ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) 2021 ਦੇ ਐਲਿਮਿਨੇਟਰ 'ਚ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਤੋਂ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੀ ਹਾਰ ਦੇ ਨਾਲ ਹੀ ਵਿਰਾਟ ਕੋਹਲੀ ਦੀ ਕਪਤਾਨੀ ਦਾ ਕਾਰਜਕਾਲ ਵੀ ਖ਼ਤਮ ਹੋ ਗਿਆ। ਕੋਹਲੀ ਨੇ ਪਹਿਲਾਂ ਹੀ ਆਰ. ਸੀ. ਬੀ. ਦੀ ਕਪਤਾਨੀ ਦੇ ਅਹੁਦੇ ਨੂੰ ਛੱਡਣ ਦਾ ਐਲਾਨ ਕਰ ਦਿੱਤਾ ਸੀ। ਇੰਗਲੈਂਡ ਦੇ ਸਾਬਕਾ ਕ੍ਰਿਕਟਰ ਮਾਈਕਲ ਵਾਨ ਨੂੰ ਲਗਦਾ ਹੈ ਕਿ ਕੈਸ਼-ਰਿਚ ਲੀਗ 'ਚ ਇਕ ਕਪਤਾਨ ਦੇ ਤੌਰ 'ਤੇ ਕੋਹਲੀ ਦੀ ਵਿਰਾਸਤ ਨੂੰ ਯਾਦ ਕੀਤਾ ਜਾਵੇਗਾ, ਜਿਸ ਨੇ ਕਦੀ ਟਰਾਫੀ ਨਹੀਂ ਜਿੱਤੀ। ਇਸ ਤੋਂ ਇਲਾਵਾ ਵਾਨ ਨੂੰ ਲੱਗਾ ਕਿ ਆਰ. ਸੀ. ਬੀ. ਦੇ ਸਾਬਕਾ ਕਪਤਾਨ ਖ਼ੁਦ ਨੂੰ ਆਈ. ਪੀ. ਐੱਲ. 'ਚ ਅਸਫਲ਼ ਕਪਤਾਨ ਦੇ ਰੂਪ 'ਚ ਦੇਖਣਗੇ।
ਵਾਨ ਨੇ ਇਕ ਵੈੱਬਸਾਈਟ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਈ. ਪੀ. ਐੱਲ. ਕ੍ਰਿਕਟ 'ਚ ਕਪਤਾਨ ਦੇ ਰੂਪ 'ਚ ਉਨ੍ਹਾਂ ਦੀ ਵਿਰਾਸਤ ਉਹ ਹੋਵੇਗੀ ਜੋ ਜਿੱਤ ਨਹੀਂ ਸਕੇ। ਉੱਚ ਪੱਧਰੀ ਖੇਡ ਲਾਈਨ ਤੋਂ ਉੱਪਰ ਉਠਣ, ਟਰਾਫ਼ੀਆ ਜਿੱਤਣ ਦੇ ਬਾਰੇ 'ਚ, ਖ਼ਾਸ ਕਰਕੇ ਜਦੋਂ ਕੋਈ ਵਿਰਾਟ ਕੋਹਲੀ ਦੇ ਪੱਧਰ 'ਤੇ ਹੋਵੇ। ਮੈਂ ਯਕੀਨੀ ਤੌਰ 'ਤੇ ਇਹ ਨਹੀਂ ਕਹਿ ਰਿਹਾ ਹਾਂ ਕਿ ਉਹ ਹੈ, ਪਰ ਉਹ ਖ਼ੁਦ ਨੂੰ ਆਈ. ਪੀ. ਐੱਲ. ਕਪਤਾਨੀ 'ਚ ਅਸਫਲ ਦੇ ਰੂਪ 'ਚ ਦੇਖਣਗੇ ਕਿਉਂਕਿ ਉਹ ਬਹੁਤ ਹੀ ਪ੍ਰੇਰਿਤ ਖਿਡਾਰੀ ਤੇ ਵਿਅਕਤੀ ਹੈ ਪਰ ਉਸ ਦੇ ਹੱਥਾਂ 'ਚ ਉਹ ਟਰਾਫੀ ਨਹੀਂ ਹੈ।
IPL 2021: ਮੱਧ ਓਵਰਾਂ 'ਚ ਦਬਾਅ ਬਣਿਆ ਜਿੱਤ-ਹਾਰ ਦਾ ਅੰਤਰ: ਵਿਰਾਟ ਕੋਹਲੀ
NEXT STORY