ਆਬੂ ਧਾਬੀ- ਅਫਗਾਨਿਸਤਾਨ ਦੇ ਆਲਰਾਊਂਡਰ ਗੁਲਬਦੀਨ ਨਾਇਬ ਨੇ ਕਿਹਾ ਕਿ ਉਸ ਦੀ ਟੀਮ ਨੇ ਟੀ-20 ਵਿਸ਼ਵ ਕੱਪ ਵਿਚ ਵਧੀਆ ਪ੍ਰਦਰਸ਼ਨ ਕੀਤਾ ਜਦਕਿ ਟੂਰਨਾਮੈਂਟ ਤੋਂ ਪਹਿਲਾਂ ਤਿਆਰੀ ਵਧੀਆ ਨਹੀਂ ਰਹੀ ਸੀ ਕਿਉਂਕਿ ਦੇਸ਼ ਵਿਚ ਤਾਲਿਬਾਨ ਨੇ ਸੱਤਾ ਕਬਜ਼ਾ ਕਰ ਲਿਆ ਸੀ। ਅਫਗਾਨਿਸਤਾਨ ਨੇ ਸੁਪਰ-12 ਗੇੜ ਵਿਚ 2 ਮੈਚ ਜਿੱਤੇ ਤੇ ਤਿੰਨ ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪੂਰਾ ਭਾਰਤ ਚਾਹੁੰਦਾ ਸੀ ਕਿ ਉਹ ਨਿਊਜ਼ੀਲੈਂਡ ਨੂੰ ਹਰਾ ਦੇਵੇ ਤਾਂਕਿ ਵਿਰਾਟ ਕੋਹਲੀ ਦੀ ਟੀਮ ਟੂਰਨਾਮੈਂਟ ਵਿਚ ਬਣੀ ਰਹੇ ਪਰ ਵਿਰੋਧੀ ਟੀਮ ਉਸਦੇ ਲਈ ਵਧੀਆ ਰਹੀ।
ਇਹ ਖਬ਼ਰ ਪੜ੍ਹੋ- ਕ੍ਰਿਸ ਗੇਲ ਦਾ ਸੰਨਿਆਸ 'ਤੇ ਵੱਡਾ ਬਿਆਨ, ਦੱਸਿਆ ਕਿੱਥੇ ਖੇਡਣਾ ਚਾਹੁੰਦੇ ਹਨ ਵਿਦਾਈ ਮੈਚ
ਅਫਗਾਨਿਸਤਾਨ ਨੇ ਹਾਲਾਂਕਿ ਅਗਲੇ ਸਾਲ ਆਸਟਰੇਲੀਆ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ 'ਚ ਕੁਆਲੀਫਾਈ ਕਰ ਲਿਆ ਹੈ। ਨਾਇਬ ਨੇ ਮੈਚ ਤੋਂ ਬਾਅਦ ਕਿਹਾ ਕਿ ਅੰਤ ਵਿਚ ਕਹਾਂ ਤਾਂ ਅਸੀਂ ਇੱਥੇ ਟੂਰਨਾਮੈਂਟ ਤੋਂ ਤਿੰਨ ਦਿਨ ਪਹਿਲਾਂ ਹੀ ਆਏ ਸੀ। ਤਾਂ ਉਸ ਨੂੰ ਦੇਖਦੇ ਹੋਏ ਸਾਡੀ ਟੀਮ ਤੇ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ, ਸਾਡੇ ਖਿਡਾਰੀਆਂ ਨੇ ਇੱਥੇ ਕਾਫੀ ਵਧੀਆ ਚੀਜ਼ਾਂ ਕੀਤੀਆਂ। ਉਨ੍ਹਾਂ ਨੇ 2019 ਵਿਸ਼ਵ ਕੱਪ ਵਿਚ ਅਫਗਾਨਿਸਤਾਨ ਦੀ ਅਗਵਾਈ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਇਸ ਲਈ ਸਾਡੇ ਲਈ ਇਹ ਵੀ ਵਧੀਆ ਚੀਜ਼ ਰਹੀ ਕਿ ਅਸੀਂ ਅਗਲੇ ਵਿਸ਼ਵ ਕੱਪ ਦੇ ਲਈ ਕੁਆਲੀਫਾਈ ਕਰ ਲਿਆ। ਅਸੀਂ ਚੋਟੀ 8 ਵਿਚ ਸੀ ਪਰ ਹੁਣ ਸਾਨੂੰ ਬਹੁਤ ਕੰਮ ਕਰਨਾ ਹੈ।
ਇਹ ਖਬ਼ਰ ਪੜ੍ਹੋ- NZ vs AFG : ਰਾਸ਼ਿਦ ਖਾਨ ਨੇ ਟੀ20 ਕਰੀਅਰ ਦੀਆਂ 400 ਵਿਕਟਾਂ ਕੀਤੀਆਂ ਪੂਰੀਆਂ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਨਿਊਜ਼ੀਲੈਂਡ ਵਿਰੁੱਧ ਟੀ20 ਸੀਰੀਜ਼ ਤੋਂ ਸਟਾਰ ਭਾਰਤੀ ਖਿਡਾਰੀ ਹੋਣਗੇ ਬਾਹਰ, ਅਜਿਹੀ ਹੋਵੇਗੀ ਨਵੀਂ ਟੀਮ
NEXT STORY