ਵਰਜੀਨੀਆ ਵਾਟਰ (ਬ੍ਰਿਟੇਨ)– ਲੀ ਵੇਸਟਵੁਡ ਨੂੰ ਸੋਮਵਾਰ ਨੂੰ 2020 ਲਈ ਯੂਰਪੀਅਨ ਟੂਰ ਦੇ ਸਾਲ ਦੇ ਸਰਵਸ੍ਰੇਸ਼ਠ ਗੋਲਫਰ ਦੇ ਐਵਾਰਡ ਲਈ ਚੁਣਿਆ ਗਿਆ। ਰੇਸ ਟੂ ਦੁਬਈ ਚੈਂਪੀਅਨ ਅੰਕ ਸੂਚੀ ਵਿਚ ਚੋਟੀ ’ਤੇ ਰਿਹਾ 47 ਸਾਲ ਦਾ ਵੇਸਟਵੁਡ ਨੂੰ ਚੌਥੀ ਵਾਰ ਇਸ ਐਵਾਰਡ ਲਈ ਚੁਣਿਆ ਗਿਆ ਹੈ। ਵੇਸਟਵੁਡ ਨੇ ਆਪਣੇ ਪੇਸ਼ੇਵਰ ਕਰੀਅਰ ਦੇ 27ਵੇਂ ਸਾਲ ਦੀ ਸ਼ੁਰੂਆਤ ਆਬੂਧਾਬੀ ਚੈਂਪੀਅਨਸ਼ਿਪ ਵਿਚ ਖਿਤਾਬ ਜਿੱਤ ਕੇ ਕੀਤੀ। ਉਹ ਚਾਰ ਵੱਖ-ਵੱਖ ਦਹਾਕਿਆਂ ਵਿਚ ਖਿਤਾਬ ਜਿੱਤਣ ਵਾਲਾ ਪਹਿਲਾ ਸਰਗਰਮ ਗੋਲਫਰ ਬਣਿਆ। ਵੇਸਟਵੁਡ ਨੇ 2020 ਦਾ ਅੰਤ ਕਰੀਅਰ ਵਿਚ ਤੀਜੀ ਵਾਰ ਦੁਨੀਆ ਦੇ ਨੰਬਰ ਇਕ ਖਿਡਾਰੀ ਦੇ ਰੂਪ ਵਿਚ ਕੀਤਾ। ਇਸ ਧਾਕੜ ਗੋਲਫਰ ਨੂੰ ਇਸ ਤੋਂ ਪਹਿਲਾਂ 1998, 2000 ਤੇ 2009 ਵਿਚ ਵੀ ਯੂਰਪੀਅਨ ਟੂਰ ਦਾ ਸਾਲ ਦਾ ਸਰਵਸ੍ਰੇਸ਼ਠ ਖਿਡਾਰੀ ਚੁਣਿਆ ਗਿਆ।
ਨੋਟ- ਯੂਰਪੀਅਨ ਟੂਰ ਦਾ ਸਰਵਸ੍ਰੇਸ਼ਠ ਗੋਲਫਰ ਚੁਣਿਆ ਗਿਆ ਵੇਸਟਵੁਡ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
IPL ਤੋਂ ਬਾਅਦ ਹੁਣ ਇਸ ਲੀਗ ’ਚ ਖੇਡਦਾ ਦਿਖੇਗਾ ਯੂਨੀਵਰਸ ਬੌਸ, ਕਿਹਾ-ਗੇਲ ਤੂਫਾਨ ਆ ਰਿਹਾ ਹੈ
NEXT STORY