ਸਪੋਰਟਸ ਡੈਸਕ- ਆਈਪੀਐੱਲ 2026 ਦੌਰਾਨ ਪੰਜਾਬ ਕਿੰਗਜ਼ ਦੇ ਸਹਾਇਕ ਕੋਚ ਬ੍ਰੈਡ ਹੈਡਿਨ ਨੇ ਪੁਸ਼ਟੀ ਕੀਤੀ ਕਿ ਸ਼੍ਰੇਅਸ ਅਈਅਰ ਨੂੰ ਕੋਈ ਫ੍ਰੈਕਚਰ ਨਹੀਂ ਹੈ ਹਾਲਾਂਕਿ ਕੁਝ ਸੋਜ ਹੈ। ਸ਼੍ਰੇਅਸ ਦੇ ਕੱਲ੍ਹ ਸੀਐਸਕੇ ਵਿਰੁੱਧ ਖੇਡਣ ਦੀ ਉਮੀਦ ਹੈ।
ਦੱਸ ਦਈਏ ਕਿ ਬੀਤੇ ਕੱਲ੍ਹ ਤੋਂ ਸੋਸ਼ਲ ਮੀਡੀਆ 'ਤੇ ਇਹ ਵੀ ਅਫ਼ਵਾਹ ਫ਼ੈਲਾਈ ਜਾ ਰਹੀ ਸੀ ਕਿ ਸ਼੍ਰੇਅਸ ਅਈਅਰ ਹੱਥ ਵਿਚ ਫ੍ਰੈਕਚਰ ਕਾਰਨ ਆਈ. ਪੀ. ਐੱਲ. ਵਿਚੋਂ ਬਾਹਰ ਹੋ ਗਏ ਹਨ। ਹਾਲਾਂਕਿ ਅੱਜ ਪੰਜਾਬ ਕਿੰਗਜ਼ ਵੱਲੋਂ ਸਹਾਇਕ ਕੋਚ ਬ੍ਰੈਡ ਹੇਡਨ ਦੇ ਬਿਆਨ ਨੇ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਸ਼੍ਰੇਅਸ ਅਈਅਰ ਦੇ ਹੱਥ ਵਿਚ ਥੋੜ੍ਹੀ ਸੋਜ ਜ਼ਰੂਰ ਹੈ, ਪਰ ਕੋਈ ਫ੍ਰੈਕਚਰ ਨਹੀਂ ਹੋਇਆ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਸੰਕੇਤ ਦਿੱਤੇ ਹਨ ਕਿ ਸ਼੍ਰੇਅਸ ਕੱਲ੍ਹ ਚੇਨਈ ਖ਼ਿਲਾਫ਼ ਹੋਣ ਵਾਲੇ ਮੁਕਾਬਲੇ ਵਿਚ ਖੇਡਦੇ ਨਜ਼ਰ ਆ ਸਕਦੇ ਹਨ। ਇਸ ਨਾਲ ਸੋਸ਼ਲ ਮੀਡੀਆ 'ਤੇ ਫ਼ੈਲੀਆਂ ਅਫ਼ਵਾਹਾਂ 'ਤੇ ਪੂਰੀ ਤਰ੍ਹਾਂ ਵਿਰਾਮ ਲੱਗ ਗਿਆ ਹੈ।
LSG vs DC: ਮੁਹੰਮਦ ਸ਼ੰਮੀ ਨੇ ਕੇਐੱਲ ਰਾਹੁਲ ਦਾ ਵਿਕਟ ਲੈ ਕੇ ਬਣਾਇਆ ਵੱਡਾ ਰਿਕਾਰਡ
NEXT STORY