ਖੇਡ ਡੈਸਕ- ਇੰਗਲੈਂਡ ਦੇ ਵਿਰੁੱਧ ਗ੍ਰੇਨੇਡਾ ਦੇ ਮੈਦਾਨ 'ਤੇ ਖੇਡੇ ਜਾ ਰਹੇ ਤੀਜੇ ਟੈਸਟ ਵਿਚ ਵਿੰਡੀਜ਼ ਵਿਕਟਕੀਪਰ ਬੱਲੇਬਾਜ਼ ਜੋਸ਼ੁਆ ਡੀ ਸਿਲਵਾ ਨੇ ਸੈਂਕੜਾ ਲਗਾਇਆ ਤੇ ਆਪਣੀ ਟੀਮ ਨੂੰ ਇੰਗਲੈਂਡ ਦੇ ਮੁਕਾਬਲੇ ਮਜ਼ਬੂਤ ਸਥਿਤੀ ਵਿਚ ਪਹੁੰਚਾ ਦਿੱਤਾ। ਜੋਸ਼ੁਆ ਜਦੋ ਮੈਦਾਨ 'ਤੇ ਆਏ ਸਨ ਤਾਂ ਵਿੰਡੀਜ਼ 129 ਦੌੜਾਂ 'ਤੇ ਸੱਤ ਵਿਕਟਾਂ ਗੁਆ ਚੁੱਕਿਆ ਸੀ। ਜੋਸ਼ੁਆ ਨੇ ਅਲਜਾਰੀ ਜੋਸੇਫ, ਕੇਮਰ ਰੋਚ, ਜੇਡਨ ਸੀਲਸ ਦੇ ਨਾਲ ਛੋਟੀਆਂ-ਛੋਟੀਆਂ ਸਾਂਝੇਦਾਰੀਆਂ ਕੀਤੀਆਂ ਤੇ ਆਪਣੀ ਟੀਮ ਨੂੰ 297 ਦੌੜਾਂ 'ਤੇ ਪਹੁੰਚਾਇਆ।
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਨਿਊਜ਼ੀਲੈਂਡ ਦੀ ਸੂਜੀ ਨੇ ਬਣਾਇਆ ਵੱਡਾ ਰਿਕਾਰਡ, ਅਜਿਹਾ ਕਰਨ ਵਾਲੀ ਚੌਥੀ ਮਹਿਲਾ ਕ੍ਰਿਕਟਰ
ਜੋਸ਼ੁਆ ਦੇ ਟੈਸਟ ਕਰੀਅਰ ਦਾ ਇਹ ਪਹਿਲਾ ਸੈਂਕੜਾ ਹੈ। ਉਹ ਅੰਤ ਤੱਕ 257 ਗੇਂਦਾਂ ਵਿਚ 10 ਚੌਕਿਆਂ ਦੀ ਮਦਦ ਨਾਲ 100 ਦੌੜਾਂ ਬਣਾ ਕੇ ਅਜੇਤੂ ਰਹੇ। ਇਸ ਤੋਂ ਪਹਿਲਾਂ ਇੰਗਲੈਂਡ ਨੂੰ ਪਹਿਲੀ ਪਾਰੀ ਵਿਚ 204 ਦੌੜਾਂ 'ਤੇ ਰੋਕਣ ਤੋਂ ਬਾਅਦ ਵਿੰਡੀਜ਼ ਨੇ ਹੌਲੀ ਸ਼ੁਰੂਆਤ ਕੀਤੀ ਸੀ। ਬ੍ਰੇਥਵੇਟ ਨੇ 17, ਕੈਮਬੇਲ ਨੇ 35, ਬਰੁਕਸ ਨੇ 13 ਦੌੜਾਂ ਬਣਾਈਆਂ ਪਰ ਮੱਧਕ੍ਰਮ ਅਸਫਲ ਰਿਹਾ ਅਤੇ ਬਾਅਦ ਵਿਚ ਜੋਸ਼ੁਆ ਨੇ ਆਪਣੇ ਸਾਥੀਆਂ ਦੇ ਨਾਲ ਪਾਰੀ ਨੂੰ ਸੰਭਾਲਿਆ। ਅਲਜਾਰੀ ਜੋਸੇਫ 28, ਕੇਮਰ ਰੋਚ 25 ਅਤੇ ਜੇਡਨ ਸੀਲਸ 13 ਦੌੜਾਂ ਬਣਾ ਕੇ ਸਫਲ ਰਹੇ।
ਇਹ ਖ਼ਬਰ ਪੜ੍ਹੋ- BCCI ਨੇ ਰੱਖਿਆ 6 ਟੀਮਾਂ ਦੀ ਮਹਿਲਾ IPL ਦਾ ਪ੍ਰਸਤਾਵ, ਸ਼ੁਰੂਆਤ ਅਗਲੇ ਸਾਲ ਤੋਂ
ਜੇਕਰ 23 ਸਾਲ ਦੇ ਜੋਸ਼ੁਆ ਦੇ ਓਵਰਆਲ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 14 ਟੈਸਟ ਵਿਚ 32 ਦੀ ਔਸਤ ਨਾਲ 640 ਦੌੜਾਂ ਬਣਾਈਆਂ ਹਨ। ਉਹ ਤਿੰਨ ਅਰਧ ਸੈਂਕੜੇ ਤਾਂ ਲਗਾ ਚੁੱਕੇ ਹਨ ਪਰ ਉਸਦਾ ਸੈਂਕੜਾ ਇੰਗਲੈਂਡ ਦੇ ਵਿਰੁੱਧ ਆਇਆ ਹੈ। ਇਸ ਦੌਰਾਨ ਇੰਗਲੈਂਡ ਦੇ ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਪਹਿਲੀ ਪਾਰੀ ਵਿਚ ਸਟੀਕ ਗੇਂਦਬਾਜ਼ੀ ਕੀਤੀ। ਖਾਸ ਤੌਰ 'ਤੇ ਕ੍ਰਿਸ ਵੋਕਸ ਨੇ 58 ਦੌੜਾਂ 'ਤੇ 3 ਵਿਕਟਾਂ ਹਾਸਲ ਕੀਤੀਆਂ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਬ੍ਰਾਵੋ ਨੇ ਹਾਸਲ ਕੀਤੀ ਵੱਡੀ ਉਪਲੱਬਧੀ, ਮਲਿੰਗਾ ਦਾ ਇਹ ਰਿਕਾਰਡ ਕੀਤਾ ਬਰਾਬਰ
NEXT STORY