ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਅਗਲੇ ਸੀਜ਼ਨ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਵਿੱਚ ਵੱਡਾ ਫੇਰਬਦਲ ਦੇਖਣ ਨੂੰ ਮਿਲ ਸਕਦਾ ਹੈ। RCB ਦੇ ਸਟਾਰ ਖਿਡਾਰੀ ਵਿਰਾਟ ਕੋਹਲੀ ਨੇ ਹਾਲੇ ਤੱਕ ਫਰੈਂਚਾਇਜ਼ੀ ਦੇ ਨਾਲ ਕੋਈ ਨਵਾਂ ਕਮਰਸ਼ੀਅਲ (commercial) ਸਮਝੌਤਾ ਸਾਈਨ ਨਹੀਂ ਕੀਤਾ ਹੈ।
ਇਸ ਕਾਰਨ ਇਹ ਚਰਚਾ ਤੇਜ਼ ਹੋ ਗਈ ਹੈ ਕਿ ਕੋਹਲੀ ਅਤੇ RCB ਫਰੈਂਚਾਇਜ਼ੀ ਵਿਚਾਲੇ ਸਭ ਕੁਝ ਠੀਕ ਨਹੀਂ ਹੈ। ਕੋਹਲੀ ਵੱਲੋਂ ਆਈਪੀਐਲ ਮਿੰਨੀ-ਨਿਲਾਮੀ ਤੋਂ ਪਹਿਲਾਂ ਨਵਾਂ ਸੌਦਾ ਸਾਈਨ ਨਾ ਕਰਨ ਤੋਂ ਬਾਅਦ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਉਹ ਫਰੈਂਚਾਇਜ਼ੀ ਛੱਡ ਸਕਦੇ ਹਨ ਜਾਂ ਆਈਪੀਐਲ ਤੋਂ ਵੀ ਸੰਨਿਆਸ ਲੈ ਸਕਦੇ ਹਨ।
ਇਹ ਵੀ ਪੜ੍ਹੋ : ਭਾਰਤ ਛੱਡ ਵਿਦੇਸ਼ ਰਵਾਨਾ ਹੋਏ ਵਿਰਾਟ ਕੋਹਲੀ, ਭਰਾ ਨੂੰ ਸੌਂਪ ਗਏ ਕਰੋੜਾਂ ਦੀ ਜਾਇਦਾਦ, ਜਾਣੋ ਵਜ੍ਹਾ
ਯਾਦ ਰਹੇ ਕਿ ਕੋਹਲੀ ਆਈਪੀਐਲ ਦੀ ਸ਼ੁਰੂਆਤ ਤੋਂ ਹੀ RCB ਦੇ ਨਾਲ ਰਹੇ ਹਨ, ਅਤੇ RCB ਨੇ ਪਿਛਲੇ ਸੀਜ਼ਨ ਵਿੱਚ ਆਪਣਾ ਪਹਿਲਾ ਆਈਪੀਐਲ ਖਿਤਾਬ ਜਿੱਤਿਆ ਸੀ।
ਮੁਹੰਮਦ ਕੈਫ ਨੇ ਅਫਵਾਹਾਂ ਨੂੰ ਕੀਤਾ ਖਾਰਜ
ਹਾਲਾਂਕਿ, ਸਾਬਕਾ ਭਾਰਤੀ ਕ੍ਰਿਕਟਰ ਮੁਹੰਮਦ ਕੈਫ ਨੇ ਇਨ੍ਹਾਂ ਅਫਵਾਹਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕੋਹਲੀ ਦਾ RCB ਨਾਲ ਕਮਰਸ਼ੀਅਲ ਸਮਝੌਤਾ ਸਾਈਨ ਨਾ ਕਰਨਾ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਜਲਦੀ ਹੀ ਟੀਮ ਦੀ ਮਾਲਕੀ (ownership) ਵਿੱਚ ਤਬਦੀਲੀ ਹੋ ਸਕਦੀ ਹੈ।
ਇਹ ਵੀ ਪੜ੍ਹੋ : IND vs AUS ਵਨਡੇ ਮੈਚ ਕਿੰਨੇ ਵਜੇ ਸ਼ੁਰੂ ਹੋਣਗੇ? ਨੋਟ ਕਰ ਲਵੋ ਟਾਈਮ, ਨਹੀਂ ਤਾਂ ਖੁੰਝ ਜਾਣਗੇ ਮੈਚ
ਆਪਣੇ ਯੂਟਿਊਬ ਚੈਨਲ 'ਤੇ ਗੱਲ ਕਰਦੇ ਹੋਏ, ਕੈਫ ਨੇ ਵਿਰਾਟ ਕੋਹਲੀ ਦੀ ਵਫ਼ਾਦਾਰੀ 'ਤੇ ਜ਼ੋਰ ਦਿੱਤਾ
• ਕੈਫ ਨੇ ਕਿਹਾ ਕਿ ਕੋਹਲੀ ਆਪਣੇ ਬੋਲਾਂ ਦੇ ਪੱਕੇ ਹਨ ਅਤੇ ਉਹ ਆਈਪੀਐਲ ਵਿੱਚ ਕਦੇ ਵੀ ਟੀਮ ਨਹੀਂ ਬਦਲਣਗੇ।
• ਕੈਹਫ ਦੇ ਅਨੁਸਾਰ, ਕੋਹਲੀ ਨੇ ਵਾਅਦਾ ਕੀਤਾ ਸੀ ਕਿ ਉਹ ਆਪਣਾ ਪਹਿਲਾ ਅਤੇ ਆਖਰੀ ਮੈਚ ਸਿਰਫ਼ ਬੈਂਗਲੁਰੂ ਲਈ ਹੀ ਖੇਡਣਗੇ। ਕਿਉਂਕਿ ਉਨ੍ਹਾਂ ਨੇ ਇਹ ਵਾਅਦਾ ਨਿਭਾਇਆ ਹੈ, ਉਹ ਪਿੱਛੇ ਨਹੀਂ ਹਟਣਗੇ।
• ਕੈਫ ਨੇ ਇਹ ਵੀ ਕਿਹਾ ਕਿ ਕੋਹਲੀ ਆਪਣੇ ਜੀਵਨ ਵਿੱਚ ਪਹਿਲੀ ਵਾਰ ਆਈਪੀਐਲ ਦਾ ਖਿਤਾਬ ਜਿੱਤਣ ਦੇ ਤੁਰੰਤ ਬਾਅਦ ਟੂਰਨਾਮੈਂਟ ਤੋਂ ਸੰਨਿਆਸ ਨਹੀਂ ਲੈਣਗੇ।
ਕੈਫ ਨੇ ਇਹ ਵੀ ਸਪੱਸ਼ਟ ਕੀਤਾ ਕਿ ਦੋ ਤਰ੍ਹਾਂ ਦੇ ਕਰਾਰ (contract) ਹੁੰਦੇ ਹਨ: ਇੱਕ ਖਿਡਾਰੀਆਂ ਦਾ ਕਰਾਰ ਅਤੇ ਦੂਜਾ ਕਮਰਸ਼ੀਅਲ (commercial) ਕਰਾਰ। ਅਫਵਾਹਾਂ ਨਾ ਸਾਈਨ ਹੋਏ ਕਮਰਸ਼ੀਅਲ ਕਰਾਰ ਨੂੰ ਲੈ ਕੇ ਹਨ।
ਪੰਜਾਬ ਦੇ ਪੁੱਤ ਅਭਿਸ਼ੇਕ ਸ਼ਰਮਾ ਨੇ ਰਚਿਆ ਇਤਿਹਾਸ, ICC ਨੇ ਲੋਹਾ ਮੰਨ ਕੇ ਵੱਕਾਰੀ ਐਵਾਰਡ ਨਾਲ ਕੀਤਾ ਸਨਮਾਨਿਤ
NEXT STORY