ਸਪੋਰਟਸ ਡੈਸਕ- ਆਈਸੀਸੀ ਮਹਿਲਾ ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ ਮੈਚ ਅੱਜ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਟਾਸ ਮੀਂਹ ਕਾਰਨ 2 ਘੰਟੇ ਦੇਰ ਨਾਲ ਹੋਇਆ ਹੈ।
ਦੋਵਾਂ ਟੀਮਾਂ ਵਿਚੋਂ ਕਿਸੇ ਵੀ ਟੀਮ ਨੇ ਪਹਿਲਾਂ ਟਰਾਫੀ ਨਹੀਂ ਚੁੱਕੀ ਹੈ, ਇਸ ਲਈ ਕ੍ਰਿਕਟ ਪ੍ਰਸ਼ੰਸਕਾਂ ਨੂੰ ਇਤਿਹਾਸ ਦੇ ਪੰਨਿਆਂ 'ਤੇ ਇਕ ਨਵਾਂ ਨਾਂ ਦਰਜ ਹੁੰਦੇ ਦੇਖਣ ਦੀ ਗਾਰੰਟੀ ਹੈ।
ਟੀਮਾਂ:
ਭਾਰਤ ਮਹਿਲਾ (ਪਲੇਇੰਗ ਇਲੈਵਨ): ਸ਼ੈਫਾਲੀ ਵਰਮਾ, ਸਮ੍ਰਿਤੀ ਮੰਧਾਨਾ, ਜੇਮਿਮਾ ਰੌਡਰਿਗਜ਼, ਹਰਮਨਪ੍ਰੀਤ ਕੌਰ (ਕਪਤਾਨ), ਦੀਪਤੀ ਸ਼ਰਮਾ, ਰਿਚਾ ਘੋਸ਼ (ਵਿਕਟਕੀਪਰ), ਅਮਨਜੋਤ ਕੌਰ, ਰਾਧਾ ਯਾਦਵ, ਕ੍ਰਾਂਤੀ ਗੌੜ, ਸ਼੍ਰੀ ਚਰਨੀ, ਰੇਣੁਕਾ ਸਿੰਘ ਠਾਕੁਰ
ਦੱਖਣੀ ਅਫਰੀਕਾ ਮਹਿਲਾ (ਪਲੇਇੰਗ ਇਲੈਵਨ): ਲੌਰਾ ਵੋਲਵਾਰਡਟ (ਕਪਤਾਨ), ਤਾਜ਼ਮਿਨ ਬ੍ਰਿਟਸ, ਐਨੇਕੇ ਬੋਸ਼, ਸੁਨੇ ਲੁਅਸ, ਮਾਰੀਜ਼ਾਨੇ ਕਪ, ਸਿਨਾਲੋ ਜਾਫਟਾ (ਵਿਕਟਕੀਪਰ), ਐਨੇਰੀ ਡੇਰਕਸਨ, ਕਲੋਏ ਟ੍ਰਾਇਓਨ, ਨਾਦੀਨ ਡੀ ਕਲਰਕ, ਅਯਾਬੋੰਗਾ ਖਾਕਾ, ਨਨਕੁਲੁਲੇਕੋ ਮਲਾਬਾ
ਭਾਰਤੀ ਕ੍ਰਿਕਟਰ ਦੀ ਮੌਤ! ਭਿਆਨਕ ਸੜਕ ਹਾਦਸੇ 'ਚ ਗੁਆਈ ਜਾਨ
NEXT STORY