ਕਿੰਗਸਟਾਊਨ, (ਭਾਸ਼ਾ) ਅਫਗਾਨਿਸਤਾਨ ਦੇ ਕਪਤਾਨ ਰਾਸ਼ਿਦ ਖਾਨ ਨੇ ਟੀ-20 ਵਿਸ਼ਵ ਕੱਪ ਵਿਚ ਆਸਟ੍ਰੇਲੀਆ ਖਿਲਾਫ ਇਤਿਹਾਸਕ ਜਿੱਤ ਦਰਜ ਕਰਨ ਤੋਂ ਬਾਅਦ ਕਿਹਾ ਕਿ ਟੀਮ ਨੂੰ ਪਿਛਲੇ ਦੋ ਸਾਲਾਂ ਵਿਚ ਅਜਿਹੀ ਜਿੱਤ ਦੀ ਘਾਟ ਸੀ। ਅਫਗਾਨਿਸਤਾਨ ਨੇ ਸੁਪਰ 8 ਮੈਚ 'ਚ ਆਸਟ੍ਰੇਲੀਆ ਨੂੰ 21 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ 'ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ। ਆਸਟ੍ਰੇਲੀਆ ਖਿਲਾਫ ਵੀ ਇਹ ਉਸਦੀ ਪਹਿਲੀ ਜਿੱਤ ਹੈ।
ਰਾਸ਼ਿਦ ਨੇ ਮੈਚ ਤੋਂ ਬਾਅਦ ਕਿਹਾ, ''ਇਕ ਟੀਮ ਅਤੇ ਦੇਸ਼ ਦੇ ਤੌਰ 'ਤੇ ਇਹ ਸਾਡੇ ਲਈ ਵੱਡੀ ਜਿੱਤ ਹੈ। ਇਹ ਇੱਕ ਸ਼ਾਨਦਾਰ ਅਹਿਸਾਸ ਹੈ ਜਿਸ ਨੂੰ ਅਸੀਂ ਪਿਛਲੇ ਦੋ ਸਾਲਾਂ ਤੋਂ ਗੁਆ ਰਹੇ ਸੀ। ਮੈਂ ਇਸ ਜਿੱਤ ਤੋਂ ਬਹੁਤ ਖੁਸ਼ ਹਾਂ ਅਤੇ ਆਪਣੇ ਖਿਡਾਰੀਆਂ 'ਤੇ ਮਾਣ ਮਹਿਸੂਸ ਕਰਦਾ ਹਾਂ। ਸਲਾਮੀ ਬੱਲੇਬਾਜ਼ ਰਹਿਮਾਨਉੱਲ੍ਹਾ ਗੁਰਬਾਜ਼ (60) ਅਤੇ ਇਬਰਾਹਿਮ ਜ਼ਦਰਾਨ (51) ਨੇ ਅਰਧ-ਸੈਂਕੜੇ ਲਾਏ ਪਰ ਇਸ ਦੇ ਬਾਵਜੂਦ ਅਫਗਾਨਿਸਤਾਨ 6 ਵਿਕਟਾਂ 'ਤੇ 148 ਦੌੜਾਂ ਹੀ ਬਣਾ ਸਕਿਆ। ਇਸ ਤੋਂ ਬਾਅਦ ਗੁਲਾਬਦੀਨ ਨਾਇਬ ਨੇ 20 ਦੌੜਾਂ ਦੇ ਕੇ 4 ਵਿਕਟਾਂ ਲੈ ਕੇ ਆਪਣੇ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਕਰਦਿਆਂ ਆਸਟਰੇਲੀਆ ਨੂੰ 19.2 ਓਵਰਾਂ 'ਚ 127 ਦੌੜਾਂ 'ਤੇ ਹੀ ਰੋਕਣ 'ਚ ਅਹਿਮ ਭੂਮਿਕਾ ਨਿਭਾਈ।
ਰਾਸ਼ਿਦ ਨੇ ਕਿਹਾ, ''ਇਸ ਵਿਕਟ 'ਤੇ 140 ਦੌੜਾਂ ਦਾ ਸਕੋਰ ਚੰਗਾ ਸੀ ਪਰ ਅਸੀਂ ਬੱਲੇਬਾਜ਼ੀ 'ਚ ਉਸ ਤਰ੍ਹਾਂ ਦਾ ਪ੍ਰਦਰਸ਼ਨ ਨਹੀਂ ਕਰ ਸਕੇ ਜਿੰਨਾ ਸਾਨੂੰ ਕਰਨਾ ਚਾਹੀਦਾ ਸੀ। ਸਾਡੇ ਸਲਾਮੀ ਬੱਲੇਬਾਜ਼ਾਂ ਨੇ ਸਾਨੂੰ ਬਹੁਤ ਚੰਗੀ ਸ਼ੁਰੂਆਤ ਦਿੱਤੀ। ਅਸੀਂ ਇਸ ਤੋਂ ਬਾਅਦ ਵਿਸ਼ਵਾਸ ਕਾਇਮ ਰੱਖਿਆ। ਇਸ ਟੀਮ ਦੀ ਖ਼ੂਬਸੂਰਤੀ ਇਹ ਹੈ ਕਿ ਇਸ ਕੋਲ ਚੰਗੇ ਆਲਰਾਊਂਡਰ ਅਤੇ ਸ਼ਾਨਦਾਰ ਵਿਕਲਪ ਹਨ, ਜਿਸ ਨੂੰ ਉਸ ਦੀ ਸ਼ਾਨਦਾਰ ਗੇਂਦਬਾਜ਼ੀ ਲਈ ਮੈਚ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ ਸੀ, ਨੇ ਕਿਹਾ ਕਿ ਟੀਮ ਲੰਬੇ ਸਮੇਂ ਤੋਂ ਅਜਿਹੀ ਜਿੱਤ ਦੀ ਉਡੀਕ ਕਰ ਰਹੀ ਸੀ। ਉਮੀਦ ਹੈ ਕਿ ਇਹ ਟੀਮ ਲਈ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਹੋਵੇਗੀ। ਉਨ੍ਹਾਂ ਕਿਹਾ, ''ਅਸੀਂ ਲੰਬੇ ਸਮੇਂ ਤੋਂ ਇਸ ਦਾ ਇੰਤਜ਼ਾਰ ਕਰ ਰਹੇ ਸੀ। ਇਹ ਸਾਡੇ ਅਤੇ ਸਾਡੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਇਹ ਸਾਡੇ ਕ੍ਰਿਕਟ ਲਈ ਵੱਡੀ ਪ੍ਰਾਪਤੀ ਹੈ। ਅਸੀਂ ਆਖ਼ਰਕਾਰ ਆਸਟ੍ਰੇਲੀਆ ਨੂੰ ਹਰਾਉਣ ਵਿਚ ਕਾਮਯਾਬ ਰਹੇ। ਕ੍ਰਿਕਟ ਵਿੱਚ ਸਾਡਾ ਇਤਿਹਾਸ ਅਮੀਰ ਨਹੀਂ ਹੈ ਇਸ ਲਈ ਇਹ ਇੱਕ ਵੱਡੀ ਉਪਲਬਧੀ ਹੈ।''
ਆਸਟਰੇਲੀਆ ਦੇ ਕਪਤਾਨ ਮਿਸ਼ੇਲ ਮਾਰਸ਼ ਨੇ ਕਿਹਾ ਕਿ ਅੱਜ ਦਾ ਦਿਨ ਉਨ੍ਹਾਂ ਦੀ ਟੀਮ ਲਈ ਬੁਰਾ ਰਿਹਾ। ਮਾਰਸ਼ ਨੇ ਕਿਹਾ, ''ਅਸੀਂ ਸ਼ਾਇਦ ਉਨ੍ਹਾਂ ਨੂੰ 20 ਹੋਰ ਦੌੜਾਂ ਬਣਾਉਣ ਦੀ ਇਜਾਜ਼ਤ ਦਿੱਤੀ। ਇਸ ਟੂਰਨਾਮੈਂਟ ਵਿੱਚ ਕਈ ਟੀਮਾਂ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਮੈਂ ਨਹੀਂ ਮੰਨਦਾ ਕਿ ਅਜਿਹਾ ਟਾਸ ਜਿੱਤਣ ਜਾਂ ਹਾਰਨ ਕਾਰਨ ਹੋਇਆ ਹੈ। ਮੈਦਾਨ 'ਤੇ ਅੱਜ ਦਾ ਦਿਨ ਸਾਡੇ ਲਈ ਚੰਗਾ ਨਹੀਂ ਸੀ ਪਰ ਇਸ ਵਿਕਟ 'ਤੇ ਖੇਡਣਾ ਆਸਾਨ ਨਹੀਂ ਸੀ। ਅਸੀਂ ਚੰਗਾ ਪ੍ਰਦਰਸ਼ਨ ਨਹੀਂ ਕੀਤਾ। ਅਸੀਂ ਹਮੇਸ਼ਾ ਜਿੱਤਣ ਲਈ ਖੇਡਦੇ ਹਾਂ ਅਤੇ ਅਜਿਹਾ ਕਰਨ ਲਈ ਸਾਡੇ ਤੋਂ ਬਿਹਤਰ ਕੋਈ ਹੋਰ ਟੀਮ ਨਹੀਂ ਹੈ।''
ਰਿਚਰਡਸ ਨੇ ਟੀਮ ਇੰਡੀਆ ਨੂੰ ਕਿਹਾ ਕਿ ਜੇਕਰ ਵੈਸਟਇੰਡੀਜ਼ ਨਹੀਂ ਜਿੱਤਦਾ ਤਾਂ ਮੈਂ ਤੁਹਾਡੇ ਨਾਲ ਹਾਂ
NEXT STORY