ਕੋਲਕਾਤਾ— ਭਾਰਤੀ ਟੀਮ ਦੇ ਫੀਲਡਿੰਗ ਕੋਚ ਆਰ ਸ਼੍ਰੀਧਰ ਨੇ ਸ਼ੁੱਕਰਵਾਰ ਨੂੰ ਇੱਥੇ ਕਿਹਾ ਕਿ ਕਪਤਾਨ ਵਿਰਾਟ ਕੋਹਲੀ ਦੇਸ਼ ਲਈ ਉਦੋਂ ਤੱਕ ਖੇਡਣਗੇ ਜਦੋਂ ਤੱਕ ਉਹ ਫਿੱਟ ਹਨ ਤੇ ਆਰਾਮ ਦੇ ਲਈ ਉਦੋਂ ਕਹਿਣਗੇ ਜਦੋਂ ਉਸ ਦੇ ਸਰੀਰ ਨੂੰ ਜ਼ਰੂਰਤ ਮਹਿਸੂਸ ਹੋਵੇਗੀ।
ਅਗਲੇ ਸਾਲ ਦੇ ਸ਼ੁਰਆਤ 'ਚ ਭਾਰਤੀ ਟੀਮ ਦੱਖਣੀ ਅਫਰੀਕਾ ਦਾ ਦੌਰੇ ਕਰੇਗੀ ਤੇ ਕਈ ਮਾਹਰਾਂ ਨੂੰ ਲੱਗਦਾ ਹੈ ਕਿ ਕੋਹਲੀ ਨੂੰ ਸ਼੍ਰੀਲੰਕਾ ਖਿਲਾਫ ਘਰੇਲੂ ਸੀਰੀਜ਼ ਦੇ ਦੌਰਾਨ ਆਰਾਮ ਦਿੱਤਾ ਜਾਣਾ ਚਾਹੀਦਾ, ਪਰ ਭਾਰਤੀ ਕਪਤਾਨ ਨੇ ਕਿਹਾ ਕਿ ਉਹ ਜ਼ਰੂਰਤ ਪੈਣ 'ਤੇ ਹੀ ਆਰਾਮ ਕਰਨਗੇ।
ਸ਼੍ਰੀਧਰ ਨੇ ਕਿਹਾ ਕਿ ਟੀਮ ਦਾ ਹਰ ਖਿਡਾਰੀ ਦੇਸ਼ ਦਾ ਨੁਮਾਇੰਦਗੀ ਕਰਨ ਨੂੰ ਲੈ ਕੇ ਮਾਣ ਮਹਿਸੂਸ ਕਰਦਾ ਹੈ। ਜ਼ਿਆਦਾਤਰ ਖਿਡਾਰੀ ਹਰ ਮੈਚ ਨੂੰ ਖੇਡਣਾ ਚਾਹੁੰਦੇ ਹਨ। ਜਿਸ ਤਰ੍ਹਾਂ ਕਿ ਮੈਂ ਵਿਰਾਟ ਨੂੰ ਜਾਣਦਾ ਹਾਂ ਕਿ ਉਸ 'ਚ ਇਹ ਭਾਵਨਾ ਹੋਰ ਜ਼ਿਆਦਾ ਹੈ। ਜਦੋਂ ਤੱਕ ਸਰੀਰ ਦਾ ਸਾਥ ਹੈ ਉਹ ਮੈਚ ਦੇ ਇਕ ਸੈਂਕਿਡ ਦੇ ਲਈ ਵੀ ਨਹੀਂ ਹੱਟ ਸਕਦੇ ਹਨ।
ਸੇਰੇਨਾ ਨੇ ਬੁਆਏਫ੍ਰੈਂਡ ਓਹੇਨੀਅਨ ਨਾਲ ਕੀਤਾ ਵਿਆਹ
NEXT STORY