ਸੰਗਰੂਰ (ਪੰਜਾਬ)- ਵੀ. ਕੇ. ਵਿਸਯਮਾ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਤੀਜੇ ਗੇੜ ਵਿਚ ਸ਼ਨੀਵਾਰ ਨੂੰ ਮਹਿਲਾਵਾਂ ਦੀ 400 ਮੀਟਰ ਦੌੜ ਵਿਚ ਹਿਮਾ ਦਾਸ ਤੇ ਐੱਮ. ਆਰ. ਪੂਵਾਮਾ ਨੂੰ ਪਛਾੜ ਕੇ ਸੋਨ ਤਮਗਾ ਹਾਸਲ ਕੀਤਾ। ਵਿਸਮਯਾ ਪਿਛਲੇ ਸਾਲ ਏਸ਼ੀਆਈ ਖੇਡਾਂ ਵਿਚ ਚਾਰ ਗੁਣਾ 400 ਮੀਟਰ ਦੌੜ ਵਿਚ ਸੋਨ ਤਮਗਾ ਜਿੱਤਣ ਵਾਲੀ ਟੀਮ ਵਿਚ ਸ਼ਾਮਲ ਸੀ। ਉਸ ਨੇ ਦੋ ਵਾਰ ਦੀ ਏਸ਼ੀਆਈ ਚੈਂਪੀਅਨ ਪੂਵਾਮਾ ਤੇ ਰਾਸ਼ਟਰੀ ਰਿਕਾਰਡਧਾਰੀ ਅਤੇ ਜੂਨੀਅਰ ਵਿਸ਼ਵ ਚੈਂਪੀਅਨ ਹਿਮਾ ਦਾਸ ਨੂੰ ਆਸਾਨੀ ਨਾਲ ਪਿੱਛੇ ਛੱਡ ਦਿੱਤਾ।
ਵਿਸਯਮਾ ਨੇ ਦੌੜ 53.80 ਸੈਕੰਡ ਵਿਚ ਪੂਰੀ ਕੀਤੀ, ਜਦਕਿ ਪੂਵਾਮਾ 54.06 ਸੈਕੰਡ ਨਾਲ ਦੂਜੇ ਸਥਾਨ 'ਤੇ ਰਹੀ। ਉੱਤਰ ਪ੍ਰਦੇਸ਼ ਦੀ ਪ੍ਰਾਚੀ 54.49 ਸੈਕੰਡ ਦੇ ਸਮੇਂ ਨਾਲ ਕਾਂਸੀ ਤਮਗਾ ਹਾਸਲ ਕਰਨ ਵਿਚ ਸਫਲ ਰਹੀ। ਹਿਮਾ ਦਾਸ ਲਈ ਇਹ ਬੇਹੱਦ ਹੀ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ। ਉਸ ਨੇ 55.19 ਸੈਕੰਡ ਦਾ ਸਮਾਂ ਲਿਆ, ਜਿਹੜਾ ਉਸਦੇ ਕਰੀਅਰ ਦਾ ਸਭ ਤੋਂ ਖਰਾਬ ਪ੍ਰਦਰਸ਼ਨ ਹੈ। ਲਾਂਗ ਜੰਪ ਵਿਚ ਰਾਸ਼ਟਰੀ ਰਿਕਾਰਡਧਾਰੀ ਐੱਮ. ਸ਼੍ਰੀਸ਼ੰਕਰ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਵਿਚ ਅਸਫਲ ਰਿਹਾ ਪਰ 7.74 ਮੀਟਰ ਦਾ ਪ੍ਰਦਰਸ਼ਨ ਉਸ ਨੂੰ ਸੋਨ ਤਮਗਾ ਦਿਵਾਉਣ ਲਈ ਕਾਫੀ ਸੀ। ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ 8.20 ਮੀਟਰ ਦਾ ਹੈ। ਪੁਰਸ਼ਾਂ ਦੀ 800 ਮੀਟਰ ਦੌੜ ਵਿਚ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਮਨਜੀਤ ਸਿੰਘ ਨੂੰ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ। ਸੋਨ ਤਮਗਾ ਕੇਰਲ ਦੇ ਮੁਹੰਮਦ ਅਸਫਲ ਦੇ ਨਾਂ ਰਿਹਾ।
ਅਫਗਾਨਿਸਤਾਨ-ਆਇਰਲੈਂਡ ਦਾ ਦੂਸਰਾ ਵਨ ਡੇ ਮੈਚ ਮੀਂਹ ਕਾਰਨ ਰੱਦ
NEXT STORY