ਦੁਬਈ— ਆਈ. ਸੀ. ਸੀ. ਦੀ ਤਾਜ਼ਾ ਟੈਸਟ ਰੈਂਕਿੰਗ ’ਚ ਵਿਰਾਟ ਕੋਹਲੀ ਨੂੰ ਵੱਡਾ ਨੁਕਸਾਨ ਹੋਇਆ ਹੈ ਤੇ ਹੁਣ ਉਹ ਚੌਥੇ ਸ਼ਥਾਨ ’ਤੇ ਹਨ। ਜਦਕਿ ਚੇਤੇਸ਼ਵਰ ਪੁਜਾਰਾ ਇਕ ਸਥਾਨ ਦੇ ਫ਼ਾਇਦੇ ਨਾਲ ਛੇਵੇਂ ਸਥਾਨ ’ਤੇ ਪਹੁੰਚ ਗਏ ਹਨ। ਕੋਹਲੀ (862 ਅੰਕ) ਤੇ ਪੁਜਾਰਾ (760 ਅੰਕ) ਦੇ ਇਲਾਵਾ ਟੈਸਟ ਉਪ ਕਪਤਾਨ ਅਜਿੰਕਯ ਰਹਾਨੇ ਵੀ ਅੱਠਵੇਂ ਸਥਾਨ ਦੇ ਨਾਲ ਚੋਟੀ ਦੇ 10 ’ਚ ਜਗ੍ਹਾ ਬਣਾਉਣ ਵਾਲੇ ਭਾਰਤੀ ਬੱਲੇਬਾਜ਼ਾਂ ’ਚ ਸ਼ਾਮਲ ਹਨ।
ਇਹ ਵੀ ਪੜ੍ਹੋ : ਅਬੂਧਾਬੀ ਟੀ-10 ਲੀਗ : ਏਵਿਨ ਲੁਈਸ ਨੇੇ 1 ਓਵਰ ’ਚ ਮਾਰੇ 5 ਛੱਕੇ, ਦਿੱਲੀ ਬੁਲਸ ਨੇ ਪੰਜ ਓਵਰਾਂ ’ਚ ਜਿੱਤਿਆ ਮੈਚ
ਪੁਜਾਰਾ ਇਕ ਸਥਾਨ ਦੇ ਫ਼ਾਇਦੇ ਨਾਲ ਛੇਵੇਂ ਸਥਾਨ ’ਤੇ ਪਹੁੰਚ ਗਏ ਹਨ ਜਦਕਿ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ 13ਵੇਂ ਸਥਾਨ ’ਤੇ ਬਰਕਰਾਰ ਹਨ। ਨਿਊਜ਼ੀਲੈਂਡ ਦੇ ਬੱਲੇਬਾਜ਼ ਕੇਨ ਵਿਲੀਅਮਸਨ (919 ਅੰਕ) ਬੱਲੇਬਾਜ਼ੀ ਰੈਂਕਿੰਗ ’ਚ ਚੋਟੀ ’ਤੇ ਕਾਇਮ ਹਨ ਜਦਕਿ ਉਨ੍ਹਾਂ ਤੋਂ ਬਾਅਦ ਸਟੀਵ ਸਮਿਥ (891) ਤੇ ਮਾਰਨਸ ਲਾਬੁਸ਼ੇਨ (878 ਅੰਕ) ਦੀ ਆਸਟਰੇਲੀਆ ਦੀ ਜੋੜੀ ਦਾ ਨੰਬਰ ਆਉਂਦਾ ਹੈ। ਇੰਗਲੈਂਡ ਦੇ ਕਪਤਾਨ ਜੋ ਰੂਟ 823 ਅੰਕ ਦੇ ਨਾਲ ਪੰਜਵੇਂ ਸਥਾਨ ’ਤੇ ਬਰਕਰਾਰ ਹਨ।
ਇਹ ਵੀ ਪੜ੍ਹੋ : ਦੁੱਧ ’ਚ ਪਈ ਮੱਖੀ ਦੀ ਤਰ੍ਹਾਂ ਸਾਨੂੰ ਹਟਾਇਆ ਗਿਆ : ਹਰਭਜਨ ਸਿੰਘ
ਗੇਂਦਬਾਜ਼ਾਂ ’ਚ ਤਜਰਬੇਕਾਰ ਸਪਿਨਰ ਰਵੀਚੰਦਰਨ ਅਸ਼ਵਿਨ (760 ਅੰਕ) ਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (757 ਅੰਕ) ¬ਕ੍ਰਮਵਾਰ ਅੱਠਵੇਂ ਤੇ ਨੌਵੇਂ ਸਥਾਨ ’ਤੇ ਬਣੇ ਹੋਏ ਹਨ। ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ (908 ਅੰਕ) ਚੋਟੀ ’ਤੇ ਕਾਇਮ ਹਨ ਜਦਕਿ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੁਅਰਟ ਬ੍ਰਾਡ (839 ਅੰਕ) ਤੇ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਨੀਲ ਵੈਗਨਰ (835 ਅੰਕ) ¬ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ’ਤੇ ਹਨ। ਰਵਿੰਦਰ ਜਡੇਜਾ (419 ਅੰਕ) ਤੇ ਅਸ਼ਵਿਨ (281 ਅੰਕ) ਆਲਰਾਊਂਡਰਾਂ ਦੀ ਸੂਚੀ ’ਚ ¬ਕ੍ਰਮਵਾਰ ਤੀਜੇ ਤੇ ਛੇਵੇਂ ਸਥਾਨ ’ਤੇ ਬਰਕਰਾਰ ਹਨ। ਇੰਗਲੈਂਡ ਦੇ ਬੇਨ ਸਟੋਕਸ (427 ਅੰਕ) ਆਲਰਾਊਂਡਰਾਂ ਦੀ ਸੂਚੀ ’ਚ ਚੋਟੀ ’ਤੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਅਬੂਧਾਬੀ ਟੀ-10 ਲੀਗ : ਏਵਿਨ ਲੁਈਸ ਨੇੇ 1 ਓਵਰ ’ਚ ਮਾਰੇ 5 ਛੱਕੇ, ਦਿੱਲੀ ਬੁਲਸ ਨੇ ਪੰਜ ਓਵਰਾਂ ’ਚ ਜਿੱਤਿਆ ਮੈਚ
NEXT STORY