ਮੁੰਬਈ - ਦਿੱਲੀ ਕੈਪੀਟਲਸ ਦੇ ਕਪਤਾਨ ਰਿਸ਼ਭ ਪੰਤ ਨੇ ਰਾਜਸਥਾਨ ਰਾਇਲਜ਼ ਦੇ ਵਿਰੁੱਧ ਇੰਡੀਅਨ ਪ੍ਰੀਮੀਅਰ ਲੀਗ ਮੈਚ 'ਚ ਵੀਰਵਾਰ ਨੂੰ ਇੱਥੇ ਤਿੰਨ ਵਿਕਟਾਂ ਦੀ ਹਾਰ ਤੋਂ ਬਾਅਦ ਕਿਹਾ ਕਿ ਉਸਦੇ ਗੇਂਦਬਾਜ਼ਾਂ ਨੇ ਵਧੀਆ ਸ਼ੁਰੂਆਤ ਕੀਤੀ ਸੀ ਪਰ ਉਹ ਆਖਰ 'ਚ ਸ਼ਾਨਦਾਰ ਗੇਂਦਬਾਜ਼ੀ ਕਰ ਸਕਦੇ ਸੀ। ਜੈਦੇਵ ਉਨਾਦਕਤ (15 ਦੌੜਾਂ 'ਤੇ ਤਿੰਨ ਵਿਕਟਾਂ ) ਤੇ ਮੁਸਤਾਫਿਜ਼ੁਰ ਰਹਿਮਾਨ (29 ਦੌੜਾਂ 'ਤੇ 2 ਵਿਕਟਾਂ ) ਦੀ ਗੇਂਦਬਾਜ਼ੀ ਦੇ ਸਾਹਮਣੇ ਕਪਤਾਨ ਪੰਤ (51) ਦੇ ਅਰਧ ਸੈਂਕੜੇ ਦੇ ਬਾਵਜੂਦ ਦਿੱਲੀ ਦੀ ਟੀਮ 8 ਵਿਕਟਾਂ 'ਤੇ 147 ਦੌੜਾਂ ਹੀ ਬਣਾ ਸਕੀ। ਰਾਇਲਜ਼ ਦੀ ਗੇਂਦਬਾਜ਼ੀ ਦਾ ਅੰਦਾਜ਼ਾ ਇਸ ਗੱਲ ਤੋਂ ਲੱਗ ਸਕਦਾ ਹੈ ਕਿ ਦਿੱਲੀ ਦੀ ਪਾਰੀ 'ਚ ਇਕ ਵੀ ਛੱਕਾ ਨਹੀਂ ਲੱਗਿਆ। ਇਸ ਦੇ ਜਵਾਬ 'ਚ ਰਾਇਲਜ਼ ਦੀ ਟੀਮ ਨੇ ਡੇਵਿਡ ਮਿਲਰ (62) ਤੇ ਮੌਰਿਸ (18 ਗੇਂਦਾਂ 'ਚ ਅਜੇਤੂ 36 ਦੌੜਾਂ, ਚਾਰ ਛੱਕੇ ) ਦੀ ਪਾਰੀਆਂ ਨਾਲ 19.4 ਓਵਰਾਂ 'ਚ ਸੱਤ ਵਿਕਟਾਂ 'ਤੇ 150 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।
ਇਹ ਖ਼ਬਰ ਪੜ੍ਹੋ- ਸਟੋਕਸ ਨੂੰ ਲਗਾਤਾਰ ਦੂਜੀ ਵਾਰ ਵਿਜ਼ਡਨ ਕ੍ਰਿਕਟਰ ਆਫ ਦਿ ਈਯਰ ਪੁਰਸਕਾਰ
ਪੰਤ ਨੇ ਮੈਚ ਤੋਂ ਬਾਅਦ ਕਿਹਾ ਕਿ - ਮੈਨੂੰ ਲੱਗਦਾ ਹੈ ਕਿ ਗੇਂਦਬਾਜ਼ਾਂ ਨੇ ਬਹੁਤ ਵਧੀਆ ਸ਼ੁਰੂਆਤ ਕੀਤੀ ਪਰ ਆਖਰ 'ਚ ਅਸੀਂ ਉਨ੍ਹਾਂ ਨੂੰ ਹਾਵੀ ਹੋਣ ਦਾ ਮੌਕਾ ਦਿੱਤਾ। ਅਸੀਂ ਸ਼ਾਨਦਾਰ ਗੇਂਦਬਾਜ਼ੀ ਕਰ ਸਕਦੇ ਸੀ। ਪੰਤ ਨੇ ਕਿਹਾ ਕਿ ਉਨ੍ਹਾਂ ਦੇ ਗੇਂਦਬਾਜ਼ਾਂ ਨੂੰ ਤਰੇਲ ਦੇ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਕਿਹਾ ਕਿ ਤਰੇਲ ਜ਼ਿਆਦਾ ਸੀ। ਮੈਨੂੰ ਲੱਗਦਾ ਹੈ ਕਿ ਅਸੀਂ 15 ਤੋਂ 20 ਦੌੜਾਂ ਘੱਟ ਬਣਾਈਆਂ ਪਰ ਇਸ ਮੈਚ ਦੇ ਕੁਝ ਸਕਾਰਾਤਮਕ ਪੱਖ ਰਹੇ, ਗੇਂਦਬਾਜ਼ਾਂ ਨੇ ਵਧੀਆ ਸ਼ੁਰੂਆਤ ਕੀਤੀ। ਉਮੀਦ ਕਰਦੇ ਹਾਂ ਕਿ ਭਵਿੱਖ 'ਚ ਅਸੀਂ ਜਿੱਤ ਦਰਜ ਕਰਨ 'ਚ ਸਫਲ ਰਹਾਂਗੇ। ਮੈਨੂੰ ਲੱਗਦਾ ਹੈ ਕਿ ਦੂਜੀ ਪਾਰੀ 'ਚ ਪਹਿਲੀ ਪਾਰੀ ਦੀ ਤੁਲਨਾ 'ਚ ਜ਼ਿਆਦਾ ਤਰੇਲ ਸੀ ਜਿਸ ਕਾਰਨ ਸਾਨੂੰ ਕੁਝ ਅਲੱਗ ਕਰਨਾ ਪਿਆ ਕਿਉਂਕਿ ਹੌਲੀ ਗੇਂਦ ਰੁਕ ਕੇ ਨਹੀਂ ਆ ਰਹੀ ਸੀ।
ਇਹ ਖ਼ਬਰ ਪੜ੍ਹੋ- ਰੀਅਲ ਮੈਡ੍ਰਿਡ ਚੈਂਪੀਅਨਸ ਲੀਗ ਦੇ ਸੈਮੀਫਾਈਨਲ ’ਚ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸੁਪਰੀਮ ਕੋਰਟ ਨੇ BCCI ਮਾਮਲੇ ’ਚ ਦੋ ਹਫਤੇ ਤਕ ਮੁਲਤਵੀ ਕੀਤੀ ਸੁਣਵਾਈ
NEXT STORY