ਨਵੀਂ ਦਿੱਲੀ— ਆਈ. ਪੀ. ਐੱਲ. ਸੀਜ਼ਨ-12 ਦਾ 11ਵਾਂ ਮੁਕਾਬਲਾ ਰਾਇਲ ਚੈਲੰਜ਼ਰਜ਼ ਬੈਂਗਲੁਰੂ ਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਖੇਡਿਆ ਗਿਆ। ਜਿਸ 'ਚ ਹੈਦਰਾਬਾਦ ਨੇ ਬੈਂਗਲੁਰੂ ਨੂੰ 113 ਦੌੜਾਂ ਹਰਾਇਆ, ਇਸ ਦੇ ਨਾਲ ਹੀ ਬੈਂਗਲੁਰੂ ਟੀਮ ਦੀ ਇਹ ਲਗਾਤਾਰ ਤੀਸਰੀ ਹਾਰ ਹੈ। ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵਿਰਾਟ ਕੋਹਲੀ ਤੇ ਰਾਇਲ ਚੈਲੰਜ਼ਰਜ਼ ਬੈਂਗਲੁਰੂ ਟੀਮ ਨੂੰ ਖੂਬ ਟਰੋਲ ਕੀਤਾ ਜਾ ਰਿਹਾ ਹੈ। ਰਾਇਲ ਚੈਲੰਜ਼ਰਜ਼ ਬੈਂਗਲੁਰੂ ਨੂੰ ਪਹਿਲੇ ਮੈਚ 'ਚ ਚੇਨਈ ਸੁਪਰ ਕਿੰਗਸ, ਦੂਸਰੇ ਮੈਚ 'ਚ ਮੁੰਬਈ ਇੰਡੀਅਨਜ਼ ਤੇ ਤੀਸਰੇ ਮੈਚ ਸਨਰਾਈਜ਼ਰਸ ਹੈਦਰਾਬਾਦ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਲਗਾਤਾਰ ਤਿੰਨ ਹਾਰ ਤੋਂ ਬਾਅਦ ਹੁਣ ਫੈਨਸ ਸਟਾਰ ਖਿਡਾਰੀਆਂ 'ਤੇ ਲਗਾਤਾਰ ਸਵਾਲ ਉਠਾ ਰਹੇ ਹਨ।
ਜ਼ਿਕਰਯੋਗ ਹੈ ਕਿ 3 ਹਾਰ ਤੋਂ ਬਾਅਦ ਬੈਂਗਲੁਰੂ ਦੀ ਟੀਮ ਪਾਇੰਟਸ ਟੇਬਲ 'ਚ ਹੇਠਲੇ ਨੰਬਰ 'ਤੇ ਹੈ। ਰਾਇਲ ਚੈਲੰਜ਼ਰਜ਼ ਬੈਂਗਲੁਰੂ ਇਸ ਖਰਾਬ ਪ੍ਰਦਰਸ਼ਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਫੈਨਸ ਆਰ. ਸੀ. ਬੀ. ਟੀਮ ਤੇ ਉਸਦੇ ਕਪਤਾਨ ਵਿਰਾਟ ਕੋਹਲੀ ਨੂੰ ਖੂਬ ਟਰੋਲ ਕਰ ਰਹੇ ਹਨ।
ਧੋਨੀ ਫਿਰ ਬਣੇ ਇੰਡੀਅਨ 'ਸਿਕਸਰ ਕਿੰਗ', 60ਵੀਂ ਵਾਰ ਜੇਤੂ ਪੈਵੇਲੀਅਨ ਪਹੁੰਚੇ
NEXT STORY