ਨਵੀਂ ਦਿੱਲੀ–ਮਹਿਲਾ ਪ੍ਰੀਮੀਅਰ ਲੀਗ (ਡਬਲਯੂ. ਪੀ.ਐੱਲ.) ਦੀ ਨਿਲਾਮੀ ਨਵੀਂ ਦਿੱਲੀ ਵਿਚ ਹੋਵੇਗੀ। ਫ੍ਰੈਂਚਾਈਜ਼ੀਆਂ ਨੂੰ ਅਜੇ ਤੱਕ ਕੋਈ ਰਸਮੀ ਸੂਚਨਾ ਨਹੀਂ ਦਿੱਤੀ ਗਈ ਹੈ ਪਰ ਪਤਾ ਲੱਗਾ ਹੈ ਕਿ ਸਾਰੀਆਂ ਟੀਮਾਂ ਨੂੰ ਸੰਭਾਵਿਤ ਸਥਾਨ ਦੇ ਬਾਰੇ ਵਿਚ ਗੈਰ-ਰਮਸੀ ਤੌਰ ’ਤੇ ਦੱਸ ਦਿੱਤਾ ਗਿਆ ਹੈ। ਨਿਲਾਮੀ ਦੀ ਮਿਤੀ ਅਜੇ ਤੱਕ ਤੈਅ ਨਹੀਂ ਹੋਈ ਹੈ ਪਰ ਹੁਣ ਤੱਕ ਇਸਦੀ ਸਮਾਂ-ਹੱਦ 26-27 ਨਵੰਬਰ ਤੱਕ ਕਰ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਸੰਕੇਤ ਦਿੱਤਾ ਸੀ ਕਿ ਨਿਲਾਮੀ 26 ਤੋਂ 29 ਨਵੰਬਰ ਵਿਚਾਲੇ ਹੋਵੇਗੀ। ਸਿਧਾਂਤਿਕ ਤੌਰ ’ਤੇ ਇਕ ਵੱਡਾ ਆਯੋਜਨ ਹੋਣ ਦੇ ਬਾਵਜੂਦ, ਨਿਲਾਮੀ ਇਕ ਹੀ ਦਿਨ ਵਿਚ ਪੂਰੀ ਹੋਣ ਦੀ ਉਮੀਦ ਹੈ।
ਡਬਲਯੂ. ਪੀ. ਐੱਲ. ਵਿਚ ਸਿਰਫ 5 ਟੀਮਾਂ ਹਨ ਤੇ ਵੱਧ ਤੋਂ ਵੱਧ 18 ਖਿਡਾਰਨਾਂ ਦੀ ਟੀਮ ਹੈ, ਇਸ ਪ੍ਰਕਿਰਿਆ ਵਿਚ ਜ਼ਿਆਦਾ ਸਮਾਂ ਲੱਗਣ ਦੀ ਸੰਭਾਵਨਾ ਨਹੀਂ ਹੈ, ਭਾਵੇਂ ਹੀ 90 ਖਿਡਾਰਨਾਂ ਦੀ ਨਿਲਾਮੀ ਹੋਵੇ। ਹਾਲਾਂਕਿ ਇਹ ਇਕ ਅਸਭਵ ਦ੍ਰਿਸ਼ ਹੈ ਕਿਉਂਕਿ ਟੀਮਾਂ ਦੀ ਨਿਲਾਮੀ ਵਿਚ ਕਾਫੀ ਗਿਣਤੀ ਵਿਚ ਰਿਟੇਨ ਕੀਤੀਆਂ ਗਈਆਂ ਖਿਡਾਰਨਾਂ ਦੇ ਨਾਲ ਉਤਰਨ ਦੀ ਉਮੀਦ ਹੈ। ਫ੍ਰੈਂਚਾਈਜ਼ੀ ਨੂੰ 5 ਨਵੰਬਰ ਤੱਕ ਆਪਣੇ ਰਿਟੇਨ ਕੀਤੇ ਗਏ ਖਿਡਾਰੀਆਂ ਦੀ ਸੂਚੀ ਜਮ੍ਹਾ ਕਰਨ ਲਈ ਕਿਹਾ ਗਿਆ ਹੈ। ਹਰੇਕ ਟੀਮ ਨੂੰ 5 ਖਿਡਾਰੀਆਂ ਨੂੰ ਰਿਟੇਨ ਕਰਨ ਦੀ ਮਨਜ਼ੂਰੀ ਹੈ ਤੇ ਜੇਕਰ ਕੋਈ ਟੀਮ ਸਾਰੀਆਂ 5 ਖਿਡਾਰਨਾਂ ਨੂੰ ਰਿਟੇਨ ਕਰਦੀ ਹੈ ਤਾਂ ਉਸ ਨੂੰ ਪਹਿਲੀ ਖਿਡਾਰਨ ਲਈ 3.5 ਕਰੋੜ ਰੁਪਏ, ਦੂਜੀ ਖਿਡਾਰਨ ਲਈ 2.5 ਕਰੋੜ ਰੁਪਏ, ਤੀਜੀ ਖਿਡਾਰਨ ਲਈ 1.75 ਕਰੋੜ ਰੁਪਏ, ਚੌਥੀ ਖਿਡਾਰਨ ਲਈ 1 ਕਰੋੜ ਰੁਪਏ ਤੇ 5ਵੀਂ ਖਿਡਾਰਨ ਲਈ 50 ਲੱਖ ਰੁਪਏ ਦਾ ਨੁਕਸਾਨ ਹੋਵੇਗਾ। ਨਿਲਾਮੀ ਲਈ ਖਿਡਾਰੀਆਂ ਦੀ ਕੁੱਲ ਰਾਸ਼ੀ 15 ਕਰੋੜ ਰੁਪਏ ਹੈ ਤੇ 5 ਰਿਟੈਂਸ਼ਨ ’ਤੇ ਇਕ ਟੀਮ ਨੂੰ 9.25 ਕਰੋੜ ਰੁਪਏ ਖਰਚ ਕਰਨੇ ਪੈਣਗੇ।
ਆਬੂਧਾਬੀ ਟੀ-10 ’ਚ ਖੇਡਣਗੇ ਹਰਭਜਨ, ਪੋਲਾਰਡ, ਪਲੇਸਿਸ ਤੇ ਚਾਵਲਾ
NEXT STORY