾਨ ਕ੍ਰਿਕਟ ਬੋਰਡ ਦੇ ਸੀ. ਗ੍ਰੇਡ ਦੇ 9 ਖਿਡਾਰੀਆਂ ਨੂੰ ਸਾਲਾਨਾ 21 ਲੱਖ ਸੈਲਰੀ ਦੇ ਰੂਪ 'ਚ ਮਿਲਦੀ ਹੈ। ਇਸ ਹਿਸਾਬ ਨਾਲ ਇਸ ਗ੍ਰੇਡ ਦੀ ਸੈਲਰੀ 1.89 ਕਰੋੜ ਰੁਪਏ। ਸੀ ਦੇ ਇਲਾਵਾ ਜੂਨੀਅਰ ਖਿਡਾਰੀਆਂ ਲਈ ਪਾਕਿ ਬੋਰਡ ਨੇ ਡੀ ਅਤੇ ਈ. ਗ੍ਰੇਡ ਵੀ ਬਣਾਇਆ ਹੈ। ਡੀ ਗ੍ਰੇਡ ਦੇ ਖਿਡਾਰੀਆਂ ਨੂੰ ਪ੍ਰਤੀ ਮਹੀਨਾ 1 ਲੱਖ ਅਤੇ ਈ. ਗ੍ਰੇਡ ਦੇ ਖਿਡਾਰੀਆਂ ਨੂੰ 50 ਹਜ਼ਾਰ ਰੁਪਏ ਮਿਲਦੇ ਹਨ। ਇਨ੍ਹਾਂ ਸਾਰਿਆਂ ਦੀ ਸੈਲਰੀ ਵੀ ਮਿਲਾ ਦਈਏ ਤਾਂ ਉਹ ਵਿਰਾਟ ਦੀ 7 ਕਰੋੜ ਤੋਂ ਜ਼ਿਆਦਾ ਨਹੀਂ ਹੁੰਦੀ।
ਡੂਰੰਡ ਕੱਪ 'ਚ ਖੇਡਣਗੀਆਂ ਆਈ. ਐੱਸ. ਐੱਲ., ਆਈ ਲੀਗ ਦੀਆਂ ਚੋਟੀ ਦੀਆਂ ਟੀਮਾਂ
NEXT STORY