ਸਪੋਰਟਸ ਡੈਸਕ— ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਵੀਰੋਨ ਫਿਲੈਂਡਰ ਮੌਜੂਦਾ ਇੰਗਲੈਂਡ ਅਤੇ ਦੱਖਣੀ ਅਫਰੀਕਾ ਟੈਸਟ ਸੀਰੀਜ਼ ਤੋਂ ਬਾਅਦ ਸੰਨਿਆਸ ਲੈ ਲੈਣਗੇ। ਫਿਲੈਂਡਰ ਨੇ ਇਸ ਦੀ ਐਲਾਨ ਪਹਿਲਾਂ ਹੀ ਕਰ ਦਿੱਤਾ ਸੀ ਕਿ ਸੀਰੀਜ਼ ਦਾ ਆਖਰੀ ਟੈਸਟ ਉਨ੍ਹਾਂ ਦੇ ਕਰੀਅਰ ਦਾ ਆਖਰੀ ਟੈਸਟ ਹੋਵੇਗਾ। ਫਿਲੈਂਡਰ ਰਿਟਾਇਰ ਹੁੰਦਾ - ਹੁੰਦਾ ਟੈਸਟ ਕ੍ਰਿਕਟ ਦਾ ਇਕ ਵੱਡਾ ਰਿਕਾਰਡ ਵੀ ਆਪਣੇ ਨਾਂ ਕਰ ਜਾਵੇਗਾ। ਇਹ ਰਿਕਾਰਡ ਹੈ ਸਭ ਤੋਂ ਜ਼ਿਆਦਾ ਟਾਪ-3 ਬੱਲੇਬਾਜ਼ਾਂ ਨੂੰ ਆਊਟ ਕਰਨ ਦਾ। ਜੇਕਰ ਅੰਕੜੇ ਵੇਖੀਏ ਤਾਂ ਪਤਾ ਚੱਲਦਾ ਹੈ ਕਿ ਫਿਲੈਂਡਰ ਨੇ ਆਪਣੇ ਕਰੀਅਰ ਦੇ ਦੌਰਾਨ 222 'ਚੋਂ 55 ਵਿਕਟਾਂ ਟਾਪ-3 ਬੱਲੇਬਾਜ਼ਾਂ ਦੀ ਹਾਸਲ ਕੀਤੀਆਂ ਹਨ। ਮਤਲਬ ਓਪਨਿੰਗ ਕ੍ਰਮ 'ਚ ਫਿਲੈਂਡਰ ਹਮੇਸ਼ਾ ਸਫਲ ਰਹੇ ਹਨ।
ਖਿਡਾਰੀ 1-3 ਆਊਟ ਵਿਕਟਾਂ ਫ਼ੀਸਦੀ
ਵੀਰੋਨ ਫਿਲੈਂਡਰ 55 222 24 . 8
ਹੀਥ ਸਟ੍ਰੀਕ 47 216 21 . 8
ਗਲੇਨ ਮੈਕਗ੍ਰਾ 122 563 21 . 7
ਰੇਲਿੰਡਵੈਲ 49 228 21 . 5
ਜ਼ਹੀਰ ਖਾਨ 66 311 21 . 2
ਫਿਲੈਂਡਰ ਦੇ ਨਾਂ 'ਤੇ ਟੈਸਟ ਕ੍ਰਿਕਟ ਦੇ ਡੈਬਿਊ ਮੈਚ 'ਚ ਹੀ 5 ਵਿਕਟਾਂ ਹਾਲ ਲੈਣ ਦਾ ਰਿਕਾਰਡ ਹੈ। ਫਿਲੈਂਡਰ ਨੇ ਸਿਰਫ਼ 7 ਟੈਸਟ 'ਚ ਹੀ 50 ਵਿਕਟਾਂ ਪੂਰੀਆਂ ਕਰ ਲਈ ਸਨ। ਅਜਿਹਾ ਕਰਨ ਵਾਲੇ ਉਹ ਦੁਨੀਆ ਦੇ ਸਿਰਫ਼ ਦੂਜੇ ਗੇਂਦਬਾਜ਼ ਹਨ।
ਫਿਲੈਂਡਰ ਦਾ ਕਰੀਅਰ
ਟੈਸਟ : 63 ਮੈਚ, 222 ਵਿਕਟਾਂ
ਵਨ-ਡੇ : 30 ਮੈਚ, 41 ਵਿਕਟਾਂ
ਟੀ-20 : 7 ਮੈਚ, 4 ਵਿਕਟਾਂ
ਫਸਰਟ ਕਲਾਸ : 167 ਮੈਚ, 578 ਵਿਕਟਾਂ
ਲਿਸਟ-ਏ : 129 ਮੈਚ, 129 ਵਿਕਟਾਂ
ਟਵੰਟੀ-20 : 123 ਮੈਚ, 92 ਵਿਕਟਾਂ
ਵੈਸਟਇੰਡੀਜ਼ ਦੇ ਆਲਰਾਊਂਡਰ ਆਂਦਰੇ ਰਸੇਲ ਦੇ ਘਰ ਆਈ ਨੰਨ੍ਹੀ ਪਰੀ, ਸ਼ੇਅਰ ਕੀਤੀ ਤਸਵੀਰ
NEXT STORY