ਨਵੀਂ ਦਿੱਲੀ— ਹਾਕੀ ਇੰਡੀਆ ਨੇ ਬੈਂਗਲੁਰੂ ਦੇ ਸਾਈ ਕੇਂਦਰ ’ਚ ਲੱਗਣ ਵਾਲੇ ਭਾਰਤੀ ਮਹਿਲਾ ਟੀਮ ਦੇ ਕੋਚਿੰਗ ਕੈਂਪ ਲਈ ਐਤਵਾਰ ਨੂੰ 33 ਸੰਭਾਵੀ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਕੈਂਪ ਲਈ ਖਿਡਾਰੀਆਂ ਨੂੰ ਕੋਚ ਸ਼ੋਰਡ ਮਾਰਿਨ ਨੂੰ ਰਿਪੋਰਟ ਕਰਨ ਨੂੰ ਕਿਹਾ ਗਿਆ ਹੈ। ਕੈਂਪ 22 ਅਗਸਤ ਤਕ ਚਲੇਗਾ। ਇਸ ਕੈਂਪ ਦੇ ਬਾਅਦ ਵਿਸ਼ਵ ਰੈਂਕਿੰਗ ’ਚ 10ਵੇਂ ਸਥਾਨ ’ਤੇ ਕਾਬਜ ਭਾਰਤੀ ਮਹਿਲਾ ਟੀਮ ਪੰਜ ਮੈਚਾਂ ਦੀ ਦੋ ਪੱਖੀ ਸੀਰੀਜ਼ ਲਈ ਇੰਗਲੈਂਡ ਦਾ ਦੌਰਾ ਕਰੇਗੀ।
ਭਾਰਤੀ ਮਹਿਲਾ ਟੀਮ ਦੇ ਕੋਚਿੰਗ ਕੈਂਪ ਦੇ ਸੰਭਾਵੀ ਖਿਡਾਰੀ
ਗੋਲਕੀਪਰ : ਸਵਿਤਾ, ਰਜਨੀ ਈ, ਬਿੱਚੂ ਦੇਵੀ ਕੇ.
ਡਿਫੈਂਡਰ : ਦੀਪ ਗ੍ਰੇਸ ਇੱਕਾ, ਰੀਨਾ ਖੋਖਰ, ਸੁਮਨ ਦੇਵੀ, ਸੁਨੀਤਾ ਲਾਕੜਾ, ਸਲੀਮਾ ਟੇਟੇ, ਮਨਪ੍ਰੀਤ ਕੌਰ, ਗੁਰਜੀਤ ਕੌਰ, ਰਸ਼ਮਿਤਾ ਮਿੰਜ, ਮਹਿਮਾ ਚੌਧਰੀ ਅਤੇ ਨਿਸ਼ਾ।
ਮਿਡਫੀਲਡਰ : ਨਿੱਕੀ ਪ੍ਰਧਾਨ, ਮੋਨਿਕਾ, ਨੇਹਾ ਗੋਇਲ, ਲਿਲਿਮਾ ਮਿੰਜ, ਸੁਸ਼ੀਲਾ ਚਾਨੂੰ, ਚੇਤਨਾ ਰੀਤ, ਅਨੁਜਾ ਸਿੰਘ, ਕਰਿਸ਼ਮਾ ਯਾਦਵ, ਸੋਨਿਕਾ ਅਤੇ ਨਮਿਤਾ ਟੋਪੋ।
ਫਾਰਵਰਡ : ਰਾਣੀ, ਲਾਲਰੇਮਸਿਆਮੀ, ਵੰਦਨਾ ਕਟਾਰੀਆ, ਨਵਜੋਤ ਕੌਰ, ਨਵਨੀਤ ਕੌਰ, ਰਾਜਵਿੰਦਰ ਕੌਰ, ਜੋਤੀ, ਸ਼ਰਮਿਲਾ ਦੇਵੀ, ਪਿ੍ਰਯੰਕਾ ਵਾਨਖੇੜੇ ਅਤੇ ਉਦਿਤਾ।
ਸ਼ੁਭੰਕਰ ਖਿਸਕੇ ਪਰ ਪੀ. ਜੀ. ਏ. ਟੂਰ ਕਾਰਡ ਦੀ ਦੌੜ ’ਚ ਬਰਕਰਾਰ
NEXT STORY