ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਵਿਸ਼ਵ ਕੱਪ 2023 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਫਾਈਨਲ 'ਚ ਪਹੁੰਚ ਗਈ ਹੈ। ਇਸ ਦੌਰਾਨ ਇਕ ਅਫਗਾਨੀ ਫੈਨ ਗਰਲ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ, ਜਿਸ ਦੀ ਲੱਖਾਂ ਲੋਕਾਂ ਵੱਲੋਂ ਤਾਰੀਫ਼ ਕੀਤੀ ਜਾ ਰਹੀ ਹੈ। ਅਸਲ 'ਚ ਵਾਇਰਲ ਹੋਈ ਇਸ ਲੜਕੀ ਦਾ ਨਾਂ ਵਜ਼ਮਾ ਅਯੂਬੀ (Wazhma Ayoubi) ਹੈ ਅਤੇ ਉਹ ਮੂਲ ਰੂਪ ਤੋਂ ਅਫਗਾਨਿਸਤਾਨ ਦੀ ਰਹਿਣ ਵਾਲੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਉਹ ਇਸ ਸਾਲ ਹੋਏ ਏਸ਼ੀਆ ਕੱਪ ਵਿੱਚ ਵੀ ਨਜ਼ਰ ਆਈ ਸੀ।
ਵਜ਼ਮਾ ਅਯੂਬੀ ਦੁਬਈ ਸਥਿਤ ਇਕ ਕਾਰੋਬਾਰੀ, ਪ੍ਰਭਾਵਸ਼ਾਲੀ ਔਰਤ ਅਤੇ ਸਮਾਜਿਕ ਕਾਰਕੁਨ ਹੈ। ਅਯੂਬੀ ਰੀਅਲ ਅਸਟੇਟ ਤੋਂ ਲੈ ਕੇ ਸਸਟੇਨੇਬਲ ਡਿਵੈਲਪਮੈਂਟ ਅਤੇ ਐਥਨਿਕ ਫੈਸ਼ਨ ਤੱਕ ਹਰ ਚੀਜ਼ ਦੀ ਵਕਾਲਤ ਕਰਦੀ ਹੈ। ਉਹ ਨਾ ਸਿਰਫ ਕ੍ਰਿਕਟ ਦੀ ਫੈਨ ਹੈ ਸਗੋਂ ਉਸ ਦਾ ਕਾਰੋਬਾਰ ਸਮੇਤ ਕਈ ਖੇਤਰਾਂ 'ਚ ਚੰਗਾ ਨਾਂ ਵੀ ਹੈ।
ਸ਼ੰਮੀ ਦੀ ਕੀਤੀ ਜੰਮ ਕੇ ਤਾਰੀਫ਼
ਦੱਸ ਦੇਈਏ ਕਿ ਅਫਗਾਨਿਸਤਾਨ ਤੋਂ ਇਲਾਵਾ ਅਯੂਬੀ ਭਾਰਤੀ ਕ੍ਰਿਕਟ ਟੀਮ ਦੀ ਵੀ ਵੱਡੇ ਸਮਰਥਕ ਹੈ। ਹਾਲ ਹੀ 'ਚ ਖੇਡੇ ਗਏ ਭਾਰਤ ਬਨਾਮ ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਸੈਮੀਫਾਈਨਲ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਮੁਹੰਮਦ ਸ਼ੰਮੀ ਦੀ ਕਾਫੀ ਤਾਰੀਫ ਕੀਤੀ ਸੀ। ਇਸ ਤੋਂ ਇਲਾਵਾ ਉਸ ਨੇ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਦੀ ਵੀ ਸਰਾਹਨਾ ਕੀਤੀ ਸੀ।
ਸੈਮੀਫਾਈਨਲ ਮੈਚ ਜਿੱਤਣ ਤੋਂ ਬਾਅਦ ਉਸ ਨੇ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਲਿਖਿਆ, OMG, 7 ਵਿਕਟਾਂ! #MohammadShami, ਟੀਮ ਇੰਡੀਆ ਨੂੰ ਵਧਾਈ #RohitSharma #ViratKohli #INDvsNZ"
ਕਿੰਗ ਕੋਹਲੀ ਦੀ ਵੀ ਕਰ ਚੁੱਕੀ ਹੈ ਤਾਰੀਫ
ਇਸ ਤੋਂ ਪਹਿਲਾਂ ਉਸ ਨੇ ਸਤੰਬਰ 'ਚ ਖੇਡੇ ਗਏ ਏਸ਼ੀਆ ਕੱਪ ਦੌਰਾਨ ਵਿਰਾਟ ਕੋਹਲੀ ਦੀ ਜਰਸੀ ਪਹਿਨੀ ਸੀ, ਜਿਸ 'ਤੇ ਵਿਰਾਟ ਦੇ ਆਟੋਗ੍ਰਾਫ ਵੀ ਸੀ। ਇਸ ਦੌਰਾਨ ਉਸ ਨੇ ਇਕ ਟਵੀਟ ਵਿੱਚ ਲਿਖਿਆ, “ਮੈਂ ਆਪਣੀ ਪਸੰਦੀਦਾ ਟੀਮ ਨੂੰ ਸਪੋਰਟ ਕਰਨ ਲਈ ਜੋ ਜਰਸੀ ਪਹਿਨੀ ਹੈ, ਉਹ ਕਿੰਗ ਨੇ ਏਸ਼ੀਆ ਕੱਪ 22 ਵਿੱਚ ਭਾਰਤ ਬਨਾਮ ਅਫਗਾਨਿਸਤਾਨ ਮੈਚ ਵਿੱਚ ਪਹਿਨੀ ਸੀ। ਇਸ 'ਤੇ ਉਨ੍ਹਾਂ ਦੇ ਸਿਗਨੇਚਰ ਵੀ ਹਨ। ਮੈਂ ਇਸ ਨੂੰ ਉਦੋਂ ਬਦਲਾਂਗੀ, ਜਦੋਂ ਮੈਨੂੰ ਉਨ੍ਹਾਂ ਦੁਆਰਾ ਸਾਈਨ ਕੀਤੀ ਗਈ ਨਵੀਂ ਮਿਲ ਮਿਲ ਜਾਵੇਗੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਯੋਗੀ ਸਰਕਾਰ ਦਾ ਮੁਹੰਮਦ ਸ਼ਮੀ ਨੂੰ ਵੱਡਾ ਤੋਹਫ਼ਾ, ਫ਼ਾਈਨਲ ਮੁਕਾਬਲੇ ਤੋਂ ਪਹਿਲਾਂ ਹੀ ਕਰ ਦਿੱਤਾ ਐਲਾਨ
NEXT STORY