ਇੰਟਰਨੈਸ਼ਨਲ ਡੈਸਕ : ਅਫਗਾਨਿਸਤਾਨ ਦੀ ਮਹਿਲਾ ਰਾਸ਼ਟਰੀ ਫੁੱਟਬਾਲ ਟੀਮ ਦੀਆਂ ਮੈਂਬਰਾਂ ਨੂੰ ਮੰਗਲਵਾਰ ਕਾਬੁਲ ’ਚੋਂ ਬਾਹਰ ਕੱਢਿਆ ਗਿਆ। ਮਹਿਲਾ ਫੁੱਟਬਾਲ ਟੀਮ ਦੀਆਂ ਮੈਂਬਰ 75 ਤੋਂ ਵੱਧ ਲੋਕਾਂ ਦੇ ਸਮੂਹ ’ਚ ਸ਼ਾਮਲ ਸਨ, ਜਿਸ ਨੇ ਮੰਗਲਵਾਰ ਨੂੰ ਕਾਬੁਲ ਤੋਂ ਜਹਾਜ਼ ’ਚ ਉਡਾਣ ਭਰੀ। ਫੁੱਟਬਾਲ ਖਿਡਾਰੀਆਂ ਦੀ ਗਲੋਬਲ ਯੂਨੀਅਨ ‘ਫਿਫਪ੍ਰੋ’ ਨੇ ਜਿੰਨਾ ਸੰਭਵ ਹੋਵੇ, ਓਨੇ ਹੀ ਖਿਡਾਰੀਆਂ, ਟੀਮ ਅਧਿਕਾਰੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਬਾਹਰ ਕੱਢਣ ’ਚ ਮਦਦ ਲਈ ਆਸਟਰੇਲੀਆਈ ਸਰਕਾਰ ਦਾ ਧੰਨਵਾਦ ਕੀਤਾ ਹੈ। ਅਫਗਾਨਿਸਤਾਨ ਤੋਂ ਹੋਰ ਲੋਕਾਂ ਨੂੰ ਕੱਢਣਾ ਜਾਰੀ ਹੈ। ਯੂਨੀਅਨ ਨੇ ਇੱਕ ਬਿਆਨ’ਚ ਕਿਹਾ, ‘‘ਇਹ ਮੁਟਿਆਰਾਂ, ਖਿਡਾਰੀ ਅਤੇ ਕਾਰਕੁਨ ਦੋਵਾਂ ਦੇ ਤੌਰ ’ਤੇ ਖਤਰੇ ’ਚ ਸਨ ਤੇ ਦੁਨੀਆ ਭਰ ’ਚ ਇਨ੍ਹਾਂ ਦੇ ਸਾਥੀਆਂ ਵੱਲੋਂ ਇਨ੍ਹਾਂ ਦੀ ਮਦਦ ਲਈ ਅੱਗੇ ਆਉਣ ਲਈ ਅਸੀਂ ਅੰਤਰਰਾਸ਼ਟਰੀ ਭਾਈਚਾਰੇ ਦਾ ਧੰਨਵਾਦ ਕਰਦੇ ਹਾਂ।
ਇਹ ਵੀ ਪੜ੍ਹੋ : ਲੀਬੀਆ ਨੇੜੇ ਪ੍ਰਵਾਸੀਆਂ ਦੀ ਕਿਸ਼ਤੀ ਪਲਟੀ, 17 ਲੋਕਾਂ ਦੇ ਮਰਨ ਦਾ ਖ਼ਦਸ਼ਾ
’’ਅਫਗਾਨਿਸਤਾਨ ਦੀ ਮਹਿਲਾ ਫੁੱਟਬਾਲ ਟੀਮ ਦਾ ਗਠਨ 2007 ’ਚ ਕੀਤਾ ਗਿਆ ਸੀ। ਤਾਲਿਬਾਨ ਦੇ ਸ਼ਾਸਨਕਾਲ ’ਚ ਔਰਤਾਂ ਨੂੰ ਖੇਡਾਂ ਖੇਡਣ ਦੀ ਇਜਾਜ਼ਤ ਨਹੀਂ ਸੀ। ਖਿਡਾਰੀਆਂ ਨੂੰ ਇਸ ਮਹੀਨੇ ਸੋਸ਼ਲ ਮੀਡੀਆ ਪੋਸਟਾਂ ਅਤੇ ਟੀਮ ਨਾਲ ਉਨ੍ਹਾਂ ਦੀਆਂ ਫੋਟੋਆਂ ਨੂੰ ਹਟਾਉਣ ਲਈ ਕਿਹਾ ਗਿਆ ਸੀ ਤਾਂ ਜੋ ਅਮਰੀਕੀ ਸਮਰਥਿਤ ਅਫਗਾਨ ਸਰਕਾਰ ਦੇ ਡਿੱਗਣ ਤੋਂ ਬਾਅਦ ਉਨ੍ਹਾਂ ਵਿਰੁੱਧ ਕਾਰਵਾਈ ਤੋਂ ਬਚਿਆ ਜਾ ਸਕੇ। ਟੀਮ ਦੀ ਸਾਬਕਾ ਕਪਤਾਨ ਖਾਲਿਦਾ ਪੋਪਲ ਨੇ ਕਿਹਾ, ‘‘ਪਿਛਲੇ ਕੁਝ ਦਿਨ ਬਹੁਤ ਤਣਾਅਪੂਰਨ ਰਹੇ ਪਰ ਅੱਜ ਅਸੀਂ ਇੱਕ ਮਹੱਤਵਪੂਰਨ ਜਿੱਤ ਹਾਸਲ ਕੀਤੀ ਹੈ।"
ਇਹ ਵੀ ਪੜ੍ਹੋ : ਅਫਗਾਨਿਸਤਾਨ ’ਚੋਂ ਕਿਉਂ ਰੁਖ਼ਸਤ ਹੋਈ ਅਮਰੀਕੀ ਫ਼ੌਜ, ਕੀ ਤਾਲਿਬਾਨ ਨਾਲ ਹੋਈ ਇਹ ਡੀਲ ?
PM ਮੋਦੀ ਨੇ ਪੈਰਾਲੰਪਿਕ ਖੇਡਾਂ ਲਈ ਭਾਰਤੀ ਦਲ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ
NEXT STORY