ਨਵੀਂ ਦਿੱਲੀ, (ਬਿਊਰੋ)— ਕ੍ਰਿਕਟ 'ਚ ਬੱਲੇਬਾਜ਼ੀ ਲਈ ਬੈਟ ਹਮੇਸ਼ਾ ਤੋਂ ਕਾਫੀ ਖਾਸ ਰਿਹਾ ਹੈ। ਬਿਨਾ ਬੈਟ ਦੇ ਕ੍ਰਿਕਟ ਖੇਡਣ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਹੈ। ਅੱਜਕਲ ਦੇ ਸਮੇਂ 'ਚ ਪਹਿਲੇ ਦੇ ਮੁਕਾਬਲੇ ਕਾਫੀ ਅਲਗ ਅਤੇ ਨਵੇਂ ਤਰੀਕੇ ਦੇ ਬੈਟ ਆ ਗਏ ਹਨ। ਹਰ ਖਿਡਾਰੀ ਆਪਣੀ ਸੁਵਿਧਾ ਦੇ ਹਿਸਾਬ ਨਾਲ ਬੈਟ ਬਣਵਾਉਂਦਾ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਕ੍ਰਿਕਟਰ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ ਜੋ ਇਕ ਵਾਰ ਐਲਮੀਨੀਅਮ ਦਾ ਬਣਿਆ ਬੈਟ ਲੈ ਕੇ ਖੇਡਣ ਲਈ ਉਤਰ ਗਿਆ ਸੀ।
ਦਰਅਸਲ, ਆਸਟਰੇਲੀਆਈ ਗੇਂਦਬਾਜ਼ ਡੇਨਿਸ ਲਿਲੀ ਇਕ ਵਾਰ ਇੰਗਲੈਂਡ ਦੇ ਖਿਲਾਫ ਐਲਮੀਨੀਅਮ ਦਾ ਬਣਿਆ ਬੈਟ ਲੈ ਕੇ ਮੈਦਾਨ 'ਤੇ ਖੇਡਣ ਉਤਰ ਗਏ ਸਨ। ਉਨ੍ਹਾਂ ਦੀ ਇਸ ਹਰਕਤ 'ਤੇ ਮੈਦਾਨ 'ਤੇ ਮੌਜੂਦ ਸਾਰੇ ਦਰਸ਼ਕ ਹੈਰਾਨ ਰਹਿ ਗਏ। ਡੇਨਿਸ ਲਿਲੀ ਇਕ ਗੇਂਦਬਾਜ਼ ਦੇ ਤੌਰ 'ਤੇ ਜਾਣੇ ਜਾਂਦੇ ਹਨ। ਉਹ ਬੱਲੇਬਾਜ਼ੀ ਕਰਨ ਲਈ ਸਭ ਤੋਂ ਅਖੀਰਲੇ 9ਵੇਂ ਨੰਬਰ 'ਤੇ ਆਉਂਦੇ ਸਨ। ਜਦੋਂ ਆਸਟਰੇਲੀਆ ਇੰਗਲੈਂਡ ਦੇ ਨਾਲ ਸਾਲ 1979 'ਚ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਖੇਡ ਰਿਹਾ ਸੀ ਤਾਂ ਪਹਿਲੇ ਟੈਸਟ ਦੇ ਦੌਰਾਨ ਆਸਟਰੇਲੀਆਈ ਬੱਲੇਬਾਜ਼ ਇੰਗਲੈਂਡ ਦੇ ਗੇਂਦਬਾਜ਼ਾਂ ਦੇ ਸਾਹਮਣੇ ਬੇਵਸ ਨਜ਼ਰ ਆ ਰਹੇ ਸਨ। ਇਹੋ ਵਜ੍ਹਾ ਸੀ ਕਿ ਆਸਟਰੇਲੀਆ ਨੇ ਸਿਰਫ 232 ਦੇ ਸਕੋਰ 'ਤੇ ਆਪਣੇ 8 ਵਿਕਟ ਗੁਆ ਦਿੱਤੇ ਸਨ।
ਇਸ ਤੋਂ ਬਾਅਦ ਅਗਲੇ ਦਿਨ ਲਿਲੀ ਐਲਮੀਨੀਅਮ ਦਾ ਬੈਟ ਲੈ ਕੇ ਖੇਡਣ ਲਈ ਮੈਦਾਨ 'ਤੇ ਆਏ। ਐਲਮੀਨੀਅਮ ਦਾ ਬੱਲਾ ਲਿਲੀ ਦੇ ਦੋਸਤ ਗ੍ਰੇਮ ਮੋਨੇਗਨ ਦੀ ਕੰਪਨੀ ਨੇ ਬਣਾਇਆ ਸੀ। ਉਹ ਇਸ ਬੱਲੇ ਨਾਲ ਹੀ ਖੇਡਣਾ ਚਾਹੁੰਦੇ ਸਨ। ਕੁਝ ਦੇਰ ਖੇਡਣ ਦੇ ਬਾਅਦ ਇੰਗਲੈਂਡ ਦੇ ਗੇਂਦਬਾਜ਼ਾਂ ਨੇ ਅੰਪਾਇਰ ਤੋਂ ਸ਼ਿਕਾਇਤ ਕਰ ਦਿੱਤੀ ਕਿ ਧਾਤ ਦਾ ਬੈਟ ਲੈਦਰ ਦੀ ਗੇਂਦ ਨੂੰ ਖਰਾਬ ਕਰ ਰਿਹਾ ਹੈ।
ਫਿਰ ਅੰਪਾਇਰ ਨੇ ਲਿਲੀ ਨੂੰ ਲਕੜ ਦਾ ਬੈਟ ਵਰਤਨ ਲਈ ਕਿਹਾ। ਪਰ ਲਿਲੀ ਨੇ ਬੈਟ ਬਦਲਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੀ ਗੱਲ 'ਤੇ ਅੜ ਗਏ। ਇਸ ਤੋਂ ਬਾਅਦ ਇੰਗਲੈਂਡ ਦੇ ਖਿਡਾਰੀਆਂ ਦੇ ਨਾਲ ਲਿਲੀ ਦੀ ਬਹਿਸ ਵੀ ਹੋ ਗਈ। ਕਾਫੀ ਦੇਰ ਬਹਿਸ ਦੇ ਬਾਅਦ ਲਿਲੀ ਨੇ ਲਕੜ ਦੇ ਬੈਟ ਨਾਲ ਖੇਡਣ ਦੇ ਲਈ ਰਾਜ਼ੀ ਹੋਏ ਅਤੇ ਮੈਚ ਇਕ ਵਾਰ ਫਿਰ ਸ਼ੁਰੂ ਕੀਤਾ ਗਿਆ। ਇਸ ਘਟਨਾ ਦੇ ਬਾਅਦ ਇਹ ਖਬਰ ਕਾਫੀ ਦਿਨਾਂ ਤੱਕ ਸੁਰਖ਼ੀਆਂ 'ਚ ਰਹੀ।
ਜਦੋਂ ਹਾਕੀ ਦੇ ਜਾਦੂਗਰ ਧਿਆਨ ਚੰਦ ਨੇ ਹਿਟਲਰ ਦੀ ਪੇਸ਼ਕਸ਼ ਨੂੰ ਦਿੱਤਾ ਸੀ ਠੁਕਰਾ
NEXT STORY