ਪੁਰਾਣਾ ਸ਼ਾਲਾ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪਿੰਡ ਸੈਦੋਵਾਲ ਕਲਾ ਨੇੜੇ ਆਪਸ 'ਚ ਦੋ ਸਕੂਟਰੀਆਂ ਦੀ ਟੱਕਰ ਹੋਣ ਕਾਰਨ ਇੱਕ ਮਹਿਲਾ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਦੇ ਜਾਂਚ ਅਧਿਕਾਰੀ ਦੇਸ ਰਾਜ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਬਲਵਿੰਦਰ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਚੱਕ ਸਰੀਫ, ਥਾਣਾ ਭੈਣੀ ਮੀਆਂ ਖਾਂ, ਨੇ ਕਿਹਾ ਕਿ ਉਸਦੀ ਨੂੰਹ ਨਵਦੀਪ ਕੌਰ ਆਪਣੀ ਐਕਟਿਵਾ ਸਕੂਟਰੀ 'ਤੇ ਸਵਾਰ ਹੋ ਕੇ ਗੁਰਦਾਸਪੁਰ ਤੋਂ ਨਿੱਜੀ ਕੰਮ ਨਿਪਟਾ ਕੇ ਆਪਣੇ ਘਰ ਪਿੰਡ ਚੱਕ ਸਰੀਫ ਵੱਲ ਵਾਪਸ ਜਾ ਰਹੀ ਸੀ।
ਇਹ ਵੀ ਪੜ੍ਹੋ-ਬਟਾਲਾ 'ਚ ਅੰਨ੍ਹੇਵਾਹ ਫਾਇਰਿੰਗ ਕਰ ਮਾਰ'ਤੇ 2 ਬੰਦੇ, ਗੈਂਗਸਟਰ ਬੋਲਿਆ- ਵਾਰੀ ਸਭ ਦੀ ਆਉਗੀ
ਜਦੋਂ ਉਹ ਸੈਦੋਵਾਲ ਕਲਾਂ ਤੋਂ ਅੱਗੇ ਪੈਟਰੋਲ ਪੰਪ ਨੇੜੇ ਪੁੱਜੀ, ਤਾਂ ਸਾਹਮਣੇ ਤੋਂ ਆ ਰਹੀ ਇੱਕ ਹੋਰ ਸਕੂਟਰੀ ਤੇਜ਼ ਰਫ਼ਤਾਰ ਤੇ ਗਲਤ ਪਾਸੇ ਤੋਂ ਲਾਪਰਵਾਹੀ ਨਾਲ ਆਈ ਅਤੇ ਨਵਦੀਪ ਕੌਰ ਦੀ ਸਕੂਟਰੀ ਨਾਲ ਟੱਕਰ ਹੋ ਗਈ। ਟੱਕਰ ਦੇ ਨਾਲ ਹੀ ਨਵਦੀਪ ਕੌਰ ਸੜਕ 'ਤੇ ਡਿੱਗ ਪਈ, ਜਦਕਿ ਦੂਜਾ ਸਕੂਟਰੀ ਚਾਲਕ ਮੌਕੇ ਤੋਂ ਸਕੂਟਰੀ ਸਮੇਤ ਫਰਾਰ ਹੋ ਗਿਆ।
ਇਹ ਵੀ ਪੜ੍ਹੋ-ਤਰਨਤਾਰਨ 'ਚ ਵੱਡੀ ਵਾਰਦਾਤ, ਮੈਡੀਕਲ ਸਟੋਰ ਮਾਲਕ 'ਤੇ ਚੱਲੀਆਂ ਤਾਬੜਤੋੜ ਗੋਲੀਆਂ
ਸੜਕ 'ਤੇ ਡਿੱਗਣ ਨਾਲ ਨਵਦੀਪ ਕੌਰ ਨੂੰ ਸਿਰ 'ਚ ਗੰਭੀਰ ਸੱਟਾਂ ਆਈਆਂ, ਜਿਨ੍ਹਾਂ ਕਾਰਨ ਉਸਦੀ ਮੌਤ ਹੋ ਗਈ। ਪੁਲਸ ਨੇ ਮੁਦਾਈ ਦੇ ਬਿਆਨਾਂ ਦੇ ਆਧਾਰ 'ਤੇ ਅਮਨਦੀਪ ਸਿੰਘ ਵਾਸੀ ਗਹੋਤ ਪੋਸਟ ਆਫਿਸ ਥਾਣਾ ਤਿੱਬੜ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਹੋਟਲ ਮਾਲਕਾਂ ਲਈ ਵੱਡੀ ਚਿਤਾਵਨੀ, ਤਿਉਹਾਰਾਂ ਦੇ ਮੱਦੇਨਜ਼ਰ ਪੁਲਸ ਨੇ ਦਿੱਤੀਆਂ ਸਖ਼ਤ ਹਦਾਇਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰੇਲੂ ਕਲੇਸ਼ ਤੋਂ ਤੰਗ ਆ ਕੇ ਔਰਤ ਨੇ ਚੁੱਕਿਆ ਖੌਫਨਾਕ ਕਦਮ
NEXT STORY