ਲੀਡਸ— ਇੰਗਲੈਂਡ ਤੇ ਵੈਸਟਇੰਡੀਜ਼ ਵਿਚਾਲੇ ਦੂਸਰਾ ਟੈਸਟ ਮੈਚ ਖੇਡਿਆ ਗਿਆ। ਦੂਸਰੇ ਮੈਚ 'ਚ ਵੈਸਟਇੰਡੀਜ਼ ਨੇ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। 2001 ਤੋਂ 2016 ਤਕ ਵੈਸਟਇੰਡੀਜ਼ ਨੇ ਇੰਗਲੈਂਡ ਵਿਰੱਧ ਇਕ ਵੀ ਟੈਸਟ ਮੈਚ ਨਹੀਂ ਜਿੱਤਿਆ। ਵੈਸਟਇੰਡੀਜ਼ ਨੇ 2017 'ਚ 16 ਸਾਲਾਂ ਬਾਅਦ ਇੰਗਲੈਂਡ ਨੂੰ ਟੈਸਟ ਮੈਚ 'ਚ ਹਰਾ ਕੇ ਇਤਿਹਾਸ ਰਚਿਆ ਹੈ। ਇੰਗਲੈਂਡ ਟੀਮ ਨੇ ਆਪਣੀ ਪਹਿਲੀ ਪਾਰੀ 'ਚ 258 ਦੌੜਾਂ ਕੇ ਢੇਰ ਹੋ ਗਈ। ਇੰਗਲੈਂਡ ਟੀਮ ਵਲੋਂ ਪਹਿਲੀ ਪਾਰੀ 'ਚ ਬੇਨ ਸਟੋਕਸ ਨੇ 100 ਦੌੜਾਂ ਬਣਾਈਆਂ ਤੇ ਜੋ ਰੂਟ ਨੇ 59 ਦੌੜਾਂ ਦਾ ਯੋਗਦਾਨ ਦਿੱਤਾ ਸੀ। ਵੈਸਇੰਡੀਜ਼ ਵਲੋਂ ਗੇਂਦਬਾਜ਼ੀ ਕਰਦੇ ਹੋਏ ਕੇਮਰ ਰੋਚ ਤੇ ਸ਼ੈਨਨ ਜਬਰਾਏਲ ਨੇ 4-4 ਵਿਕਟਾਂ ਹਾਸਲ ਕੀਤੀਆਂ ਸਨ । ਪਹਿਲੀ ਪਾਰੀ 'ਚ ਵੈਸਟਇੰਡੀਜ਼ ਟੀਮ ਨੇ 427 ਦੌੜਾਂ ਬਣਾਈਆਂ ਤੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਕ੍ਰੇਗ ਬ੍ਰੇਥਵੇਟ ਨੇ 134 ਦੌੜਾਂ ਨਾਲ 6ਵਾਂ ਸੈਂਕੜਾ ਅਤੇ ਸ਼ਾਈ ਹੋਪ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆ ਹੋਇਆ ਜੇਤੂ 147 ਦੌੜਾਂ ਬਣਾਈਆਂ ਸਨ। ਦੋਵਾਂ 'ਚ ਵੱਡੀ ਸੈਂਕੜੇ ਵਾਲੀ ਸਾਂਝੇਦਾਰੀ ਹੋਈ। ਇੰਗਲੈਂਡ ਵਲੋਂ ਪਹਿਲੀ ਪਾਰੀ 'ਚ ਗੇਂਦਬਾਜ਼ੀ ਕਰਦੇ ਹੋਏ ਜੇਮਸ ਐਂਡਕਸਨ ਨੇ 5 ਵਿਕਟਾਂ ਹਾਸਲ ਕੀਤੀਆਂ ਸਨ।
ਇੰਗਲੈਂਡ ਨੇ ਦੂਸਰੀ ਪਾਰੀ 'ਚ 490 ਦੌੜਾਂ ਬਣਾਈਆਂ ਸਨ। ਵੈਸਟਇੰਡੀਜ਼ ਟੀਮ ਵਲੋਂ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਹੋਪ ਨੇ ਜੇਤੂ 118 ਦੌੜਾਂ ਦੀ ਪਾਰੀ ਖੇਡੀ। ਹੋਪ ਨੇ ਦੋਵਾਂ ਪਾਰੀਆਂ 'ਚ ਸ਼ਾਨਦਾਰ ਸੈਂਕੜੇ ਲਗਾਏ। ਹੋਪ ਦੀ ਬਦੌਲਤ ਵੈਸਟਇੰਡੀਜ਼ ਨੇ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਕੇ ਇਤਿਹਾਸ ਰਚਿਆ ਹੈ। 3 ਮੈਚਾਂ ਦੀ ਸੀਰੀਜ਼ 'ਚ ਵੈਸਟਇੰਡੀਜ਼ ਨੇ ਟੈਸਟ ਸੀਰੀਜ਼ 'ਚ 1-1 ਨਾਲ ਬਰਾਬਰੀ ਕਰ ਲਈ ਹੈ।
ਆਸਟਰੇਲੀਆਈ ਗੇਂਦਬਾਜ਼ ਨੇ ਕੀਤੀ ਕ੍ਰਿਕਟ ਇਤਿਹਾਸ ਦੀ ਸਭ ਤੋਂ ਖਰਾਬ ਗੇਂਦਬਾਜ਼ੀ (ਦੇਖੋ ਵੀਡੀਓ)
NEXT STORY