ਸਪੋਰਟਸ ਡੈਸਕ : ਕਪਤਾਨ ਕਵਿੰਟਨ ਡੀ ਕਾਕ ਦੀ ਅਗੁਵਾਈ 'ਚ ਦੱਖਣੀ ਅਫਰੀਕਾ ਦੀ ਕ੍ਰਿਕਟ ਟੀਮ ਤਿੰਨ ਮੈਚਾਂ ਦੀ ਟੀ20 ਅੰਤਰਰਾਸ਼ਟਰੀ ਸੀਰੀਜ਼ ਲਈ ਇੱਥੇ ਭਾਰਤ ਪਹੁੰਚੀ। ਦੱਖਣੀ ਅਫਰੀਕਾ ਦੀ ਟੀਮ ਦੌਰੇ ਦੀ ਸ਼ੁਰੂਆਤ 15 ਸਤੰਬਰ ਨੂੰ ਧਰਮਸ਼ਾਲਾ 'ਚ ਖੇਡੇ ਜਾਣ ਵਾਲੇ ਪਹਿਲੇ ਟੀ-20 ਅੰਤਰਰਾਸ਼ਟਰੀ ਮੁਕਾਬਲੇ ਨਾਲ ਕਰੇਗੀ। ਪਰ ਇਸ ਸੀਰੀਜ਼ ਲਈ ਭਾਰਤੀ ਟੀਮ 'ਚ ਕੁਝ ਬਦਲਾਅ ਵੇਖੇ ਜਾ ਸਕਦੇ ਹਨ। ਭਾਰਤੀ ਸਪਿਨਰ ਕੁਲਦੀਪ ਯਾਦਵ ਤੇ ਯੁਜਵੇਂਦਰ ਚਾਹਲ ਪਿਛਲੇ ਕਾਫੀ ਲੰਬੇ ਸਮੇਂ ਤੋਂ ਟੀਮ ਦਾ ਹਿੱਸਾ ਰਹੇ ਹਨ। ਪਰ ਦੱਖਣੀ ਅਫਰੀਕਾ ਖਿਲਾਫ ਸੀਰੀਜ਼ ਤੋਂ ਪਹਿਲਾਂ ਇਨ੍ਹਾਂ ਦੋਨਾਂ ਨੂੰ ਟੀਮ 'ਚ ਜਗ੍ਹਾ ਨਹੀਂ ਦਿੱਤੀ ਗਈ ਹੈ। ਅਜਿਹੇ 'ਚ ਬੀ. ਸੀ. ਸੀ. ਆਈ ਦੇ ਚੀਫ ਸਿਲੈਕਟਰ ਐੱਮ. ਐੱਸ. ਕੇ. ਪ੍ਰਸਾਦ ਨੇ ਦੱਸਿਆ ਕਿ ਆਖਰ ਕਿਉਂ ਇਨ੍ਹਾਂ ਦੋਨ੍ਹਾਂ ਨੂੰ ਸੀਰੀਜ਼ 'ਚ ਖੇਡਣ ਦਾ ਮੌਕਾ ਨਹੀਂ ਦਿੱਤਾ ਗਿਆ।

ਇਕ ਵੈੱਬਸਾਈਟ ਨਾਲ ਗੱਲਬਾਤ ਦੇ ਦੌਰਾਨ ਕਿਹਾ, ਅਸੀਂ ਆਸਟਰੇਲੀਆ 'ਚ ਹੋਣ ਵਾਲੇ ਟੀ-20 ਵਰਲਡ ਕੱਪ ਨੂੰ ਧਿਆਨ 'ਚ ਰੱਖਦੇ ਹੋਏ ਸਪਿਨ ਵਿਭਾਗ 'ਚ ਹੋਰ ਵੈਰਾਇਟੀ ਲਿਆਉਣ ਲਈ ਨੌਜਵਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਮੌਕਾ ਦੇਣਾ ਚਾਹੁੰਦੇ ਹਾਂ । ਗੁਜ਼ਰੇ ਦੋ ਸਾਲਾਂ 'ਚ ਕੁਲਦੀਪ ਅਤੇ ਚਾਹਲ ਨੇ ਛੋਟੇ ਫਾਰਮੈਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਹ ਨਿਸ਼ਚਿਤ ਤੌਰ 'ਤੇ ਰੇਸ 'ਚ ਸ਼ਾਮਿਲ ਹਨ ਪਰ ਸਾਡੇ ਕੋਲ ਕੁਝ ਹੋਰ ਨੌਜਵਾਨ ਖਿਡਾਰੀ ਹਨ, ਜਿਨ੍ਹਾਂ ਨੂੰ ਅਸੀਂ ਅਜ਼ਮਾਉਣਾ ਚਾਹੁੰਦੇ ਹਾਂ।

ਪ੍ਰਸਾਦ ਨੇ ਨਵਦੀਪ ਸੈਨੀ ਤੋਂ ਇਲਾਵਾ ਕਈ ਹੋਰ ਨੌਜਵਾਨ ਖਿਡਾਰੀਆਂ ਦੀ ਰੱਜ ਕੇ ਤਰੀਫ ਕੀਤੀ। ਪ੍ਰਸਾਦ ਨੇ ਅੱਗੇ ਕਿਹਾ, ਛੋਟੇ ਫਾਰਮੈਟ 'ਚ ਅਸੀਂ ਸ਼੍ਰੇਅਸ ਅਈਅਰ ਨੂੰ ਉਭਰਦੇ ਹੋਏ ਵੇਖਿਆ ਹੈ। ਉਹ ਮੁਸ਼ਕਿਲ ਹਾਲਾਤਾਂ 'ਚ ਖੇਡ ਸਕਦੇ ਹਨ। ਨਾਲ ਹੀ ਨਾਲ ਸੈਨੀ, ਕਰੁਣਾਲ, ਵਾਸ਼ੀਂਗਟਨ ਸੁੰਦਰ ਵੀ ਛੋਟੇ ਫਾਰਮੈਟ 'ਚ ਕਾਫ਼ੀ ਸਕਾਰਾਤਮਕ ਹੈ।
ਕ੍ਰਿਸ ਗੇਲ ਨੇ ਫਿਰ ਲਗਾਇਆ ਤੂਫਾਨੀ ਟੀ-20 ਸੈਂਕੜਾ, ਇਕ ਮੈਚ ਵਿਚ ਲੱਗੇ ਕੁਲ 37 ਛੱਕੇ
NEXT STORY