ਨਵੀਂ ਦਿੱਲੀ— ਭਾਰਤ ਦੇ ਪੂਰਵ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਦਾ ਕਹਿਣਾ ਹੈ ਕਿ ਟੀਮ ਦੇ ਕੋਲ ਹਰਫਨਮੌਲਾ ਹਾਰਦਿਕ ਪੰਡਯਾ ਵਰਗਾ ਕਿਸਮਤ ਵਾਲਾ ਕੋਈ ਖਿਡਾਰੀ ਨਹੀਂ ਹੈ। ਸਹਿਵਾਗ ਦੇ ਅਨੁਸਾਰ ਹਾਰਦਿਕ ਉਨ੍ਹਾਂ ਖਿਡਾਰੀਆਂ 'ਚੋਂ ਹੈ ਜਿਨ੍ਹਾਂ ਦਾ ਕੋਈ ਆਪਸ਼ਨ ਨਹੀਂ ਹੋ ਸਕਦਾ।
ਹਾਰਦਿਕ ਨੇ ਮੁੰਬਈ ਇੰਡੀਅਨਸ ਦੀ ਆਈ. ਪੀ. ਐੱਲ 'ਚ ਚੌਥੀ ਖਿਤਾਬੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ। ਇਸ ਤੋਂ ਪਹਿਲਾਂ ਉਹ ਟੀ. ਵੀ. ਚੈਟ ਸ਼ੋਅ 'ਚ ਮਹਿਲਾ ਵਿਰੋਧੀ ਬਿਅਨਬਾਜ਼ੀ ਦੀ ਵਜ੍ਹਾ ਨਾਲ ਵਿਵਾਦਾਂ ਦੇ ਘੇਰੇ 'ਚ ਸਨ। ਬੈਨ ਤੋਂ ਪਰਤੇ ਹਾਰਦਿਕ ਨੇ ਆਈ. ਪੀ. ਐੱਲ 'ਚ 15 ਮੈਚਾਂ 'ਚ 402 ਦੌੜਾਂ ਬਣਾਈਆਂ ਤੇ ਉਨ੍ਹਾਂ ਦਾ ਸਟ੍ਰਾਈਕ ਰੇਟ 191.42 ਰਿਹਾ।
ਸਹਿਵਾਗ ਨੇ ਕ੍ਰਿਕੇਟਨੈਕਸਟ ਤੋਂ ਕਿਹਾ ਕਿ ਬੱਲੇ ਤੇ ਗੇਂਦ ਨਾਲ ਹਾਰਦਿਕ ਪੰਡਯਾ ਜਿਹੇ ਹੁਨਰ ਦੇ ਕੋਈ ਕਰੀਬ ਵੀ ਨਹੀਂ ਹੈ। ਹਾਰਦਿਕ ਦੇ ਨਾਲ ਚੈਟ ਸ਼ੋਅ 'ਚ ਕੇ. ਐੱਲ ਰਾਹੁਲ ਵੀ ਸਨ ਪਰ ਦੋਨਾਂ ਨੇ ਆਈ. ਪੀ. ਐੱਲ 'ਚ ਚੰਗਾ ਪ੍ਰਦਰਸ਼ਨ ਕੀਤਾ।
ਕੋਹਲੀ ਦਾ ਵੱਡਾ ਖੁਲਾਸਾ, ਇਸ ਕਰਕੇ ਪੰਤ ਦੀ ਜਗ੍ਹਾ ਦਿਨੇਸ਼ ਕਾਰਤਿਕ ਨੂੰ ਕੀਤਾ ਟੀਮ 'ਚ ਸ਼ਾਮਲ
NEXT STORY