ਨਵੀਂ ਦਿੱਲੀ— 29 ਅਗਸਤ ਦੇ ਦਿਨ 1905 'ਚ ਹਾਕੀ ਦੇ ਜਾਦੂਗਰ ਕਹੇ ਜਾਣ ਵਾਲੇ ਧਿਆਨਚੰਦ ਦਾ ਜਨਮ ਹੋਇਆ ਸੀ। ਹਿਟਲਰ ਜਿਹੇ ਤਾਨਾਸ਼ਾਹ ਦੇ ਸਾਹਮਣੇ ਜਰਮਨੀ ਨੂੰ ਧੂੜ ਚਟਾਉਣ ਵਾਲੇ ਧਿਆਨਚੰਦ ਦੇ ਬਾਰੇ 'ਚ ਅਜਿਹਾ ਕਿਹਾ ਜਾਂਦਾ ਸੀ ਕਿ ਜਦੋਂ ਵੀ ਗੇਂਦ ਉਨ੍ਹਾਂ ਦੀ ਹਾਕੀ ਸਟਿਕ 'ਤੇ ਆਉਂਦੀ ਸੀ ਤਾਂ ਚਿਪਕ ਜਾਂਦੀ ਸੀ ਅਤੇ ਉਸ ਤੋਂ ਦੂਰ ਹੀ ਨਹੀਂ ਜਾਂਦੀ ਸੀ। ਉਨ੍ਹਾਂ ਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਹਾਕੀ ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਗੋਲ ਕੀਤੇ ਹਨ। ਜਰਮਨੀ ਨੂੰ ਧੂੜ ਚਟਾਉਣ ਦੇ ਬਾਅਦ ਹਿਟਲਰ ਵੀ ਉਨ੍ਹਾਂ ਦੇ ਫੈਨ ਹੋ ਗਏ ਸਨ।
ਜਦੋਂ ਤੁੜਵਾਈ ਗਈ ਸੀ ਧਿਆਨਚੰਦ ਦੀ ਹਾਕੀ ਸਟਿਕ
ਮੇਜਰ ਧਿਆਨਚੰਦ ਗੇਂਦ ਨੂੰ ਆਪਣੇ ਕੋਲ ਰੱਖਣ ਦੇ ਇੰਨੇ ਮਾਹਰ ਸਨ ਕਿ ਇਕ ਵਾਰ ਹਾਲੈਂਡ 'ਚ ਇਕ ਮੈਚ ਦੇ ਦੌਰਾਨ ਕੁਝ ਲੋਕਾਂ ਨੂੰ ਸ਼ੱਕ ਹੋਇਆ ਕਿ ਮੇਜਰ ਦੀ ਹਾਕੀ 'ਚ ਚੁੰਬਕ ਲੱਗੀ ਹੋਈ ਹੈ ਜਿਸ ਕਾਰਨ ਉਨ੍ਹਾਂ ਦੀ ਹਾਕੀ ਸਟਿਕ ਤੁੜਵਾ ਕੇ ਦੇਖੀ ਗਈ ਸੀ। ਉਨ੍ਹਾਂ ਨੂੰ ਸ਼ੱਕ ਸੀ ਕਿ ਹਾਕੀ 'ਚ ਚੁੰਬਕ ਜਾਂ ਗੂੰਦ ਤਾਂ ਨਹੀਂ ਲੱਗੀ ਗਈ ਹੈ।
ਮੇਜਰ ਧਿਆਨਚੰਦ ਦਾ ਜਨਮ 29 ਅਗਸਤ 1905 ਨੂੰ ਇਲਾਹਾਬਾਦ ਦੇ ਇਕ ਰਾਜਪੂਤ ਘਰਾਨੇ 'ਚ ਹੋਇਆ ਸੀ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਬਚਪਨ 'ਚ ਉਨ੍ਹਾਂ ਨੂੰ ਹਾਕੀ 'ਚ ਕੋਈ ਦਿਲਚਸਪੀ ਨਹੀਂ ਸੀ। ਜਦੋਂ ਉਹ ਦਿੱਲੀ 'ਚ ਬ੍ਰਾਹਮਣ ਰੈਜੀਮੇਂਟ 'ਚ ਇਕ ਸਿਪਾਹੀ ਬਣ ਕੇ ਭਰਤੀ ਹੋਏ ਤੱਦ ਮੇਜਰ ਤਿਵਾਰੀ ਨੇ ਉਨ੍ਹਾਂ ਨੂੰ ਹਾਕੀ ਖੇਡਣ ਦੇ ਲਈ ਉਤਸ਼ਾਹਤ ਕੀਤਾ ਸੀ। ਉਨ੍ਹਾਂ ਦੇ ਬਰਥਡੇ ਦੇ ਦਿਨ ਨੂੰ ਭਾਰਤ 'ਚ 'ਰਾਸ਼ਟਰੀ ਖੇਡ ਦਿਵਸ' ਦੇ ਰੂਪ 'ਚ ਮਨਾਇਆ ਜਾਂਦਾ ਹੈ। ਧਿਆਨ ਚੰਦ ਨੇ ਆਪਣੇ ਕਰੀਅਰ 'ਚ 1000 ਤੋਂ ਜ਼ਿਆਦਾ ਗੋਲ ਦਾਗੇ ਸਨ। ਇਸੇ ਵਜ੍ਹਾ ਨਾਲ ਉਨ੍ਹਾਂ ਨੂੰ ਹਾਕੀ ਦਾ ਜਾਦੂਗਰ ਕਿਹਾ ਜਾਂਦਾ ਹੈ। ਧਿਆਨਚੰਦ ਨੇ ਆਪਣੀ ਚਮਤਕਾਰੀ ਹਾਕੀ ਨਾਲ ਜਰਮਨ ਤਾਨਾਸ਼ਾਹ ਹਿਟਲਰ ਹੀ ਨਹੀਂ ਸਗੋਂ ਮਹਾਨ ਕ੍ਰਿਕਟਰ ਡਾਨ ਬ੍ਰੈਡਮੈਨ ਨੂੰ ਆਪਣਾ ਫੈਨ ਬਣਾ ਦਿੱਤਾ ਸੀ।
ਨੈਸ਼ਨਲ ਹਾਕੀ ਟੀਮ ਦੇ ਕੌਰ ਗਰੁੱਪ 'ਚ ਜਲੰਧਰ ਦੇ ਇਨ੍ਹਾਂ 6 ਖਿਡਾਰੀਆਂ ਦੀ ਸਿਲੈਕਸ਼ਨ
NEXT STORY