ਕੋਲਕਾਤਾ, (ਬਿਊਰੋ)— ਕ੍ਰਿਕਟਰ ਮੁਹੰਮਦ ਸ਼ਮੀ ਅਤੇ ਉਸ ਦੀ ਪਤਨੀ ਹਸੀਨ ਜਹਾਂ ਵਿਚਾਲੇ ਵਿਵਾਦ ਸੁਰਖੀਆਂ 'ਚ ਹੈ। ਹਸੀਨ ਵੱਲੋਂ ਦਰਜ ਕਰਾਏ ਗਏ ਕੇਸ ਦੇ ਬਾਅਦ ਕੋਲਕਾਤਾ ਪੁਲਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੂੰ ਚਿੱਠੀ ਨੇ ਲਿਖ ਕੇ ਭਾਰਤੀ ਕ੍ਰਿਕਟਰ ਦੇ ਸਾਊਥ ਅਫਰੀਕਾ ਦੌਰੇ ਦਾ ਵੇਰਵਾ ਮੰਗਿਆ ਹੈ।
ਕੋਲਕਾਤਾ ਪੁਲਸ ਨੇ ਬੀ.ਸੀ.ਸੀ.ਆਈ. ਤੋਂ ਮੁਹੰਮਦ ਸ਼ਮੀ ਦੀ ਯਾਤਰਾ ਦਾ ਵੇਰਵਾ ਮੰਗਿਆ ਹੈ। ਇਸ ਤੋਂ ਇਲਾਵਾ ਪੁੱਛਿਆ ਕਿ ਕੀ ਸ਼ਮੀ ਭਾਰਤੀ ਕ੍ਰਿਕਟ ਟੀਮ ਦੇ ਨਾਲ ਫਲਾਈਟ 'ਚ ਸਨ ਜਾਂ ਕਿਸੇ ਕਿਸੇ ਹੋਰ ਫਲਾਈਟ 'ਚ ਆਪਣੇ ਖਰਚੇ 'ਤੇ ਯਾਤਰਾ ਕੀਤੀ ਸੀ? ਇਸ ਤੋਂ ਇਲਾਵਾ ਇਹ ਵੀ ਪੁੱਛਿਆ ਹੈ ਕਿ ਸ਼ਮੀ ਟੀਮ ਦੇ ਨਾਲ ਦੁਬਈ ਗਏ ਸਨ ਜਾਂ ਉਹ ਇਕੱਲੇ ਉੱਥੇ ਗਏ ਸਨ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹਸੀਨ ਜਹਾਂ ਸ਼ਮੀ ਉੱਤੇ ਨਾਜਾਇਜ਼ ਰਿਸ਼ਤੇ, ਮਾਰ ਕੁੱਟ, ਘਰੇਲੂ ਹਿੰਸਾ, ਹੱਤਿਆ ਦੀ ਕੋਸ਼ਿਸ਼, ਮੈਚ ਫਿਕਸਿੰਗ ਵਰਗੇ ਕਈ ਗੰਭੀਰ ਇਲਜ਼ਾਮ ਲਗਾ ਰਹੀ ਹੈ।
ਨੀਤਾ ਅੰਬਾਨੀ ਨੇ ਸੁਣਾਈ ਕਹਾਣੀ, ਇਸ ਕ੍ਰਿਕਟਰ ਨੇ ਟਵਿੱਟਰ 'ਤੇ ਭਾਬੀ ਨੂੰ ਕੀਤਾ ਧੰਨਵਾਦ
NEXT STORY