ਸੇਂਚੁਰੀਅਨ— ਭਾਰਤ ਅਤੇ ਦੱਖਣੀ ਅਫਰੀਕਾ ਦੇ ਵਿਚਾਲੇ ਜਾਰੀ 6 ਮੈਚ ਦੀ ਵਨ ਡੇ ਸੀਰੀਜ਼ ਦੇ ਦੂਜੇ ਮੁਕਾਬਲੇ ਨੂੰ ਭਾਰਤੀ ਟੀਮ ਨੇ 9 ਵਿਕਟਾਂ ਨਾਲ ਜਿੱਤ ਲਿਆ ਹੈ। ਅੱਜ ਭਾਰਤ ਦੀ ਜਿੱਤ ਦਾ ਸਭ ਤੋਂ ਵੱਡਾ ਹੀਰੋ ਯਜਵੇਂਦਰ ਚਹਲ ਹਿਹਾ। ਜਿਸ ਨੇ ਮੇਜਬਾਨ ਟੀਮ ਦੇ 5 ਬੱਲੇਬਾਜ਼ਾਂ ਨੂੰ ਪਵੇਲੀਅਨ ਪਹੁੰਚਾਇਆ ਅਤੇ ਭਾਰਤੀ ਟੀਮ ਦੀ ਜਿੱਤ ਦੀ ਮਿਆਦ ਰੱਖੀ।
ਇਸ ਦੇ ਨਾਲ ਹੀ ਅੱਜ ਇਕ ਬਹੁਤ ਵੱਜੀ ਵਿਲੇਨ ਵੀ ਉਭਰ ਕੇ ਸਾਹਮਣੇ ਆਈ। ਉਹ ਵਿਲੇਨ ਹੋਰ ਕੋਈ ਨਹੀਂ ਜਦਕਿ ਆਈ.ਸੀ.ਸੀ. ਦਾ ਇਕ ਨਿਯਮ ਰਿਹਾ ਜਿਸ ਨੇ ਵਰਲਡ ਕ੍ਰਿਕਟ ਅਤੇ ਉਸ ਦੇ ਪ੍ਰਸ਼ੰਸਕਾਂ ਨੂੰ ਕਈ ਗੱਲਾਂ ਸੋਚਣ 'ਤੇ ਮਜਬੂਰ ਕਰ ਦਿੱਤਾ।
ਆਈ.ਸੀ.ਸੀ. ਦੇ ਨਿਯਮ ਕਾਰਨ ਅੱਜ ਭਾਰਤੀ ਜਿੱਤ ਤੋਂ 2 ਦੌੜਾਂ ਦੂਰ ਸੀ ਤਾਂ ਮੁਕਾਬਲਾ ਲੰਚ ਬ੍ਰੇਕ ਲਈ ਰੋਕ ਦਿੱਤਾ ਗਿਆ ਅਤੇ ਫਿਰ 40 ਮਿੰਟ ਦੇ ਲੰਬੇ ਇੰਤਜਾਰ ਤੋਂ ਬਾਅਦ ਮੈਚ ਦੀ ਔਪਚਾਰਿਕਤਾ ਪੂਰੀ ਕੀਤੀ ਗਈ ਅਤੇ ਭਾਰਤੀ ਟੀਮ ਨੂੰ ਜਿੱਤ ਮਿਲੀ।
ਮੈਦਾਨ 'ਤੇ ਅੰਪਾਇਰ ਵਲੋਂ ਮੈਚ ਰੋਕੇ ਜਾਣ ਤੋਂ ਬਾਅਦ ਕ੍ਰਿਕਟ ਜਗਤ ਦੇ ਕਈ ਦਿੱਗਜ਼ ਇਸ ਫੈਸਲੇ ਅਤੇ ਨਿਯਮ 'ਤੇ ਸਵਾਲ ਚੁੱਕਦੇ ਹੋਏ ਨਜ਼ਰ ਆਏ। ਭਾਰਤੀ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਨੇ ਵੀ ਇਕ ਕਾਨਫਰੰਸ ਦੌਰਾਨ ਗੱਲਬਾਤ ਕਰਦੇ ਹੋਏ ਇਸ ਫੈਸਲੇ 'ਤੇ ਸਵਾਲ ਖੜ੍ਹਾ ਕੀਤਾ ਹੈ।
ਕਪਿਲ ਨੇ ਕਿਹਾ ਕਿ ਅੱਜ ਤੋਂ ਪਹਿਲਾਂ ਇਸ ਤਰ੍ਹਾਂ ਕਦੇ ਨਹੀਂ ਹੋਇਆ (ਇਨ੍ਹਾਂ ਘੱਟ ਮਾਰਜਿਨ ਲਈ ਮੈਚ ਰੋਕ ਦਿੱਤਾ ਗਿਆ ਹੈ। ਪਰ ਮੈਂ ਚਾਹੁੰਦਾ ਹਾਂ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਆਉਣ ਵਾਲੇ ਸਮੇਂ 'ਚ ਬਦਲਿਆ ਜਾਣ, ਸਾਨੂੰ ਇਸ ਨਾਲ ਕਾਫੀ ਹੈਰਾਨੀ ਹੋਈ।
ਇਸ਼ ਫੈਸਲੇ 'ਤੇ ਆਪਣੀ ਹੈਰਾਨੀ ਜ਼ਾਹਿਰ ਕਰਦੇ ਹੋਏ ਕਪਿਲ ਨੇ ਇਸ ਫੈਸਲੇ ਲਈ ਅੰਪਾਇਰਸ ਤੋਂ ਜ਼ਿਆਦਾ ਮੈਚ ਰੈਫਰੀ ਨੂੰ ਦੋਸ਼ੀ ਮੰਨਿਆ। ਜਿਸ ਨੇ ਇਸ 'ਤ ਵਿਚਾਲੇ ਬਚਾਅ ਨਹੀਂ ਕੀਤਾ ਅਤੇ ਮੁਕਾਬਲਾ 40 ਮਿੰਟ ਲਈ ਰੋਕ ਦਿੱਤਾ।
ਇਸ ਦੇ ਨਾਲ ਹੀ ਕਪਿਲ ਨੇ ਕਿਹਾ ਕਿ ਕ੍ਰਿਕਟ ਨੂੰ ਇਸ ਤਰ੍ਹਾਂ ਦੇ ਉੱਚ ਪੱਧਰ 'ਤੇ ਲੈ ਕੇ ਜਾਵੇ ਜਿਸ ਨਾਲ ਲੋਕਾਂ ਨੂੰ ਇਸ ਖੇਡ ਨਾਲ ਜੋੜਿਆ ਜਾ ਸਕੇ। ਲੋਕਾਂ ਦਾ ਟਾਇਮ ਖਰਾਬ ਕਰਨ ਨਾਲ ਕੋਈ ਫਾਇਦਾ ਨਹੀਂ ਹੈ। ਅੱਜ ਇਸ ਫੈਸਲੇ ਨਾਲ ਦੁਨੀਆ ਦੇ 40 ਮਿੰਟ ਰੋਕੇ ਜੋ ਕਿ ਬਿਲਕੁੱਲ ਵੀ ਠੀਕ ਨਹੀਂ ਹੈ। ਇਨ੍ਹਾਂ ਚੀਜ਼ਾਂ ਨਾਲ ਲੋਕ ਕ੍ਰਿਕਟ ਤੋਂ ਦੂਰ ਹੁੰਦੇ ਹਨ।
ਇਸ ਦੇ ਨਾਲ ਹੀ ਕਪਿਲ ਨੇ ਕਿਹਾ ਕਿ ਸਾਰੇ ਨਿਯਮ ਕਾਮਨ ਸੈਂਸ ਨੂੰ ਧਿਆਨ 'ਚ ਰੱਖ ਕੇ ਬਣਾਏ ਜਾਂਦੇ ਹਨ। ਇਸ ਲਈ ਇਸ ਤਰ੍ਹਾਂ ਦਾ ਕੋਈ ਨਿਯਮ ਨਹੀਂ ਹੋ ਸਕਦਾ ਜੋ ਕਾਮਨ ਸੈਂਸ ਦੇ ਅੱਗੇ ਆਏ। ਆਈ.ਸੀ.ਸੀ. ਨੂੰ ਇਸ ਤਰ੍ਹਾਂ ਦੇ ਬਦਲਾਅ ਕਰਨੇ ਚਾਹੀਦੇ ਹਨ।
ਕਪਿਲ ਤੋਂ ਇਲਾਵਾ ਸਾਬਕਾ ਸਲੈਕਟਰ ਸੰਦੀਪ ਪਾਟਿਲ ਨੇ ਵੀ ਇਕ ਕਾਨਫਰੰਸ ਦੌਰਾਨ ਗੱਲਬਾਤ ਕਰਦੇ ਹੋਏ ਕਿਹਾ ਕਿ ਜੇਕਰ ਫਾਫ ਡੂ ਪਲੇਸਿਸ ਮੇਜਬਾਨ ਹੁੰਦਾ ਤਾਂ ਉਹ ਵੀ ਮੈਚ ਰੋਕਣ ਤੋਂ ਮਨ੍ਹਾ ਕਰ ਦਿੰਦਾ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਹੁਣ ਮੈਚ ਹੋ ਚੁੱਕਾ ਹੈ ਅਤੇ ਸ਼ਾਇਦ ਇਸ 'ਤੇ ਆਈ.ਸੀ.ਸੀ. ਹੁਣ ਵਿਚਾਰ ਕਰੇਗਾ।
ਸੰਦੀਪ ਨੇ ਇਸ ਘਟਨਾ ਨੂੰ ਗਲੀ ਕ੍ਰਿਕਟ ਨਾਲ ਜੋੜਦੇ ਹੋਏ ਕਿਹਾ ਕਿ ਅੱਜ ਦੇ ਅੰਪਾਇਰਸ ਦੇ ਇਸ ਫੈਸਲੇ ਤੋ ਬਾਅਦ ਇਸ ਤਰ੍ਹਾਂ ਲੱਗਿਆ ਜਦੋ ਗਲੀ ਕ੍ਰਿਕਟ 'ਚ ਕੋਈ ਹਾਰਦਾ ਹੈ ਤਾਂ ਕਹਿੰਦਾ ਹੈ ਕਿ ਮਾਂ ਬੁਲਾ ਰਹੀ ਹੈ ਅਤੇ ਫਿਰ ਉਹ ਚਲਿਆ ਜਾਂਦਾ ਹੈ।
ਦੱਖਣੀ ਅਫਰੀਕਾ ਦੀ ਹਾਰ 'ਚ ਭਾਰਤੀ ਟੀਮ ਨੇ ਬਣਾਏ 5 ਵੱਡੇ ਰਿਕਾਰਡ
NEXT STORY