ਗਰੇਨਾਡਾ— ਵੈਸਟਇੰਡੀਜ਼ ਤੇ ਇੰਗਲੈਂਡ ਵਿਚਾਲੇ 5 ਵਨ ਡੇ ਮੈਚਾਂ ਦੀ ਸੀਰੀਜ਼ ਦਾ ਚੌਥਾ ਮੈਚ ਬੁੱਧਵਾਰ ਨੂੰ ਗਰੇਨਾਡਾ 'ਚ ਖੇਡਿਆ ਗਿਆ। ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਾਬਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਨੇ ਵੈਸਟਇੰਡੀਜ਼ ਨੂੰ 419 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਬੱਲੇਬਾਜ਼ੀ ਕਰਨ ਉੱਤਰੀ ਵੈਸਟਇੰਡੀਜ਼ ਦੀ ਟੀਮ 48 ਓਵਰਾਂ 'ਚ 389 ਦੌੜਾਂ 'ਤੇ ਢੇਰ ਹੋ ਗਈ ਤੇ ਇੰਗਲੈਂਡ ਨੇ ਇਹ ਮੈਚ 29 ਦੌੜਾਂ ਨਾਲ ਜਿੱਤ ਲਿਆ। ਇੰਗਲੈਂਡ ਟੀਮ ਵਲੋਂ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਮੋਰਗਨ ਨੇ 103 ਦੌੜਾਂ ਤੇ ਜੋਸ ਬਟਲਰ ਨੇ 150 ਦੌੜਾਂ ਦਾ ਯੋਗਦਾਨ ਦਿੱਤਾ।
ਵੈਸਟਇੰਡੀਜ਼ ਟੀਮ ਵਲੋਂ ਧਮਾਕੇਦਾਰ ਬੱਲੇਬਾਜ਼ੀ ਕਰਦੇ ਹੋਏ ਕ੍ਰਿਸ ਗੇਲ ਨੇ 97 ਗੇਂਦਾਂ 'ਚ 162 ਦੌੜਾਂ ਬਣਾਈਆਂ ਹਨ, ਜਿਸ 'ਚ 14 ਛੱਕੇ ਤੇ 11 ਚੌਕੇ ਸ਼ਾਮਲ ਹਨ। ਇੰਗਲੈਂਡ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਆਦਿਲ ਰਸ਼ੀਦ ਨੇ 5 ਤੇ ਮਾਰਕ ਵੁੱਡ ਨੇ 4 ਵਿਕਟਾਂ ਹਾਸਲ ਕੀਤੀਆਂ।
ਜ਼ਿਕਰਯੋਗ ਹੈ ਕਿ ਵਿੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਨੇ ਚੌਥੇ ਵਨ ਡੇ ਮੈਚ 'ਚ ਆਪਣੇ ਨਾਂ ਰਿਕਾਰਡ ਦਰਜ ਕੀਤੇ ਹਨ। ਕ੍ਰਿਸ ਗੇਲ ਨੇ ਕੌਮਾਂਤਰੀ ਕ੍ਰਿਕਟ 'ਚ 500 ਛੱਕੇ ਪੂਰੇ ਕੀਤੇ ਤੇ ਵਨ ਡੇ ਕ੍ਰਿਕਟ 'ਚ ਉਸ ਨੇ 10,000 ਦੌੜਾਂ ਵੀ ਪੂਰੀਆਂ ਕਰ ਲਈਆਂ ਹਨ। ਕ੍ਰਿਸ ਗੇਲ ਨੇ ਵਨ ਡੇ 'ਚ ਆਪਣੇ 25 ਸੈਂਕੜੇ ਵੀ ਪੂਰੇ ਕਰ ਲਏ ਹਨ। ਕ੍ਰਿਸ ਗੇਲ ਨੇ ਵਨ ਡੇ 'ਚ 287ਵੇਂ ਮੈਚ 'ਚ ਇਹ ਰਿਕਾਰਡ ਆਪਣੇ ਨਾਂ ਕੀਤਾ।
ਹਾਰ ਤੋਂ ਬਾਅਦ ਵਿਰਾਟ ਕੋਹਲੀ ਨੇ ਦਿੱਤਾ ਇਹ ਬਿਆਨ
NEXT STORY