ਨਵੀਂ ਦਿੱਲੀ : ਸਾਬਕਾ ਭਾਰਤੀ ਕ੍ਰਿਕਟਰ ਵਸੀਮ ਜਾਫਰ ਦੁਆਰਾ ਕ੍ਰਿਕਟ ਵਿਸ਼ਵ ਕੱਪ 2023 ਲਈ ਚੁਣੀ ਗਈ ਭਾਰਤੀ ਟੀਮ ਵਿੱਚ ਕਈ ਵੱਡੇ ਬਦਲਾਅ ਦਿਖਾਈ ਦੇ ਰਹੇ ਹਨ। ਸਾਬਕਾ ਸਲਾਮੀ ਬੱਲੇਬਾਜ਼ ਨੇ ਭਾਰਤੀ ਟੀਮ ਲਈ ਆਪਣੀ ਪਸੰਦ ਦਾ ਖੁਲਾਸਾ ਕਰਨ ਲਈ ਐਕਸ, ਜਿਸ ਨੂੰ ਪਹਿਲਾਂ ਟਵਿੱਟਰ ਵਜੋਂ ਜਾਣਿਆ ਜਾਂਦਾ ਸੀ, ਦਾ ਸਹਾਰਾ ਲਿਆ।
ਜਾਫਰ ਸੰਜੂ ਸੈਮਸਨ ਜਾਂ ਸੂਰਯਕੁਮਾਰ ਯਾਦਵ ਦੀ ਬਜਾਏ ਕੇ. ਐੱਲ. ਰਾਹੁਲ ਅਤੇ ਸ਼੍ਰੇਅਸ ਅਈਅਰ 'ਤੇ ਭਰੋਸਾ ਕਰ ਰਹੇ ਹਨ, ਜੋ ਆਪਣੀਆਂ ਸੱਟਾਂ ਤੋਂ ਬਾਅਦ ਵਾਪਸ ਆਏ ਹਨ। ਜਾਫਰ ਦੀ ਟੀਮ 'ਚ ਤਿਲਕ ਵਰਮਾ ਵੀ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਭਾਰਤ ਦੀ ਏਸ਼ੀਆ ਕੱਪ ਮੁਹਿੰਮ ਦੇ ਸ਼ੁਰੂਆਤੀ ਮੈਚ 'ਚ ਪਾਕਿਸਤਾਨ ਖਿਲਾਫ 82 ਦੌੜਾਂ ਬਣਾਉਣ ਵਾਲੇ ਈਸ਼ਾਨ ਕਿਸ਼ਨ ਨੂੰ ਵੀ ਜਗ੍ਹਾ ਮਿਲੀ ਹੈ।
ਇਹ ਵੀ ਪੜ੍ਹੋ : ਭਾਰਤੀ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਬਣੇ ਪਿਤਾ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ
ਗੇਂਦਬਾਜ਼ੀ ਵਿਭਾਗ ਵਿੱਚ ਜਾਫਰ ਨੇ ਯੁਜਵੇਂਦਰ ਚਲਾਲ ਨੂੰ ਛੱਡ ਕੇ ਕੁਲਦੀਪ ਯਾਦਵ ਨੂੰ ਚੁਣਿਆ। ਤੁਹਾਨੂੰ ਦੱਸ ਦੇਈਏ ਕਿ ਕ੍ਰਿਕਟ ਵਿਸ਼ਵ ਕੱਪ 5 ਅਕਤੂਬਰ ਨੂੰ ਸ਼ੁਰੂ ਹੋਣਾ ਹੈ, ਜਿਸ ਦਾ ਪਹਿਲਾ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ 2019 ਦੇ ਫਾਈਨਲਿਸਟ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਹੋਵੇਗਾ। ਫਾਈਨਲ ਮੈਚ ਵੀ 19 ਨਵੰਬਰ ਨੂੰ ਅਹਿਮਦਾਬਾਦ ਵਿੱਚ ਹੋਣਾ ਹੈ। ਟੀਮ ਇੰਡੀਆ 14 ਅਕਤੂਬਰ ਨੂੰ ਅਹਿਮਦਾਬਾਦ 'ਚ ਹੀ ਪਾਕਿਸਤਾਨ ਨਾਲ ਭਿੜੇਗੀ।
ਵਸੀਮ ਜਾਫਰ ਦੀ ਟੀਮ
ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਤਿਲਕ ਵਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ), ਕੇ. ਐਲ. ਰਾਹੁਲ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਮੁਹੰਮਦ ਸਿਰਾਜ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸਵਿਟਜ਼ਰਲੈਂਡ ਟੂਰਿਜ਼ਮ ਨੇ ਨੀਰਜ ਚੋਪੜਾ ਨੂੰ ਕੀਤਾ ਸਨਮਾਨਿਤ
NEXT STORY