ਨਵੀਂ ਦਿੱਲੀ— ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਜਦੋਂ ਵੀ ਇੱਕ ਦੂਜੇ ਦੇ ਆਹਮੋ-ਸਾਹਮਣੇ ਹੁੰਦੀਆਂ ਹਨ, ਕ੍ਰਿਕਟ ਦਾ ਰੋਮਾਂਚ ਵੱਧ ਜਾਂਦਾ ਹੈ। ਭਾਰਤੀ ਮਹਿਲਾ ਟੀਮ ਅੱਜ ਯਾਨੀ 2 ਜੁਲਾਈ ਨੂੰ ਇੱਕ ਵਾਰ ਫਿਰ ਪਾਕਿਸਤਾਨੀ ਟੀਮ ਨਾਲ ਮੈਦਾਨ 'ਤੇ ਭਿੜਨ ਵਾਲੀ ਹਨ। ਮਹਿਲਾ ਵਿਸ਼ਵ ਕੱਪ 2017 ਦੇ ਇਸ ਮੈਚ 'ਚ ਭਾਰਤ ਆਪਣਾ ਤੀਜਾ ਮੈਚ ਖੇਡੇਗਾ। ਮਿਤਾਲੀ ਰਾਜ ਦੀ ਅਗਵਾਈ ਵਿੱਚ ਭਾਰਤ ਪਹਿਲਾਂ ਦੋ ਮੈਚ ਲਗਾਤਾਰ ਜਿੱਤ ਚੁੱਕਿਆ ਹੈ। ਪਹਿਲਾਂ ਉਸਨੇ ਇੰਗਲੈਂਡ ਨੂੰ 35 ਦੌੜਾਂ ਨਾਲ ਹਰਾਇਆ ਅਤੇ ਫਿਰ ਵੈਸਟਇੰਡੀਜ ਨੂੰ 7 ਵਿਕਟ ਨਾਲ ਹਰਾਇਆ। ਜਦੋਂ ਕਿ ਪਾਕਿਸਤਾਨ ਆਪਣੇ ਸ਼ੁਰੂਆਤੀ ਦੋਨੋਂ ਮੈਚ ਹਾਰ ਚੁੱਕਿਆ ਹੈ। ਪਹਿਲਾਂ ਉਸਨੂੰ ਦੱਖਣ ਅਫਰੀਕਾ ਨੇ 3 ਵਿਕਟਾਂ ਨਾਲ ਹਰਾਇਆ ਫਿਰ ਇੰਗਲੈਂਡ ਨੇ 107 ਦੌੜਾਂ ਨਾਲ ਹਰਾਇਆ। ਪਰ ਅੱਜ ਜਦੋਂ ਭਾਰਤ-ਪਾਕਿਸਤਾਨ ਦੀਆਂ ਟੀਮਾਂ ਆਹਮੋਂ-ਸਾਹਮਣੇ ਹੋਣਗੀਆਂ ਤਾਂ ਪਹਿਲਾਂ ਦੀ ਹਾਰ ਜਾਂ ਜਿੱਤ ਕੋਈ ਮਾਇਨੇ ਨਹੀਂ ਰੱਖਦੀਆਂ।
ਜ਼ਿਕਰਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਦੋਨੋਂ ਹੀ ਕ੍ਰਿਕਟ ਪ੍ਰੇਮੀ ਦੇਸ਼ ਹਨ। ਇਸ ਮੁਕਾਬਲੇ ਵਿੱਚ ਦੋਨੋਂ ਇੰਗਲੈਂਡ ਵਿੱਚ ਫਿਰ ਇੱਕ ਦੂਜੇ ਦੀ ਤਾਕਤ ਦੇਖਣ ਲਈ ਤਿਆਰ ਹਨ। ਭਾਰਤ ਅਤੇ ਪਾਕਿਸਤਾਨ ਦੀਆਂ ਮਹਿਲਾ ਕ੍ਰਿਕਟ ਟੀਮਾਂ 2005 ਤੋਂ 2017 ਤੱਕ 9 ਵਾਰ ਵਨਡੇ ਮੈਚਾਂ ਵਿੱਚ ਭਿੜ ਚੁੱਕੀਆਂ ਹਨ। ਆਓ ਦੇਖਦੇ ਹਾਂ ਇਨ੍ਹਾਂ ਮੈਚਾਂ ਦੇ ਨਤੀਜੇ ਕੀ ਰਹੇ—
19 ਫਰਵਰੀ 2017
ਇਸ ਸਾਲ ਖੇਡਿਆ ਗਿਆ ਇਹ ਇਕੋਂ-ਇਕ ਮੈਚ ਸੀ। ਵਿਸ਼ਵ ਕੱਪ ਕੁਆਲੀਫਾਇਰ ਦੇ ਇਸ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਸਿਰਫ਼ 57 ਦੌੜਾਂ 'ਤੇ ਆਊਟ ਕਰ ਦਿੱਤਾ ਸੀ ਅਤੇ ਆਸਾਨੀ ਨਾਲ 7 ਵਿਕਟਾਂ ਨਾਲ ਮੈਚ ਜਿੱਤ ਲਿਆ ਸੀ।
7 ਫਰਵਰੀ 2013
ਮਹਿਲਾ ਵਿਸ਼ਵ ਕੱਪ 2013 ਦੇ ਪਲੇ ਆਫ ਮੈਚ ਵਿੱਚ ਮਿਤਾਲੀ ਰਾਜ ਨੇ ਸ਼ਾਨਦਾਰ ਸੈਂਕੜਾ ਬਣਾਇਆ ਸੀ ਅਤੇ ਨਿਰੰਜਨਾ ਨਾਗਰਾਜਨ ਨੇ ਤਿੰਨ ਵਿਕਟਾਂ ਲਈਆਂ ਸਨ। ਇਸ ਮੈਚ ਨੂੰ ਭਾਰਤ 6 ਵਿਕਟਾਂ ਨਾਲ ਜਿੱਤਿਆ ਸੀ
7 ਮਾਰਚ 2009
ਪਾਕਿਸਤਾਨ ਨੂੰ ਅਪਮਾਨਜਕ 57 ਦੌੜਾਂ ਉੱਤੇ ਆਲ ਆਊਟ ਕਰਨ ਦੇ ਬਾਅਦ ਭਾਰਤ ਨੇ ਬਿਨਾਂ ਕੋਈ ਵਿਕਟ ਗੁਆਏ ਜਿੱਤ ਦਰਜ ਕੀਤੀ ਸੀ। ਯਾਨੀ ਭਾਰਤ ਇਸ ਮੈਚ ਨੂੰ ਦਸ ਵਿਕਟਾਂ ਨਾਲ ਜਿੱਤਿਆ ਸੀ।
9 ਮਈ 2008
ਜੀਆ ਸ਼ਰਮਾ, ਮਿਤਾਲੀ ਰਾਜ ਅਤੇ ਰੂਮੇਲੀ ਦੇ ਅਰਧ ਸੈਂਕੜਿਆਂ ਦੀ ਮਦਦ ਨਾਲ ਭਾਰਤ ਨੇ ਜਿੱਤ ਹਾਸਲ ਕੀਤੀ ਸੀ। ਏਸ਼ੀਆ ਕੱਪ ਦੇ ਇਸ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ 207 ਦੌੜਾਂ ਨਾਲ ਹਰਾਇਆ ਸੀ। ਭਾਰਤ ਦੀ ਇਹ ਜਿੱਤ ਰਿਕਾਰਡ ਤੋੜ ਜਿੱਤ ਸੀ।
5 ਮਈ 2008
ਇਸ ਤੋਂ ਚਾਰ ਦਿਨ ਪਹਿਲਾਂ ਭਾਰਤ ਨੇ ਏਸ਼ੀਆ ਕੱਪ ਦੇ ਹੀ ਮੈਚ ਵਿੱਚ ਪਾਕਿਸਤਾਨ ਨੂੰ 182 ਦੌੜਾਂ ਨਾਲ ਹਾਰ ਦਾ ਸੁਆਦ ਚਖਾਇਆ ਸੀ। ਇਸ ਵਿੱਚ ਰੂਮੇਲੀ ਨੇ 92 ਅਤੇ ਅਸ਼ਰਾ ਰਾਵਤ ਨੇ 69 ਦੌੜਾਂ ਦੀਆਂ ਸ਼ਾਨਦਾਰ ਪਾਰੀਆਂ ਖੇਡੀਆਂ ਸਨ।
19 ਦਿਸੰਬਰ 2006
ਇਸ ਮੈਚ ਵਿੱਚ ਭਾਰਤ ਨੇ ਪਹਿਲਾਂ ਖੇਡਦੇ ਹੋਏ 244 ਦੌੜਾਂ ਬਣਾਈਆਂ ਸਨ ਅਤੇ ਪਾਕਿਸਤਾਨ ਦੀ ਟੀਮ 141 ਦੌੜਾਂ ਉੱਤੇ ਢੇਰ ਹੋ ਗਈ ਸੀ। ਭਾਰਤ ਨੇ ਇਹ ਮੈਚ 103 ਦੌੜਾਂ ਨਾਲ ਜਿੱਤਿਆ ਸੀ। ਇਹ ਏਸ਼ੀਆ ਕੱਪ ਦਾ ਮੈਚ ਸੀ।
13 ਦਸੰਬਰ 2006
ਏਸ਼ੀਆ ਕੱਪ 2006 ਦੇ ਇਸ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ 80 ਦੌੜਾਂ ਨਾਲ ਹਰਾਕੇ ਸ਼ਾਨਦਾਰ ਜਿੱਤ ਦਾ ਆਗਾਜ਼ ਕੀਤਾ ਸੀ।
30 ਦਿਸੰਬਰ 2005
ਭਾਰਤ ਨੇ ਇਸ ਮੈਚ ਵਿੱਚ ਪਾਕਿਸਤਾਨ ਨੂੰ 193 ਦੌੜਾਂ ਨਾਲ ਹਰਾਇਆ ਸੀ। ਇਸ ਮੈਚ ਵਿੱਚ ਜਿਆ ਸ਼ਰਮਾ ਨੇ ਸ਼ਾਨਦਾਰ ਸੈਂਕੜਾ ਅਤੇ ਮਿਤਾਲੀ ਰਾਜ ਨੇ 89 ਦੌੜਾਂ ਦੀ ਪਾਰੀ ਖੇਡੀ ਸੀ।
ਇਸ ਮਾਮਲੇ 'ਚ ਧੋਨੀ ਦਾ ਕੋਈ ਮੁਕਾਬਲੇ ਨਹੀਂ, ਕੋਹਲੀ ਸਮੇਤ 'ਸਿਕਸਰ ਕਿੰਗ' ਯੁਵਰਾਜ ਸਿੰਘ ਵੀ ਬਹੁਤ ਪਿੱਛੇ!
NEXT STORY