ਆਕਲੈਂਡ, (ਭਾਸ਼ਾ) : ਐਤਾਨਾ ਬੋਮਾਟੀ ਦੇ ਦੋ ਗੋਲਾਂ ਦੀ ਮਦਦ ਨਾਲ ਸਪੇਨ ਨੇ ਸਵਿਟਜ਼ਰਲੈਂਡ ਨੂੰ 5-1 ਨਾਲ ਹਰਾ ਕੇ ਮਹਿਲਾ ਵਿਸ਼ਵ ਕੱਪ ਫੁੱਟਬਾਲ ਦੇ ਪਹਿਲੀ ਵਾਰ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ। ਗਰੁੱਪ ਗੇੜ ਦੇ ਆਖਰੀ ਮੈਚ ਵਿੱਚ ਸਪੇਨ ਨੂੰ ਜਾਪਾਨ ਨੇ 4- 0 ਨਾਲ ਹਰਾਇਆ ਸੀ। ਸਪੇਨ ਲਈ ਐਲਬਾ ਰੇਡੋਂਡੋ, ਲੀਆ ਕੋਡੀਨਾ ਅਤੇ ਜੈਨੀਫਰ ਹਰਮੋਸੋ ਨੇ ਵੀ ਗੋਲ ਕੀਤੇ।
ਕੋਡੀਨਾ ਨੇ ਪਹਿਲੇ ਹਾਫ ਵਿੱਚ ਹੀ ਇੱਕ ਗੋਲ ਕੀਤਾ। ਜਾਪਾਨ ਤੋਂ ਮਿਲੀ ਹਾਰ ਤੋਂ ਬਾਅਦ ਸਪੇਨ ਦੇ ਕੋਚ ਜੋਰਜ ਵਿਲਾਡਾ ਨੇ ਕੁਝ ਸਖਤ ਫੈਸਲੇ ਲਏ। ਦੋ ਵਾਰ ਦੇ ਬੈਲਨ ਡੀ'ਓਰ ਜੇਤੂ ਅਲੈਕਸਿਸ ਪੁਟੇਲਾਸ ਨੂੰ ਬੈਂਚ 'ਤੇ ਰੱਖਿਆ ਗਿਆ ਸੀ। ਸ਼ੁਰੂਆਤੀ ਲਾਈਨ-ਅੱਪ ਵਿੱਚ ਪੰਜ ਬਦਲਾਅ ਕੀਤੇ ਗਏ ਸਨ, ਜਿਸ ਕਾਰਨ ਸ਼ਾਨਦਾਰ ਪ੍ਰਦਰਸ਼ਨ ਦੇ ਦੇਖਣ ਨੂੰ ਮਿਲਿਆ। ਸਪੇਨ ਹੁਣ ਸ਼ੁੱਕਰਵਾਰ ਨੂੰ ਕੁਆਰਟਰ ਫਾਈਨਲ ਵਿੱਚ 2019 ਦੀ ਉਪ ਜੇਤੂ ਨੀਦਰਲੈਂਡ ਜਾਂ ਦੱਖਣੀ ਅਫਰੀਕਾ ਨਾਲ ਭਿੜੇਗਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮੁੰਬਈ ਲਿਓਨ ਆਰਮੀ ਨੇ ਸੋਨੂੰ ਸੂਦ ਨੂੰ ਬਣਾਇਆ ਬ੍ਰਾਂਡ ਅੰਬੈਸਡਰ
NEXT STORY