ਜਲੰਧਰ : ਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ ਖਿਡਾਰੀਆਂ ਦਾ ਹੌਂਸਲਾ ਵਧਾਉਣ ਤੋਂ ਇਲਾਵਾ ਟ੍ਰੋਲ ਕਰਨ 'ਚ ਵੀ ਪਿੱਛੇ ਨਹੀਂ ਹੱਟਦਾ ਪਰ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਆਈ. ਸੀ. ਸੀ. ਖੁੱਦ ਆਪਣੇ ਹੀ ਟਵੀਟ 'ਤੇ ਹਾਸੇ ਦਾ ਕਾਰਣ ਬਣ ਜਾਂਦਾ ਹੈ। ਅਜਿਹਾ ਹੀ ਕੁਝ ਭਾਰਤ ਦੇ ਮਹਾਨ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਦੀ ਇਕ ਪੁਰਾਣੀ ਵੀਡੀਓ ਨੂੰ ਆਈ. ਸੀ. ਸੀ. ਵੱਲੋਂ ਟਵੀਟ ਕਰਨ 'ਤੇ ਹੋਇਆ। ਦਰਅਸਲ ਬੀਤੇ ਦਿਨੀ ਸਚਿਨ ਅਤੇ ਵਿਨੋਦ ਕਾਂਬਲੀ ਦੀ ਇਕ ਵੀਡੀਓ ਸੋਸ਼ਲ ਮਡੀਆ 'ਤੇ ਕਾਫੀ ਵਾਇਰਲ ਹੋਈ ਸੀ। ਵੀਡੀਓ ਵਿਚ ਸਚਿਨ ਕਾਂਬਲੀ ਨੂੰ ਨੈਟਸ 'ਚ ਗੇਂਦਬਾਜ਼ੀ ਕਰਦੇ ਦਿਸੇ। ਉਸ ਵੀਡੀਓ ਦੀ ਕੈਪਸ਼ਨ ਵਿਚ ਸਚਿਨ ਨੇ ਲਿਖਿਆ ਸੀ ਕਿ ਲੰਚ ਬ੍ਰੇਕ ਦੌਰਾਨ ਕਾਂਬਲੀ ਦੇ ਨਾਲ ਕ੍ਰਿਕਟ ਪ੍ਰੈਕਟਿਸ ਕਰ ਬਹੁਤ ਖੁਸ਼ੀ ਮਹਿਸੂਸ ਹੋਈ। ਇਹ ਸਾਨੂੰ ਕਿਤੇ ਨਾ ਕਿਤੇ ਸ਼ਿਵਾਜੀ ਪਾਰਕ ਵਿਚ ਬਚਪਨ ਦੇ ਦਿਨਾ ਵਿਚ ਲੈ ਗਿਆ। ਬਹੁਤ ਘੱਟ ਲੋਕ ਜਾਣਦੇ ਹਨ ਕਿ ਵਿਨੋਦ ਅਤੇ ਮੈਂ ਹਮੇਸ਼ਾ ਇਕ ਹੀ ਟੀਮ ਵਿਚ ਰਹੇ ਹਾਂ ਅਤੇ ਕਦੇ ਇਕ-ਦੂਜੇ ਖਿਲਾਫ ਨਹੀਂ ਖੇਡੇ।
ਆਈ. ਸੀ. ਸੀ. ਨੇ ਇਸ ਵੀਡੀਓ ਦਾ ਰਿਪਲਾਈ ਕਰਦਿਆਂ ਅੰਪਾਇਰ ਸਟੀਵ ਬਕਨਰ ਵੱਲੋਂ ਨੋ ਬਾਲ ਦਾ ਇਸ਼ਾਰਾ ਕਰਨ ਦੀ ਤਸਵੀਰ ਪੋਸਟ ਕੀਤੀ। ਇਸ ਤੋਂ ਬਾਅਦ ਸਚਿਨ ਨੂੰ ਜਿਵੇਂ ਹੀ ਪਤਾ ਚੱਲਿਆ ਕਿ ਆਈ. ਸੀ. ਸੀ. ਨੇ ਉਸ ਨੂੰ ਟ੍ਰੋਲ ਕੀਤਾ ਹੈ ਉਸ ਨੇ ਵੀ ਮਜ਼ੇਦਾਰ ਜਵਾਬ ਦਿੰਦਿਆਂ ਲਿਖਿਆ ਘੱਟੋਂ ਘੱਟ ਇਸ ਸਮੇਂ ਮੈਂ ਗੇਂਦਬਾਜ਼ੀ ਕਰ ਰਿਹਾ ਹਾਂ। ਬੱਲੇਬਾਜ਼ੀ ਨਹੀਂ। ਅੰਪਾਇਰ ਦਾ ਫੈਸਲਾ ਹਮੇਸ਼ਾ ਆਖਰੀ ਫੈਸਲਾ ਹੁੰਦਾ ਹੈ।

ਸਚਿਨ ਨੇ ਇਸ ਟਵੀਟ ਦੇ ਨਾਲ ਹੀ ਦਰਅਸਲ ਆਈ. ਸੀ. ਸੀ. ਨੂੰ ਇਕ ਤਰੀਕੇ ਨਾਲ ਤੰਜ ਕੱਸਿਆ ਹੈ। ਆਈ. ਸੀ. ਸੀ. ਨੇ ਆਪਣੇ ਟਵੀਟ ਵਿਚ ਅੰਪਾਇਰ ਸਟੀਵ ਬਕਨਰ ਦੀ ਤਸਵੀਰ ਲਗਾਈ ਸੀ। ਅੰਪਾਇਰ ਬਕਨਰ ਦੇ ਨਾਲ ਸਚਿਨ ਦੇ ਰਿਸ਼ਤੇ ਹਮੇਸ਼ਾ ਵਿਵਾਦਤ ਰਹੇ ਹਨ। ਇਕ ਸਮੇਂ ਅਜਿਹਾ ਸੀ ਕਿ ਜਿਸ ਮੈਚ ਵਿਚ ਬਕਨਰ ਅੰਪਾਇਰ ਹੁੰਦੇ ਸੀ ਉਸ ਵਿਚ ਸਚਿਨ ਵਿਵਾਦਤ ਤਰੀਕੇ ਨਾਲ ਆਊਟ ਦਿੱਤੇ ਜਾਂਦੇ ਸੀ।
ਭਾਰਤੀ ਟੀਮ 'ਚ ਹਾਰਦਿਕ ਜਿਹਾ ਹੁਨਰ ਕੋਈ ਹੋਰ ਨਹੀਂ : ਸਹਿਵਾਗ
NEXT STORY