ਜਾਰਜੀਆ— ਫਿਡੇ ਸ਼ਤਰੰਜ ਵਿਸ਼ਵ ਕੱਪ-2017 'ਚ ਹੁਣ ਤੁਹਾਨੂੰ ਜੇਤੂ ਖਿਡਾਰੀ ਦੇ ਨਾਂ ਦਾ ਪਤਾ ਕਰਨ ਲਈ ਇੰਤਜ਼ਾਰ ਨਹੀਂ ਕਰਨਾ ਪਵੇਗਾ। ਚੌਥੇ ਦੌਰ ਦੇ ਮੁਕਾਬਲਿਆਂ ਤੋਂ ਬਾਅਦ ਹੁਣ ਸਿਰਫ 8 ਖਿਡਾਰੀ ਹੀ ਬਾਕੀ ਰਹਿ ਗਏ ਹਨ। ਅਰਨੋਨੀਅਨ ਤੇ ਇਵਾਨਚੁਕ ਦੇ ਪਹਿਲਾਂ ਹੀ ਆਖਰੀ-8 'ਚ ਜਗ੍ਹਾ ਬਣਾਉਣ ਤੋਂ ਬਾਅਦ ਮੈਕਸਿਮ ਲਾਗ੍ਰੇਵ ਵੀ ਸ਼ਾਮਲ ਹੋ ਗਿਆ ਹੈ, ਜਿਸ ਨੇ ਰੂਸੀ ਧਾਕੜ ਐਲਕਜ਼ੈਂਡਰ ਗ੍ਰੀਸਚੁਕ ਨੂੰ ਬਾਹਰ ਦਾ ਰਸਤਾ ਦਿਖਾਇਆ, ਜਦਕਿ ਦੂਜਾ ਵੱਡਾ ਨਾਂ ਬੇਸਲੀ ਸੋ ਦਾ ਰਿਹਾ ਸੀ, ਜਿਸ ਨੇ ਮੇਜ਼ਬਾਨ ਜਾਰਜੀਆ ਦੀ ਉਮੀਦ ਜੋਬਾਵਾ ਬਾਦੁਰ ਨੂੰ ਹਰਾ ਕੇ ਕੁਆਰਟਰ ਫਾਈਨਲ ਵਿਚ ਵਿਚ ਜਗ੍ਹਾ ਬਣਾ ਲਈ। ਇਸ ਤਰ੍ਹਾਂ ਵਿਸ਼ਵ ਕੱਪ 'ਚ ਹੁਣ ਕੁਆਰਟਰ ਫਾਈਨਲ ਮੁਕਾਬਲੇ ਖੇਡੇ ਜਾਣਗੇ, ਹਾਲਾਂਕਿ ਇਹ ਮੁਕਾਬਲੇ ਵੀ ਬੈਸਟ ਆਫ 2 ਕਲਾਸੀਕਲ ਮੁਕਾਬਲਿਆਂ ਦੇ ਆਧਾਰ 'ਤੇ ਖੇਡੇ ਜਾਣਗੇ ਤੇ ਜੇਕਰ ਦੋਵੇਂ ਕਲਾਸੀਕਲ ਮੈਚਾਂ ਤੋਂ ਬਾਅਦ ਵੀ ਨਤੀਜਾ ਨਹੀਂ ਨਿਕਲਦਾ ਤਾਂ ਫਿਰ ਰੈਪਿਡ ਦੇ ਆਧਾਰ 'ਤੇ ਸੈਮੀਫਾਈਨਲ 'ਚ ਜਾਣ ਵਾਲੇ ਖਿਡਾਰੀ ਦਾ ਨਾਂ ਤੈਅ ਕੀਤਾ ਜਾਵੇਗਾ।
ਲੇਡੀਜ਼ ਡੈਨ ਬਾਸ਼ ਤੋਂ 1-3 ਨਾਲ ਹਾਰੀ ਮਹਿਲਾ ਹਾਕੀ ਟੀਮ
NEXT STORY